ਸਾਵਧਾਨ! ਦੇਸ਼ ’ਚ ਬਲੈਕ ਫੰਗਸ ਤੋਂ ਬਾਅਦ ਹੁਣ ਵ੍ਹਾਈਟ ਫੰਗਸ ਦੀ ਵੀ ਹੋਈ ਪੁਸ਼ਟੀ, ਸਰੀਰ ’ਤੇ ਇੰਝ ਕਰਦਾ ਹੈ ਅਟੈਕ
Friday, May 21, 2021 - 11:28 AM (IST)
ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਬਲੈਕ ਫੰਗਸ ਦੀ ਸ਼ਿਕਾਇਤ ਸਾਹਮਣੇ ਆਈ ਸੀ ਪਰ ਹੁਣ ਇਸ ਦੌਰਾਨ ਕੋਰੋਨਾ ਮਰੀਜ਼ਾਂ ’ਚ ਵ੍ਹਾਈਟ ਫੰਗਸ ਦੀ ਵੀ ਸਮੱਸਿਆ ਦੇਖੀ ਜਾ ਰਹੀ ਹੈ। ਜੀ ਹਾਂ, ਕੋਰੋਨਾ ਮਰੀਜ਼ਾਂ ’ਚ ਬਲੈਕ ਫੰਗਸ ਤੋਂ ਇਲਾਵਾ ਵ੍ਹਾਈਟ ਫੰਗਸ ਵੀ ਦੇਖਿਆ ਜਾ ਰਿਹਾ ਹੈ।
ਵ੍ਹਾਈਟ ਫੰਗਸ ਦੀ ਸਮੱਸਿਆ ਬਹੁਤ ਗੰਭੀਰ
ਦਰਅਸਲ ਪਟਨਾ ਮੈਡੀਕਲ ਕਾਲਜ ਹਸਪਤਾਲ (ਪੀ.ਐੱਮ.ਸੀ.ਐੱਚ) ’ਚ ਦਾਖ਼ਲ ਕੋਰੋਨਾ ਦੇ 4 ਮਰੀਜ਼ਾਂ ’ਚ ਵ੍ਹਾਈਟ ਫੰਗਸ ਮਿਲਣ ਦੀ ਪੁਸ਼ਟੀ ਹੋਈ ਹੈ। ਪੀ.ਐੱਮ.ਸੀ.ਐੱਚ ਦੇ ਮਾਈਕ੍ਰੋਬਾਇਓਲੋਜ਼ੀ ਡਿਪਾਰਟਮੈਂਟ ਦੇ ਪ੍ਰਧਾਨ ਡਾਕਟਰ ਐੱਸ.ਐੱਨ.ਸਿੰਘ ਨੇ ਕੋਰੋਨਾ ਮਰੀਜ਼ਾਂ ’ਚ ਵ੍ਹਾਈਟ ਫੰਗਸ ਮਿਲਣ ਦੀ ਪੁਸ਼ਟੀ ਕੀਤੀ ਹੈ। ਇਹ ਫੰਗਸ ਮਰੀਜ਼ਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਵ੍ਹਾਈਟ ਫੰਗਸ ਦੀ ਦੇਰੀ ਨਾਲ ਪਛਾਣ ਹੋਣ ’ਤੇ ਜਾਨ ਵੀ ਜਾਣ ਦਾ ਖ਼ਤਰਾ ਰਹਿੰਦਾ ਹੈ। ਡਾ.ਐੱਸ.ਐੱਨ. ਸਿੰਘ ਨੇ ਕੋਵਿਡ ਅਤੇ ਪੋਸਟ ਕੋਵਿਡ ਮਰੀਜ਼ਾਂ ’ਚ ਵ੍ਹਾਈਟ ਫੰਗਸ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ।
ਸਰੀਰ ਦੇ ਇਨ੍ਹਾਂ ਹਿੱਸਿਆਂ ਨੂੰ ਸੰਕਰਮਿਤ ਕਰਦਾ ਹੈ ਵ੍ਹਾਈਟ ਫੰਗਸ
ਇਹ ਬਿਮਾਰੀ ਬਲੈਕ ਫੰਗਸ ਤੋਂ ਵੀ ਜ਼ਿਆਦਾ ਖ਼ਤਰਨਾਕ ਦੱਸੀ ਜਾ ਰਹੀ ਹੈ। ਵ੍ਹਾਈਟ ਫੰਗਸ ਨਾਲ ਕੋਰੋਨਾ ਦੀ ਤਰ੍ਹਾਂ ਹੀ ਫੇਫੜੇ ਸੰਕਰਮਿਤ ਹੰੁਦੇ ਹਨ। ਇਸ ਤੋਂ ਇਲਾਵਾ ਨਹੁੰ, ਚਮੜੀ, ਢਿੱਡ, ਕਿਡਨੀ, ਬ੍ਰੇਨ, ਪ੍ਰਾਈਵੇਟ ਪਾਰਟ ਅਤੇ ਮੂੰਹ ਦੇ ਅੰਦਰ ਵੀ ਸੰਕਰਮਣ ਫੈਲ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਐੱਚ.ਆਰ.ਸੀ.ਟੀ. ’ਚ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਵ੍ਹਾਈਟ ਫੰਗਸ ਦਾ ਪਤਾ ਲਗਾਉ ਲਈ ਬਲਗਮ ਦੀ ਜਾਂਚ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਵ੍ਹਾਈਟ ਫੰਗਸ ਦਾ ਕਾਰਨ ਵੀ ਬਲੈਕ ਫੰਗਸ ਦੀ ਤਰ੍ਹਾਂ ਹੀ ਇਮਿਊਨਿਟੀ ਘੱਟ ਹੋਣਾ ਹੀ ਹੈ। ਉਨ੍ਹਾਂ ਲੋਕਾਂ ’ਚ ਇਸ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਜੋ ਸ਼ੂਗਰ ਦੇ ਮਰੀਜ਼ ਹਨ ਜਾਂ ਫਿਰ ਲੰਬੇ ਸਮੇਂ ਤੱਕ ਸਟੇਰਾਈਡ ਦਵਾਈਆਂ ਲੈ ਰਹੇ ਹਨ।
ਨਵਜੰਮੇ ਬੱਚੇ ’ਚ ਹੁੰਦੇ ਹਨ ਸੰਕਰਮਿਤ
ਨਵਜੰਮੇ ਬੱਚੇ ’ਚ ਇਹ ਡਾਈਪਰ ਕੈਂਡਿਡੋਸਿਸ ਦੇ ਰੂਪ ’ਚ ਹੁੰਦਾ ਹੈ ਜਿਸ ਨਾਲ ਕਰੀਮ ਰੰਗ ਦੇ ਵ੍ਹਾਈਟ ਸਪਾਟ ’ਚ ਦਿਖਾਈ ਦਿੰਦੇ ਹਨ। ਛੋਟੇ ਬੱਚਿਆਂ ’ਚ ਇਹ ਓਰਲ ਥ੍ਰਸਟ ਕਰਦਾ ਹੈ ਅਤੇ ਔਰਤਾਂ ’ਚ ਇਹ ਲਕੋਰੀਆ ਦਾ ਮੁੱਖ ਕਾਰਨ ਹੈ।
ਕੀ ਹਨ ਬਚਾਅ ਦਾ ਤਾਰੀਕਾ
ਜੋ ਮਰੀਜ਼ ਆਕਸੀਜਨ ਜਾਂ ਵੈਂਟੀਲੇਟਰ ’ਤੇ ਹਨ ਉਨ੍ਹਾਂ ਦੇ ਆਕਸੀਜਨ ਵਿਸ਼ੇਸ਼ਕਰ ਟਿਊਬ ਆਦਿ ਜੀਵਾਣੂ ਮੁਕਤ ਹੋਣ ਚਾਹੀਦਾ। ਆਕਸੀਜਨ ਸਿਲੰਡਰ ਹਿਊਮੀਡੀਫਾਇਰ ’ਚ ਸਟੇਰਲਾਈਜ਼ ਵਾਟਰ ਦੀ ਵਰਤੋਂ ਕਰੋ। ਜੋ ਆਕਸੀਜਨ ਮਰੀਜ਼ ਦੇ ਫੇਫੜੇ ’ਚ ਜਾਣ ਉਹ ਫੰਗਸ ਤੋਂ ਮੁਕਤ ਹੋਵੇ। ਉਂਝ ਮਰੀਜ਼ਾਂ ਦਾ ਰੈਪਿਡ ਐਂਟੀਜਨ ਅਤੇ ਆਰ.ਟੀ.-ਪੀ.ਸੀ.ਆਰ. ਟੈਸਟ ਨੈਗੇਟਿਵ ਹੋਵੇ ਅਤੇ ਜਿਨ੍ਹਾਂ ਦੇ ਐੱਚ.ਆਰ.ਸੀ.ਟੀ ਦੇ ਕੋਰੋਨਾ ਵਰਗੇ ਲੱਛਣ ਹੋਣ। ਉਨ੍ਹਾਂ ਦਾ ਰੈਪਿਡ ਐਂਟੀ-ਬਾਡੀ ਟੈਸਟ ਕਰਵਾਉਣਾ ਚਾਹੀਦਾ। ਇਸ ਦੇ ਨਾਲ ਹੀ ਬਲਗਮ ਦੇ ਫੰਗਸ ਕਲਚਰ ਦਾ ਵੀ ਟੈਸਟ ਹੋਣਾ ਚਾਹੀਦਾ ਹੈ।