‘ਕਾਲੀ ਜਾਂ ਦੁੱਧ’ ਵਾਲੀ ਚਾਹ ਪੀਣ ਦੇ ਸ਼ੌਕੀਨ ਲੋਕ ਜਾਣਨ, ਕਿਹੜੀ ਚਾਹ ਸਰੀਰ ਲਈ ਹੁੰਦੀ ਹੈ ਵਧੇਰੇ ‘ਫ਼ਾਇਦੇਮੰਦ’

Tuesday, Apr 20, 2021 - 12:32 PM (IST)

‘ਕਾਲੀ ਜਾਂ ਦੁੱਧ’ ਵਾਲੀ ਚਾਹ ਪੀਣ ਦੇ ਸ਼ੌਕੀਨ ਲੋਕ ਜਾਣਨ, ਕਿਹੜੀ ਚਾਹ ਸਰੀਰ ਲਈ ਹੁੰਦੀ ਹੈ ਵਧੇਰੇ ‘ਫ਼ਾਇਦੇਮੰਦ’

ਜਲੰਧਰ (ਬਿਊਰੋ) : ਆਮ ਤੌਰ ‘ਤੇ ਚਾਹ ਪੀਣਾ ਸਭ ਨੂੰ ਪਸੰਦ ਹੀ ਹੁੰਦਾ ਹੈ, ਚਾਹੇ ਸਰਦੀ ਦਾ ਮੌਸਮ ਹੋਵੇ ਜਾਂ ਫਿਰ ਗਰਮੀ ਦਾ ਜ਼ਿਆਦਾਤਰ ਲੋਕਾਂ ਦੀ ਨੀਂਦ ਚਾਹ ਦੀ ਪਿਆਲੀ ਪੀਣ ਤੋਂ ਬਾਅਦ ਹੀ ਖੁਲ੍ਹਦੀ ਹੈ। ਉੱਥੇ ਹੀ ਕਈ ਲੋਕ ਤਾਂ ਦਿਨ ਭਰ ਵਿੱਚ 5-6 ਕੱਪ ਚਾਹ ਪੀ ਲੈਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਦੁੱਧ ਵਾਲੀ ਚਾਹ ਜ਼ਿਆਦਾ ਪਸੰਦ ਆਉਂਦੀ ਹੈ। ਫਿਟਨੈੱਸ ਫਰੀਕ ਹੋਣ ਦੇ ਨਾਤੇ ਲੋਕ ਗਰੀਨ ਟੀ, ਬਲੈਕ ਟੀ ਜਾਂ ਫਿਰ ਬਲੈਕ ਕਾਫ਼ੀ ਪੀਣਾ ਪਸੰਦ ਕਰਦੇ ਹਨ। ਚਾਹ ਤਾਂ ਸਾਰੇ ਪੀਂਦੇ ਹਨ ਪਰ ਕਿਹੜੀ ਚਾਹ ਸਿਹਤ ਦੇ ਲਿਹਾਜ਼ ਨਾਲ ਚੰਗੀ ਹੈ, ਇਹ ਸਾਰੇ ਲੋਕ ਨਹੀਂ ਜਾਣਦੇ। ਇਸੇ ਲਈ ਅੱਜ ਅਸੀ ਤੁਹਾਨੂੰ ਦੱਸਦੇ ਹਾਂ ਦੁੱਧ ਵਾਲੀ ਚਾਹ ਜਾਂ ਫਿਰ ਕਾਲੀ ਚਾਹ ਦੋਵਾਂ ‘ਚੋਂ ਕਿਹੜੀ ਬਿਹਤਰ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਦੁੱਧ ਵਾਲੀ ਚਾਹ ਸਰੀਰ ਲਈ ਫ਼ਾਇਦੇਮੰਦ ਹੈ ਜਾਂ ਨਹੀਂ ?

