''ਸਰਵਾਈਕਲ'' ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ
Wednesday, Jul 20, 2016 - 10:54 AM (IST)

ਚੰਡੀਗੜ੍ਹ — ਸਰਵਾਈਕਲ ਦਾ ਦਰਦ ਬਹੁਤ ਭਿਆਨਕ ਹੁੰਦਾ ਹੈ। ਇਸ ਨਾਲ ਨਾ ਤਾਂ ਚੰਗੀ ਤਰ੍ਹਾਂ ਨੀਂਦ ਆਉਂਦੀ ਹੈ ਅਤੇ ਨਾ ਹੀ ਸਕੂਨ ਮਿਲਦਾ ਹੈ। ਪਰ ਹੁਣ ਇਸ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਤੁਸੀਂ ਇਸ ਤੋਂ ਘਰੇਲੂ ਨੁਸਖਿਆਂ ਨਾਲ ਅਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
1. ਲਸਣ
ਕੋਈ ਵੀ ਥੋੜ੍ਹਾ ਜਿਹਾ ''ਸਬਜ਼ੀਆਂ ਦਾ ਤੇਲ'' ਅਤੇ 8-10 ਕਲੀਆਂ ਲਓ। ਇਸ ਨੂੰ ਗੂੜ੍ਹਾ ਹੋਣ ਤੱਕ ਗਰਮ ਕਰੋ। ਇਸ ਤੇਲ ਨਾਲ ਗਰਦਨ ਅਤੇ ਮੋਡਿਆ ''ਤੇ ਮਾਲਿਸ਼ ਕਰੋ। ਮਾਲਿਸ਼ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਜ਼ਰੂਰ ਨਹਾਓ। ਇਸ ਨਾਲ ਤੁਹਾਡਾ ਦਰਦ ਦੂਰ ਹੋ ਜਾਵੇਗਾ।
2. ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਸਰਵਾਈਕਲ ਦੇ ਦਰਦ ''ਚ ਬਹੁਤ ਸਕੂਨ ਦਿੰਦਾ ਹੈ। ਦਰਦ ਵਾਲੀ ਜਗ੍ਹਾ ''ਤੇ ਇਸ ਤੇਲ ਨਾਲ ਮਾਲਿਸ਼ ਕਰੋ। ਗਰਮ ਪਾਣੀ ''ਚ ਤੌਲਿਆ ਭਿਓ ਕੇ ਗਰਦਨ ਅਤੇ ਮੋਢੇ ''ਤੇ 20 ਮਿੰਟ ਤੱਕ ਰੱਖੋ।
3. ਬਰਫ ਦੇ ਟੁਕੜੇ
ਸਰਵਾਈਕਲ ਦੀ ਸੋਜ ਘੱਟ ਕਰਨ ਲਈ ਬਰਫ਼ ਦੇ ਟੁਕੜੇ ਨੂੰ ਕਿਸੇ ਕੱਪੜੇ ''ਚ ਰੱਖੋ ਅਤੇ ਸੋਜ ਵਾਲੀ ਜਗ੍ਹਾ ''ਤੇ ਰੱਖੋ। ਇਸ ਨਾਲ ਸੋਜ ਅਤੇ ਦਰਦ ਦੋਨਾਂ ਤੋਂ ਸਕੂਨ ਮਿਲਦਾ ਹੈ।
4. ਹੀਟ ਪੈਡ
''ਹੀਟ ਪੈਡ'' ਦਾ ਇਸਤੇਮਾਲ ਵੀ ਸਰਵਾਈਕਲ ''ਚ ਕਰ ਸਕਦੇ ਹੋ।
5. ਹਰੜ
ਸਰਵਾਈਕਲ ਦੇ ਦਰਦ ਤੋਂ ਬਚਣ ਲਈ ਖਾਣੇ ਤੋਂ ਬਾਅਦ ਹਰੜ ਖਾਣ ਨਾਲ ਕਾਫੀ ਸਕੂਨ ਮਿਲਦਾ ਹੈ।
6. ਫਲ ਅਤੇ ਸਬਜ਼ੀਆਂ
ਗਾਜਰ, ਮੂਲੀ, ਖੀਰਾ, ਟਮਾਟਰ ਅਤੇ ਕੱਚੇ ਪੱਤਾ ਗੋਭੀ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। ਫਲ ਸਾਰੇ ਹੀ ਖਾਣੇ ਚਾਹੀਦੇ ਹਨ ਪਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਪਰਹੇਜ਼
ਸਰਵਾਈਕਲ ਦੇ ਦਰਦ ਤੋਂ ਬਚਣ ਲਈ ਸ਼ਰਾਬ, ਸਿਗਰੇਟ, ਤੰਬਾਕੂ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਚਾਹ, ਕੌਫੀ, ਮਿੱਠਾ, ਖੱਟਾ ਅਤੇ ਤਲੇ ਹੋਏ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡਾਕਟਰ ਦੀਆਂ ਦੱਸਿਆਂ ਹੋਇਆ ਕਸਰਤਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ।