Health Tips: ਜਾਣੋ ਕਿਉਂ ਪੈਂਦਾ ਹੈ ਦਿਲ ਦਾ ਦੌਰਾ, ਇਨ੍ਹਾਂ ਤਰੀਕਿਆਂ ਨਾਲ ਬਚਾ ਸਕਦੋ ਹੋ ਵਿਅਕਤੀ ਦੀ ਜਾਨ

Friday, Jun 23, 2023 - 04:55 PM (IST)

Health Tips: ਜਾਣੋ ਕਿਉਂ ਪੈਂਦਾ ਹੈ ਦਿਲ ਦਾ ਦੌਰਾ, ਇਨ੍ਹਾਂ ਤਰੀਕਿਆਂ ਨਾਲ ਬਚਾ ਸਕਦੋ ਹੋ ਵਿਅਕਤੀ ਦੀ ਜਾਨ

ਜਲੰਧਰ (ਬਿਊਰੋ) : ਦਿਲ ਦਾ ਦੌਰਾ ਜਾਂ ਹਾਰਟ ਅਟੈਕ ਦਾ ਨਾਮ ਸੁਣਦੇ ਸਾਰ ਬਹੁਤ ਸਾਰੇ ਲੋਕ ਘਬਰਾ ਜਾਂਦੇ ਹਨ। ਦਿਲ ਦਾ ਦੌਰਾ ਕਦੋਂ ਪੈ ਜਾਵੇ, ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ। ਹਾਰਟ ਅਟੈਕ ਦੇ ਲੱਛਣ ਮਹਿਸੂਸ ਹੋਣ 'ਤੇ ਮਰੀਜ਼ ਜਾਂ ਮੌਕੇ ’ਤੇ ਮੌਜੂਦ ਲੋਕਾਂ ਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ, ਜਿਸ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕੇ। ਇਸ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਹਾਰਟ ਅਟੈਕ ਦੇ ਵਿਅਕਤੀ ਵਿੱਚ ਲੱਛਣ ਦਿਖਣ 'ਤੇ ਉਸਦਾ ਇਲਾਜ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ। ਜੇ ਮਰੀਜ਼ ਨੂੰ ਸਮੇਂ ਸਿਰ ਸਹੀ ਸਹਾਇਤਾ ਮਿਲਦੀ ਹੈ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਹਾਰਟ ਅਟੈਕ ਆਉਣ ਦੇ ਕਾਰਨ
ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਸਰੀਰ ਵਿਚ ਖੂਨ ਦਾ ਪ੍ਰਵਾਹ ਹਰ ਸਮੇਂ ਕਾਇਮ ਰਹਿੰਦਾ ਹੈ, ਸਰੀਰ ਵਿਚ ਇਸ ਖੂਨ ਨੂੰ ਘੁੰਮਣ ਦਾ ਕੰਮ ਦਿਲ ਦੁਆਰਾ ਕੀਤਾ ਜਾਂਦਾ ਹੈ। ਦਿਲ ਦਾ ਸੱਜਾ ਪਾਸਾ ਤੁਹਾਡੇ ਸਰੀਰ ਤੋਂ ਲਹੂ ਤੁਹਾਡੇ ਫੇਫੜਿਆਂ ਤਕ ਪਹੁੰਚਾਉਂਦਾ ਹੈ। ਇਥੋਂ ਆਕਸੀਜਨ ਖੂਨ ਵਿੱਚ ਘੁਲ ਜਾਂਦੀ ਹੈ ਅਤੇ ਫਿਰ ਉਹ ਖੂਨ ਤੁਹਾਡੇ ਦਿਲ ਦੇ ਖੱਬੇ ਪਾਸਿਓ ਪ੍ਰਵੇਸ਼ ਕਰਦਾ ਹੈ। ਤੁਹਾਡੇ ਦਿਲ ਦਾ ਖੱਬਾ ਪਾਸਾ ਇਸ ਆਕਸੀਜਨਿਤ ਖੂਨ ਨੂੰ ਦੁਬਾਰਾ ਪੰਪ ਕਰਦਾ ਹੈ ਅਤੇ ਇਸਨੂੰ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਭੇਜਦਾ ਹੈ। ਦਿਲ ਦਾ ਦੌਰਾ ਉਦੋਂ ਹੁੰਦਾ ਹੈ, ਜਦੋਂ ਖ਼ੂਨ ਤੁਹਾਡੇ ਦਿਲ ਤੱਕ ਨਹੀਂ ਪਹੁੰਚਦਾ, ਜਿਸ ਨਾਲ ਦਿਲ ਦੇ ਸੈੱਲ ਮਰ ਜਾਂਦੇ ਹਨ।

ਹਾਰਟ ਅਟੈਕ ਦੇ ਲੱਛਣ
. ਸਰੀਰ ਦੇ ਉਪਰਲੇ ਹਿੱਸੇ ਵਿੱਚ ਦਰਦ
. ਜ਼ਿਆਦਾ ਪਸੀਨਾ ਆਉਣਾ
. ਅਚਾਨਕ ਚੱਕਰ ਆਉਣੇ ਸ਼ੁਰੂ ਹੋਣਾ
. ਦਿਲ ਦੀ ਧੜਕਣ ਦਾ ਵੱਧ ਹੋਣਾ ਅਤੇ ਘੱਟ ਹੋਣਾ
. ਸਾਹ ਲੈਣ 'ਚ ਮੁਸ਼ਕਿਲ ਹੋਣਾ
. ਗਰਮੀ ਮਹਿਸੂਸ ਹੋਣਾ

