ਸਾਵਧਾਨ! ਬਲੈਕ ਫੰਗਸ ਨਾਲ ਜਾ ਰਹੀ ਹੈ ਅੱਖਾਂ ਦੀ ਰੌਸ਼ਨੀ, ਪਛਾਣੋ ਇਸ ਦੇ ਲੱਛਣ ਅਤੇ ਬਚਾਅ ਕਰਨ ਦੇ ਢੰਗ

Thursday, May 20, 2021 - 02:27 PM (IST)

ਸਾਵਧਾਨ! ਬਲੈਕ ਫੰਗਸ ਨਾਲ ਜਾ ਰਹੀ ਹੈ ਅੱਖਾਂ ਦੀ ਰੌਸ਼ਨੀ, ਪਛਾਣੋ ਇਸ ਦੇ ਲੱਛਣ ਅਤੇ ਬਚਾਅ ਕਰਨ ਦੇ ਢੰਗ

ਜਲੰਧਰ: ਕੋਰੋਨਾ ਵਾਇਰਸ ਦੇ ਨਾਲ-ਨਾਲ ਬਲੈਕ ਫੰਗਸ ਭਾਵ ਮਿਊਕਰਮਾਈਕੋਸਿਸ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਅੱਖਾਂ ’ਤੇ ਪੈ ਰਿਹਾ ਹੈ ਜਿਸ ਕਾਰਨ ਕਈ ਲੋਕ ਅੰਨ੍ਹੇ ਹੋ ਚੁੱਕੇ ਹਨ। ਪਿਛਲੇ 2-3 ਹਫ਼ਤਿਆਂ ’ਚ ਬਲੈਕ ਫੰਗਸ ਦੇ ਕਰੀਬ 400-500 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ’ਚ ਕਈ ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਹਨ। 

PunjabKesari
ਨਹੀਂ ਵਾਪਸ ਆਉਂਦੀ ਅੱਖਾਂ ਦੀ ਰੌਸ਼ਨੀ
ਸਭ ਤੋਂ ਜ਼ਿਆਦਾ ਡਰ ਵਾਲੀ ਗੱਲ ਇਹ ਹੈ ਕਿ ਜੇਕਰ ਇਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਖਰਾਬ ਹੋ ਜਾਣ ਤਾਂ ਉਹ ਠੀਕ ਨਹੀਂ ਹੁੰਦੀਆਂ। ਬਲੈਕ ਫੰਗਸ ਨਾਲ ਗ੍ਰਸਤ ਮਰੀਜ਼ਾਂ ਨੂੰ ਐਂਟੀ-ਫੰਗਲ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਉਸ ਨਾਲ ਅੱਖਾਂ ਦੀ ਰੌਸ਼ਨੀ ਨਹੀਂ ਆਉਂਦੀ। ਇਹ ਫੰਗਸ ਖ਼ੂਨ ਦੇ ਰਾਹੀਂ ਫੇਫੜਿਆਂ, ਨੱਕ, ਅੱਖਾਂ ਅਤੇ ਦਿਮਾਗ ’ਚ ਪ੍ਰਵੇਸ਼ ਕਰਦਾ ਹੈ। ਇਸ ਦੇ ਕਾਰਨ ਨਾੜੀਆਂ ਬੰਦ ਹੋ ਜਾਂਦੀਆਂ ਹਨ ਅਤੇ ਉਥੇ ਸੋਜ ਆਉਣ ਲੱਗਦੀ ਹੈ। ਹਾਲਾਂਕਿ ਜੇਕਰ ਸਮੇਂ ਰਹਿੰਦੇ ਇਸ ਦਾ ਇਲਾਜ ਕਰਵਾਇਆ ਜਾਵੇ ਤਾਂ ਅੱਖਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ।


ਜ਼ਿਆਦਾਤਰ ਸ਼ੂਗਰ ਦੇ ਮਰੀਜ਼
ਦੱਸ ਦੇਈਏ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ। ਅਜੇ ਤੱਕ ਸਾਹਮਣੇ ਆਏ ਮਾਮਲਿਆਂ ’ਚੋਂ ਵੀ ਜਿਨ੍ਹਾਂ ਮਰੀਜ਼ਾਂ ਨੇ ਅੱਖਾਂ ਗਵਾਈਆਂ ਉਨ੍ਹਾਂ ’ਚੋਂ ਜ਼ਿਆਦਾ ਸ਼ੂਗਰ ਦੇ ਮਰੀਜ਼ ਸਨ। 

PunjabKesari
ਸਟੇਰਾਈਡ ਬਣ ਰਿਹਾ ਹੈ ਵੱਡਾ ਕਾਰਨ
ਕੋਰੋਨਾ ਦੀ ਰਿਕਵਰੀ ਤੋਂ ਬਾਅਦ ਮਰੀਜ਼ਾਂ ਨੂੰ ਸਿਰਫ਼ 5-10 ਤੱਕ ਹੀ ਸਟੇਰਾਈਡ ਲੈਣਾ ਚਾਹੀਦਾ ਹੈ ਜਦਕਿ ਮਰੀਜ਼ਾਂ ਨੂੰ 10 ਤੋਂ 15 ਦਿਨ ਤੱਕ ਸਟੇਰਾਈਡ ਦਿੱਤਾ ਜਾ ਰਿਹਾ ਹੈ। ਇਹ ਉਨ੍ਹਾਂ ’ਚ ਬਲੈਕ ਫੰਗਸ ਦਾ ਕਾਰਨ ਬਣ ਰਿਹਾ ਹੈ। ਇਹ ਫੰਗਸ 5 ਦਿਨਾਂ ’ਚ ਹੀ ਅਗਲੀ ਸਟੇਜ ’ਤੇ ਪਹੁੰਚ ਜਾਂਦਾ ਹੈ ਭਾਵ 15 ਦਿਨ ’ਚ ਮਰੀਜ਼ ਤੀਜੀ ਸਟੇਜ ’ਤੇ ਹੁੰਦਾ ਹੈ। ਹਾਲਾਂਕਿ ਇਹ ਕੋਈ ਨਵੀਂ ਬਿਮਾਰੀ ਨਹੀਂ ਹੈ ਪਰ ਕੋਰੋਨਾ ਦੇ ਕਾਰਨ ਇਹ ਵੱਧ ਗਿਆ ਹੈ। 
ਜਾਣੋ ਕਿਸ ਸਟੇਜ਼ ’ਚ ਕੀ ਹੁੰਦਾ ਹੈ। 
ਪਹਿਲਾ ਪੜਾਅ: ਸ਼ੁਰੂਆਤ ’ਚ ਵਾਇਰਸ ਨੱਕ ’ਚ ਹੀ ਰਹਿੰਦਾ ਹੈ ਜਿਸ ਕਾਰਨ ਜ਼ੁਕਾਮ, ਨੱਕ ਬੰਦ ਹੋਣਾ, ਨੱਕ ’ਚੋਂ ਖ਼ੂਨ ਨਿਕਲਣਾ, ਦਰਦ, ਚਿਹਰੇ ’ਤੇ ਸੋਜ ਅਤੇ ਕਾਲਾਪਣ ਆਉਣ ਲੱਗਦਾ ਹੈ। 
ਦੂਜਾ ਪੜਾਅ: ਇਸ ਤੋਂ ਬਾਅਦ ਵਾਇਰਸ ਨੱਕ ਅਤੇ ਅੱਖਾਂ ਦੀ ਇਕ ਨਾੜੀ ਰਾਹੀਂ ਸਾਈਨਸ ਅਤੇ ਉਸ ਤੋਂ ਬਾਅਦ ਬ੍ਰੇਨ ’ਚ ਚਲਾ ਜਾਂਦਾ ਹੈ। ਇਸ ਨਾਲ ਨਾੜੀਆਂ ਵੀ ਬਲਾਕ ਹੋ ਜਾਂਦੀਆਂ ਹਨ ਅਤੇ ਅੱਖਾਂ ’ਚ ਦਰਦ, ਸੋਜ ਧੁੰਧਲਾਪਨ ਹੋਣ ਲੱਗਦਾ ਹੈ। 
ਤੀਜਾ ਪੜਾਅ : ਇਸ ’ਚ ਵਾਇਰਸ ਅੱਖਾਂ ਦੇ ਨਾਲ ਫੇਫੜਿਆਂ ’ਚ ਵੀ ਆ ਸਕਦਾ ਹੈ। ਅੱਖਾਂ ਹਿਲਦੀਆਂ ਨਹੀਂ ਅਤੇ ਬੰਦ ਹੋ ਜਾਂਦੀਆਂ ਹਨ। ਇਸ ਨਾਲ ਨਾ ਸਿਰਫ਼ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ ਸਗੋਂ ਫੇਫੜਿਆਂ ’ਚ ਜਾਣ ’ਤੇ ਖਾਂਸੀ ਅਤੇ ਜਕੜਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਚੌਥਾ ਪੜਾਅ: ਇਸ ਦੌਰਾਨ ਵਾਇਰਸ ਦਿਮਾਗ ’ਚ ਚਲਾ ਜਾਂਦਾ ਹੈ ਜਿਸ ਨਾਲ ਮਰੀਜ਼ ਬੇਹੋਸ਼ ਹੋਣ ਲੱਗਦਾ ਹੈ। ਨਾਲ ਹੀ ਇਸ ਨਾਲ ਦੂਜੀਆਂ ਮਾਨਸਿਕ ਪ੍ਰੇਸ਼ਾਨੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ।

