Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਲੱਛਣ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

Wednesday, Dec 22, 2021 - 12:13 PM (IST)

Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਲੱਛਣ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ) - ਤਣਾਅ ਵਾਲੀ ਜ਼ਿੰਦਗੀ 'ਚ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹਨ, ਜਿਨ੍ਹਾਂ 'ਚੋਂ ਸਰਵਾਈਕਲ ਇਕ ਪਰੇਸ਼ਾਨੀ ਹੈ। ਕੁਝ ਦੇਰ ਸਿਰ ਝੁਕਾ ਕੇ ਕੰਮ ਕਰਨ ਨਾਲ ਕਈ ਲੋਕਾਂ ਦੇ ਮੋਢਿਆਂ ਅਤੇ ਧੌਣ 'ਚ ਦਰਦ ਹੋਣ ਲੱਗਦਾ ਹੈ। ਕਈ ਵਾਰ ਇਹ ਦਰਦ ਸਹਿਣਯੋਗ ਨਹੀਂ ਹੁੰਦਾ। ਧੌਣ 'ਚ ਹੋਣ ਵਾਲੇ ਇਸ ਦਰਦ ਦਾ ਕਾਰਨ ਸਰਵਾਈਕਲ ਵੀ ਹੋ ਸਕਦਾ ਹੈ। ਮਰਦਾਂ ਤੋਂ ਜ਼ਿਆਦਾ ਜਨਾਨੀਆਂ ਇਸ ਬੀਮਾਰੀ ਦਾ ਸ਼ਿਕਾਰ ਹੁੰਦੀਆਂ ਹਨ। ਸਰੀਰਕ ਕਮਜ਼ੋਰੀ, ਵਧਦੀ ਉਮਰ, ਮਾਹਵਾਰੀ, ਗਰਭ ਅਵਸਥਾ ਅਤੇ ਹਾਰਮੋਨਲ ਬਦਲਾਅ, ਖ਼ਰਾਬ ਲਾਈਫ ਸਟਾਈਲ, ਉੱਠਣ-ਬੈਠਣ ਦਾ ਗਲਤ ਤਰੀਕਾ ਆਦਿ ਇਸ ਦੇ ਮੁੱਖ ਕਾਰਨ ਹੋ ਸਕਦੇ ਹਨ। ਇਸ ਲਈ ਜਿੱਥੇ ਡਾਕਟਰੀ ਮਦਦ ਲੈਣੀ ਜ਼ਰੂਰੀ ਹੈ, ਉਥੇ ਕੁਝ ਘਰੇਲੂ ਨੁਸਖ਼ਿਆ ਨਾਲ ਵੀ ਇਸ ਰੋਗ ਤੋਂ ਰਾਹਤ ਪਾ ਸਕਦੇ ਹਾਂ।  

ਸਰਵਾਈਕਲ ਹੋਣ ’ਤੇ ਵਿਖਾਈ ਦੇਣ ਵਾਲੇ ਲੱਛਣ 

. ਧੌਣ 'ਚ ਖਿਚਾਅ 
. ਧੌਣ ਝੁਕਾਉਣ ਅਤੇ ਹਿਲਾਉਣ 'ਚ ਦਰਦ ਹੋਣਾ
. ਜਕੜਣ ਮਹਿਸੂਸ ਹੋਣਾ 
. ਚੱਕਰ ਅਤੇ ਉਲਟੀਆਂ ਆਉਣਾ
. ਸਿਰ 'ਚ ਪਿੱਛੇ ਦਰਦ ਦਾ ਹੋਣਾ
. ਮੋਢਿਆਂ 'ਚ ਦਰਦ ਅਤੇ ਜਕੜਣ ਪੈਦਾ ਹੋਣਾ
. ਹੱਥਾਂ ਪੈਰਾਂ 'ਚ ਸੁੰਨਾਪਨ ਹੋਣਾ
. ਬੀਮਾਰੀਆਂ ਦੇ ਵਧਣ 'ਤੇ ਚੱਕਰ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਇਨ੍ਹਾਂ ਕਾਰਨਾਂ ਕਰਕੇ ਹੁੰਦੈ ‘ਸਾਈਲੈਂਟ ਹਾਰਟ ਅਟੈਕ’, ਧਿਆਨ ’ਚ ਰੱਖੋ ਇਹ ਖ਼ਾਸ ਗੱਲਾਂ

ਕਾਰਨ 
ਸਰਵਾਈਕਲ ਡਿਜੇਨਰੇਟਿਵ ਡਿਸਕ ਰੋਗ ਦਾ ਇਲਾਜ ਧੌਣ ਦੀ ਡੀ-ਜੇਨਰੇਸ਼ਨ ਵਾਲੀਆਂ ਨਸਾਂ 'ਤੇ ਦਬਾਅ ਪੈਂਦਾ ਹੈ। ਇਹ ਦਬਾਅ ਆਮਤੌਰ 'ਤੇ ਜ਼ਿਆਦਾ ਕੰਮ ਕਰਨ, ਜ਼ਿਆਦਾ ਬੋਝ ਚੁੱਕਣ, ਹੱਡੀਆਂ ਦੇ ਕਮਜ਼ੋਰ, ਲਗਾਤਾਰ ਕੰਮ ਕਰਨ, ਸਿਰ ਝੁਕਾ ਕੇ ਕੰਮ ਕਰਨ, ਸਿਰ ਝੁਕਾ ਕੇ ਲਗਾਤਾਰ ਪੜ੍ਹਾਈ ਕਰਨ ’ਤੇ ਧੌਣ 'ਤੇ ਕਿਸੇ ਸੱਟ ਕਾਰਨ ਹੋ ਸਕਦਾ ਹੈ।