ਹਾਰਟ ਅਟੈਕ ਆਉਣ 'ਤੇ ਕੀ ਕਰਨਾ ਚਾਹੀਦਾ 
ਜਦੋਂ ਤੁਸੀਂ ਹੇਠ ਲਿਖੇ ਲੱਛਣਾਂ ਵਿੱਚੋਂ ਕਿਸੇ ਨੂੰ ਵੀ ਮਹਿਸੂਸ ਕਰਦੇ ਹੋ ਤਾਂ ਕੁਝ ਗੱਲਾਂ ਧਿਆਨ ਵਿੱਚ ਰੱਖੋ। ਇਨ੍ਹਾਂ ਸਾਰੀਆਂ ਹਦਾਇਤਾਂ ਦਾ ਸਹੀ ਸਮੇਂ 'ਤੇ ਪਾਲਣ ਕਰਨਾ ਦਿਲ ਦੇ ਦੌਰੇ ਵਾਲੇ ਮਰੀਜ਼ ਦੀ ਜਾਨ ਬਚ ਸਕਦੀ ਹੈ।

. ਸਭ ਤੋਂ ਪਹਿਲਾਂ ਇੱਕ ਐਂਬੂਲੈਂਸ ਵਾਲੇ ਨੂੰ ਫ਼ੋਨ ਕਰੋ ਤਾਂਕਿ ਮਰੀਜ਼ ਨੂੰ ਸਹੀ ਸਮੇਂ 'ਤੇ ਹਸਪਤਾਲ ਲੈ ਕੇ ਜਾਇਆ ਜਾਵੇ।

. ਇਸ ਹਾਲਤ ਵਿੱਚ ਤੁਸੀਂ ਜਿੱਥੇ ਵੀ ਹੋ, ਉਥੇ ਪਈ ਕੁਰਸੀ ਜਾਂ ਕਿਸੇ ਹੋਰ ਥਾਂ 'ਤੇ ਬੈਠ ਜਾਓ। ਜੇ ਕੁਝ ਨਹੀਂ ਹੈ ਤਾਂ ਜ਼ਮੀਨ 'ਤੇ ਬੈਠੋ।

. ਜੇ ਤੁਹਾਡੇ ਕੱਪੜੇ ਤੰਗ ਹਨ ਤਾਂ ਤੁਰੰਤ ਢਿੱਲੇ ਕਰੋ। ਕਮੀਜ਼ ਦੇ ਉਪਰਲੇ ਬਟਨ ਨੂੰ ਖੋਲ੍ਹ ਦਿਓ। ਜੇ ਤੁਸੀਂ ਗਲੇ ਵਿਚ ਟਾਈ ਪਾਈ ਹੈ ਤਾਂ ਉਸ ਨੂੰ ਵੀ ਢਿੱਲਾ ਕਰੋ।

. ਜ਼ੋਰ-ਜ਼ੋਰ ਨਾਲ ਗਹਿਰੇ ਸਾਹ ਲਓ। ਸਾਹ ਲੈਂਦੇ ਸਮੇਂ ਗਿਣੋ। ਜਿੰਨੀ ਡੂੰਘੀ ਅਤੇ ਤੇਜ਼ੀ ਨਾਲ ਤੁਸੀਂ ਸਾਹ ਲੈਂਦੇ ਹੋ, ਤੁਹਾਡੇ ਫੇਫੜਿਆਂ ਨੂੰ ਉਨ੍ਹੀਂ ਜਲਦੀ ਆਕਸੀਜਨ ਮਿਲੇਗੀ।

. 300 ਮਿਲੀਗ੍ਰਾਮ ਦੀ ਐਸਪਰੀਨ ਦੀ ਗੋਲੀ ਨੂੰ ਤੁਰੰਤ ਚਬਾਓ। ਜੇ ਕਿਸੇ ਵਿਅਕਤੀ ਨੂੰ ਪਹਿਲਾਂ ਦਿਲ ਦਾ ਦੌਰਾ ਪੈ ਗਿਆ ਹੈ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ ਤਾਂ ਉਸਨੂੰ ਲਾਜ਼ਮੀ ਤੌਰ 'ਤੇ 2-3 ਐਸਪਰੀਨ ਦੀਆਂ ਗੋਲੀਆਂ ਆਪਣੇ ਕੋਲ ਰੱਖੋ।

. ਜੇ ਤੁਸੀਂ ਅਜਿਹਾ ਕਰਦੇ ਹੋ ਤੁਹਾਡੇ ਕੋਲ ਐਂਬੂਲੈਂਸ ਆਉਣ ਅਤੇ ਹਸਪਤਾਲ ਪਹੁੰਚਣ ਤਕ ਕਾਫ਼ੀ ਸਮਾਂ ਹੋਵੇਗਾ। ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰ ਤੁਹਾਡੀ ਦੇਖਭਾਲ ਅਤੇ ਜਾਂਚ, ਇਲਾਜ ਸ਼ੁਰੂ ਕਰ ਸਕਦਾ ਹੈ।


author

rajwinder kaur

Content Editor

Related News