PunjabKesari
ਬਚਾਅ ਲਈ ਕੀ ਕਰਨਾ ਹੈ?
1. ਕੋਰੋਨਾ ਤੋਂ ਠੀਕ ਹੋ ਚੁੱਕੇ ਸ਼ੂਗਰ ਮਰੀਜ਼ਾਂ ’ਤੇ ਬਲੈਕ ਫੰਗਸ ਦਾ ਖ਼ਤਰਾ ਵਧਣ ਲੱਗਦਾ ਹੈ। ਇਸ ਲਈ ਹਾਈ ਬਲੱਡ ਸ਼ੂਗਰ ਨੂੰ ਕੰਟਰੋਲ ਕਰੋ। ਨਾਲ ਹੀ ਰੈਗੂਲੇਟਰ ਬਲੱਡ ਸ਼ੂਗਰ ਦੀ ਜਾਂਚ ਕਰਵਾਉਂਦੇ ਰਹੋ। 
2. ਹੋ ਸਕੇ ਤਾਂ ਸਟੇਰਾਈਡ ਦੀ ਵਰਤੋਂ ਨਾ ਕਰੋ ਜਾਂ ਡਾਕਟਰ ਦੀ ਸਲਾਹ ਮੁਤਾਬਕ ਹੀ ਇਸ ਦੀ ਵਰਤੋਂ ਕਰੋ। 
3. ਆਕਸੀਜਨ ਥੈਰੇਪੀ ਦੌਰਾਨ ਹਿਊਮਡਿਫਾਇਰ ਲਈ ਸਾਫ਼ ਪਾਣੀ ਦੀ ਵਰਤੋਂ ਕਰੋ। 
ਕੋਰੋਨਾ ਠੀਕ ਹੋਣ ਤੋਂ ਬਾਅਦ ਜੇਕਰ ਅੱਖਾਂ ’ਚ ਧੁੰਧਲਾਪਨ, ਚਿਹਰੇ ’ਚ ਦਰਦ ਜਾਂ ਕੋਈ ਪ੍ਰੇਸ਼ਾਨੀ ਹੋਵੇ ਤਾਂ ਉਸ ਨੂੰ ਹਲਕੇ ’ਚ ਨਾ ਲਓ ਤੁਰੰਕ ਚੈਕਅੱਪ ਕਰਵਾਓ। 


author

Aarti dhillon

Content Editor

Related News