ਸਰਵਾਈਕਲ ਦੇ ਦਰਦ ਨੂੰ ਦੂਰ ਕਰਨ ਦਾ ਘਰੇਲੂ ਇਲਾਜ਼

ਅਦਰਕ ਦੀ ਚਾਹ ਪੀਓ  
ਧੌਣ 'ਚ ਜ਼ਿਆਦਾ ਦਰਦ ਹੋਣ 'ਤੇ 1 ਕੱਪ ਚਾਹ 'ਚ ਅਦਰਕ ਦੀ ਪੇਸਟ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਚੱਕਰ’ ਆਉਣ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਹੋ ਜਾਵੋ ਸਾਵਧਾਨ

ਗਰਦਨ ਦੀ ਕਸਰਤ 
ਇਸ ਦਰਦ ਨੂੰ ਘੱਟ ਕਰਨ ਲਈ ਧੌਣ​​​​​​​ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ 'ਚ ਕਰੋ। ਇਸ ਤੋਂ ਬਾਅਦ ਧੌਣ​​​​​​​ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁਮਾਓ। ਅਜਿਹਾ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਵੇਗਾ।

ਧੌਣ ਦੀ ਮਾਲਿਸ਼
ਸਰਵਾਈਕਲ ਦੌਰਾਨ ਬ੍ਰੇਨ 'ਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੇਸਲ 'ਚ ਕੁਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਅਜਿਹੇ 'ਚ ਧੌਣ​​​​​​​ 'ਤੇ ਦਰਦ ਹੋਣ ਲਗਦਾ ਹੈ। ਇਸ ਲਈ ਇਸ ਦਰਦ ਨੂੰ ਦੂਰ ਕਰਨ ਲਈ ਧੌਣ​​​​​​​ ਦੀ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਜੁਰਾਬਾਂ ਪਾ ਕੇ ਸੌਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਹੋਣਗੇ ਇਹ ਫ਼ਾਇਦੇ ਅਤੇ ਨੁਕਸਾਨ

ਗਰਮ ਪਾਣੀ ਦਾ ਸੇਕ ਦਿਓ​​​​​​​
ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ 'ਚ ਦਰਦ ਹੋਣ ਲਗਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਤੋਂ ਬਾਅਦ ਗਰਮ ਪਾਣੀ ਨਾਲ ਧੌਣ​​​​​​​ 'ਤੇ ਸੇਕ ਦਿਓ। ਸੇਕ ਦੇ ਤੁਰੰਤ ਬਾਅਦ ਖੁੱਲ੍ਹੀ ਹਵਾ 'ਚ ਨਾ ਜਾਓ।

ਅਜਵਾਇਣ ਦਾ ਕਰੋ ਸੇਕ
ਇਜਵਾਇਣ ਵੀ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੀ ਹੈ। ਇਜਵਾਇਣ ਲੈ ਕੇ ਇਸ ਦੀ ਪੋਟਲੀ ਬਣਾ ਲਵੋ। ਇਸ ਨੂੰ ਤਵੇ 'ਤੇ ਗਰਮ ਕਰਕੇ ਧੌਣ​​​​​​​ ਨੂੰ ਸੇਕ ਦਿਓ। ਇਸ ਨਾਲ ਧੌਣ​​​​​​​ ਦਾ ਦਰਦ ਦੂਰ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Beauty Tips: ‘ਸਿਕਰੀ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਵਾਲ ਹੋਣਗੇ ਮਜ਼ਬੂਤ

ਲੌਂਗ ਦਾ ਤੇਲ 
ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੌਂਗ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰੋ ਦੇ ਤੇਲ 'ਚ ਲੌਂਗ ਦਾ ਤੇਲ ਮਿਲਾ ਕੇ ਧੌਣ​​​​​​​ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਦੂਰ ਹੋ ਜਾਵੇਗਾ।

ਜੈਤੂਨ ਦਾ ਤੇਲ
ਜੈਤੂਨਦੇ ਤੇਲ ਨੂੰ ਹਲਕਾ ਗਰਮ ਕਰੋ ਅਤੇ ਫਿਰ ਉਸ ਨਾਲ ਧੌਣ​​​​​​​ ਦੀ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਤੌਲੀਏ ਨੂੰ ਗਰਮ ਪਾਣੀ 'ਚ ਭਿਓਂ ਕੇ ਲਗਭਗ 10 ਮਿੰਟ ਤੱਕ ਧੌਣ​​​​​​​ 'ਤੇ ਰੱਖੋ।

ਸੁੰਢ ਦੀ ਕਰੋ ਵਰਤੋਂ 
ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੁੰਢ ਕਾਫ਼ੀ ਲਾਹੇਵੰਦ ਹੁੰਦੀ ਹੈ। ਸਰੋਂ ਦੇ ਤੇਲ 'ਚ ਸੁੰਢ ਦਾ ਚੂਰਨ ਮਿਲਾਓ ਅਤੇ ਇਸ ਨਾਲ ਧੌਣ​​​​​​​ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਸੁੰਢ ਅਤੇ ਅਸ਼ਵਗੰਧਾ ਨੂੰ ਮਿਲਾ ਕੇ ਰੋਜ਼ ਸਵੇਰੇ-ਸ਼ਾਮ ਦੁੱਧ ਨਾਲ 1-1 ਚਮਚ ਲਵੋ।

ਪੜ੍ਹੋ ਇਹ ਵੀ ਖ਼ਬਰ - Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋਵੇਗਾ ਨੁਕਸਾਨ


author

rajwinder kaur

Content Editor

Related News