ਤੇਜ਼ੀ ਨਾਲ ਘੱਟੇਗਾ ਭਾਰ, ਬ੍ਰੇਕਫਾਸਟ ''ਚ ਸ਼ਾਮਿਲ ਕਰੋ ਇਹ ਚੀਜ਼ਾਂ

Wednesday, Nov 21, 2018 - 03:14 PM (IST)

ਤੇਜ਼ੀ ਨਾਲ ਘੱਟੇਗਾ ਭਾਰ, ਬ੍ਰੇਕਫਾਸਟ ''ਚ ਸ਼ਾਮਿਲ ਕਰੋ ਇਹ ਚੀਜ਼ਾਂ

ਜਲੰਧਰ— ਭਾਰ ਘੱਟ ਕਰਨ ਲਈ ਲੋਕ ਐਕਸਰਸਾਈਜ਼ ਅਤੇ ਨਾ ਜਾਣੇ ਕੀ-ਕੀ ਤਰੀਕੇ ਅਪਣਾਉਂਦੇ ਹਨ ਜਦ ਕਿ ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਆਪਣੀ ਡਾਈਟ 'ਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਸਵੇਰੇ ਨਾਸ਼ਤੇ 'ਚ ਅਜਿਹੀਆਂ ਚੀਜ਼ਾਂ ਨੂੰ ਖਾ ਸਕਦੇ ਹੋ, ਜਿਸ ਨਾਲ ਨਾ ਸਿਰਫ ਤੁਹਾਡੇ ਸਰੀਰ ਨੂੰ ਸਾਰੇ ਪੋਸ਼ਕ ਤੱਤ ਮਿਲਦੇ ਹਨ ਸਗੋਂ ਇਸ ਨਾਲ ਮੈਟਾਬਾਲੀਜਮ ਵੀ ਤੇਜ਼ ਹੁੰਦਾ ਹੈ।
ਬ੍ਰੇਕਫਾਸਟ 'ਚ ਖਾਓ ਇਹ ਚੀਜ਼ਾਂ
1. ਪ੍ਰੋਟੀਨ ਨਾਲ ਭਰਿਆ ਦਲੀਆ
ਜੇਕਰ ਤੁਸੀਂ ਪੇਟ 'ਚ ਚਰਬੀ ਘੱਟ ਕਰਨਾ ਚਾਹੁੰਦੇ ਹੋ ਤਾਂ ਬ੍ਰੇਕਫਾਸਟ 'ਚ 1 ਕਟੋਰੀ ਦਲੀਆ ਜ਼ਰੂਰ ਸ਼ਾਮਿਲ ਕਰੋ। ਫਾਇਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਪੇਟ ਨੂੰ ਠੀਕ ਰੱਖਦਾ ਹੈ। ਇਸ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ, ਜਿਸ ਨਾਲ ਜ਼ਿਆਦਾ ਭੁੱਖ ਨਹੀਂ ਲੱਗਦੀ, ਇਸ ਨਾਲ ਭਾਰ ਵੀ ਘੱਟ ਹੁੰਦਾ ਹੈ।
2. ਕੈਲਸ਼ੀਅਮ ਨਾਲ ਭਰਪੂਰ ਹੈ ਦੁੱਧ
ਦੁੱਧ 'ਚ ਮਿਨਰਲਸ, ਕੈਲਸ਼ੀਅਮ ਅਤੇ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ। ਤੁਸੀਂ ਸਵੇਰੇ ਨਾਸ਼ਤੇ 'ਚ ਦੁੱਧ ਅਤੇ ਬਨਾਨਾ ਸ਼ੇਕ ਅਤੇ ਪਪਾਇਆ ਸ਼ੇਕ ਵੀ ਪੀ ਸਕਦੇ ਹੋ।
3. ਐਨਰਜੀ ਨਾਲ ਭਰਪੂਰ ਕੇਲਾ
ਸਵੇਰੇ ਦੇ ਨਾਸ਼ਤੇ 'ਚ 1 ਕੇਲਾ ਖਾਣ ਨਾਲ ਪੂਰਾ ਦਿਨ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਪੇਟ ਦੀ ਚਰਬੀ ਘੱਟ ਕਰਨ ਲਈ ਤੁਸੀਂ ਕੇਲੇ 'ਚ ਸ਼ਹਿਦ ਅਤੇ ਅਖਰੋਟ ਮਿਲਾ ਕੇ ਵੀ ਖਾ ਸਕਦੇ ਹੋ।
4. ਲਾਈਟ ਅਤੇ ਹੈਲਦੀ ਪੋਹਾ
ਨਾਸ਼ਤੇ 'ਚ ਪੋਹਾ ਖਾਣ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ। ਲਾਈਟ ਅਤੇ ਹਲਕਾ ਪੋਹਾ ਖਾਣ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ, ਜਿਸ ਨਾਲ ਭੁੱਖ ਘੱਟ ਲੱਗਦੀ ਹੈ। ਇਸ ਤੋਂ ਇਲਾਵਾ ਇਹ ਲੋਅ-ਕੈਲੋਰੀ ਫੂਡ ਵੀ ਹੈ। ਇਸ ਲਈ ਇਸ ਦਾ ਸੇਵਨ ਭਾਰ ਨੂੰ ਕੰਟਰੋਲ ਕਰਦਾ ਹੈ।


author

manju bala

Content Editor

Related News