ਬਰਾਊਨ ਚਾਵਲ ਖਾਣ ਦੇ ਇਹ ਹਨ 5 ਫਾਇਦੇ

Sunday, Dec 16, 2018 - 09:42 AM (IST)

ਬਰਾਊਨ ਚਾਵਲ ਖਾਣ ਦੇ ਇਹ ਹਨ 5 ਫਾਇਦੇ

ਜਲੰਧਰ— ਜੋ ਲੋਕ ਭੋਜਨ 'ਚ ਚਾਵਲ ਖਾਣਾ ਪਸੰਦ ਕਰਦੇ ਹਨ ਪਰ ਭਾਰ ਵਧਣ ਦੇ ਡਰ ਤੋਂ ਖਾ ਨਹੀਂ ਪਾਉਂਦੇ। ਉਨ੍ਹਾਂ ਲਈ ਬਰਾਊਨ ਰਾਈਸ ਬਹੁਤ ਹੀ ਫਾਇਦੇਮੰਦ ਹੈ। ਸਫੈਦ ਚਾਵਲਾਂ ਦੀ ਤੁਲਨਾ 'ਚ ਬਰਾਊਨ ਚਾਵਲਾਂ 'ਚ ਪੋਸ਼ਟਿਕ ਤੱਤ ਜ਼ਿਆਦਾ ਹੁੰਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਮੈਂਗਨੀਜ, ਫਾਸਫੋਰਸ, ਸੇਲੇਨਿਯਮ ਅਤੇ ਤਾਂਬਾ ਪਾਇਆ ਜਾਂਦਾ ਹੈ। ਇਹ ਕੌਲੇਸਟਰੋਲ ਨੂੰ ਘੱਟ ਕਰਦਾ ਹੈ ਅਤੇ ਵਾਧੂ ਫੈਟ ਨੂੰ ਸਰੀਰ 'ਚ ਜੰਮਣ ਤੋਂ ਰੋਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
1. ਭਾਰ ਘੱਟ ਕਰੇ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣਾ ਖੁਰਾਕ 'ਚ ਬਰਾਊਨ ਰਾਈਸ ਨੂੰ ਸ਼ਾਮਲ ਕਰੋ ਕਿਉਂਕਿ ਇਸ 'ਚ ਕੈਲੋਰੀ ਘੱਟ ਹੁੰਦੀ ਹੈ। ਇਸ 'ਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ ਅਤੇ ਥੋੜ੍ਹਾ ਜਿਹਾ ਖਾਣ 'ਤੇ ਤੁਹਾਡਾ ਪੇਟ ਭਰ ਜਾਂਦਾ ਹੈ।
2. ਕੌਲੇਸਟਰੋਲ ਘਟਾਉਂਦਾ ਹੈ
ਕੌਲੇਸਟਰੋਲ ਦੀ ਮਾਤਰਾ ਵੱਧ ਜਾਣ 'ਤੇ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਰਹਿੰਦਾ ਹੈ ਪਰ ਬਰਾਊਨ ਚਾਵਲ ਖਾਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਕੌਲੇਸਟਰੋਲ ਨੂੰ ਘੱਟ ਕਰਦਾ ਹੈ ਅਤੇ ਅਣਚਾਹੇ ਫੈਟ ਨੂੰ ਸਰੀਰ 'ਚ ਨਹੀਂ ਹੋਣ ਦਿੰਦਾ।
3. ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ
ਮੈਗਨੀਸ਼ੀਅਮ ਅਤੇ ਕੈਲਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ ਬਰਾਊਨ ਚਾਵਲ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ।
4. ਸ਼ੂਗਰ ਤੋਂ ਬਚਾਅ
ਚਾਵਲਾਂ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਦੇ ਕਾਰਨ ਸ਼ੂਗਰ ਦੇ ਰੋਗੀਆਂ ਨੂੰ ਇਸ ਤੋਂ ਦੂਰੀ ਬਣਾ ਕੇ ਰੱਖਦੇ ਹਨ ਪਰ ਬਰਾਊਨ ਰਾਈਸ ਖਾਣ ਨਾਲ ਖੂਨ 'ਚ ਸ਼ੂਗਰ ਦਾ ਪੱਧਰ ਨਹੀਂ ਵਧਦਾ ਅਤੇ ਸ਼ੂਗਰ ਦੇ ਰੋਗੀ ਵੀ ਖਾ ਸਕਦੇ ਹਨ।


author

manju bala

Content Editor

Related News