. ਦੁੱਧ ਅਤੇ ਚੀਨੀ ਮਿਲਾਉਣ ਨਾਲ ਚਾਹ ਦੇ ਗੁਣ ਘੱਟ ਹੋ ਜਾਂਦੇ ਹਨ। ਚਾਹ ਵਿੱਚ ਦੁੱਧ ਮਿਲਾਉਣ ਨਾਲ ਐਂਟੀ-ਆਕਸੀਡੈਂਟ ਤੱਤਾਂ ਦੀ ਐਕਟਿਵਿਟੀ ਵੀ ਘੱਟ ਹੋ ਜਾਂਦੀ ਹੈ, ਜਦਕਿ ਚੀਨੀ ਪਾਉਣ ਨਾਲ ਕੈਲਸ਼ਿਅਮ ਘੱਟ ਜਾਂਦਾ ਹੈ। ਇਸ ਨਾਲ ਭਾਰ ਵਧਦਾ ਹੈ ਅਤੇ ਐਸੀਡਿਟੀ ਦੀ ਖਦਸ਼ਾ ਵੱਧ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

. ਚਾਹ ਵਿੱਚ ਟੈਨਿਨ ਹੁੰਦਾ ਹੈ. ਜੋ ਦੁੱਧ ਚੀਨੀ ਨਾਲ ਮਿਲ ਕੇ ਡਰਿੰਕ ਨੂੰ ਖ਼ਰਾਬ ਕਰ ਦਿੰਦਾ ਹੈ। ਦੁੱਧ ਵਿੱਚ ਮੌਜੂਦ ਪ੍ਰੋਟੀਨ ਚਾਹ ਦੇ ਫ਼ਾਇਦੇ ਨੂੰ ਖ਼ਤਮ ਕਰ ਦਿੰਦੇ ਹਨ। ਇਸ ਲਈ ਦੁੱਧ ਵਾਲੀ ਚਾਹ ਸਰੀਰ ਲਈ ਫ਼ਾਇਦੇਮੰਦ ਨਹੀਂ ਸਗੋਂ ਨੁਕਸਾਨਦਾਇਕ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰਾਂ - Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਬਲੈਕ-ਟੀ (ਕਾਲੀ ਚਾਹ) ਪੀਣ ਨਾਲ ਹੋਣ ਵਾਲੇ ਫ਼ਾਇਦੇ

. ਕੁੱਝ ਲੋਕ ਭਾਰ ਘਟਾਉਣ ਲਈ ਗਰੀਨ ਜਾਂ ਬਲੈਕ-ਟੀ ਪੀਂਦੇ ਹਨ, ਇਸ ਵਿੱਚ ਮੌਜੂਦ ਵਿਸ਼ੇਸ਼ ਤੱਤ ਢਿੱਡ ਵਿੱਚ ਪਹੁੰਚ ਕੇ ਕਾਫ਼ੀ ਅਸਰਦਾਰ ਹੋ ਜਾਂਦੇ ਹਨ। ਬਲੈਕ ਟੀ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਦੀ ਇਮਿਊਨਿਟੀ ਬੂਸਟ ਕਰਨ ਵਿੱਚ ਸਹਾਇਕ ਹੈ।

. ਬਲੈਟ-ਟੀ ਪੀਣ ਨਾਲ ਕੈਂਸਰ ਹੋਣ ਦਾ ਖਦਸ਼ਾ ਬਹੁਤ ਘੱਟ ਹੋ ਜਾਂਦਾ ਹੈ। ਰੋਜ਼ਾਨਾ ਇੱਕ ਕੱਪ ਕਾਲੀ ਚਾਹ ਕੈਂਸਰ ਤੋਂ ਬਚਾਅ ਵਿੱਚ ਮਦਦਗਾਰ ਹੈ।

ਪੜ੍ਹੋ ਇਹ ਵੀ ਖ਼ਬਰਾਂ - Vastu Tips: ਕੀ ਤੁਸੀਂ ਵੀ ‘ਸਿਰਹਾਣੇ’ ਰੱਖ ਕੇ ਤਾਂ ਨਹੀਂ ਸੌਂਦੇ ਇਹ ਚੀਜ਼ਾਂ? ਹੋ ਸਕਦੈ ‘ਨੁਕਸਾਨ’

. ਇੱਕ ਰਿਪੋਰਟ ਅਨੁਸਾਰ ਰੋਜ਼ਾਨਾ 3 ਕੱਪ ਬਲੈਕ ਟੀ ਪੀਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਵਿੱਚ ਮੌਜੂਦ ਟਾਕਸ‍ਿਨਸ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੁੰਦੇ ਹਨ। ਇਸ ਵਜ੍ਹਾ ਕਾਰਨ ਵਧਦੀ ਉਮਰ ਦੇ ਲੱਛਣ ਨਜ਼ਰ ਨਹੀਂ ਆਉਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ‘ਮੋਟਾਪਾ’ ਘੱਟ ਕਰਨ ਲਈ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਬਹੁਤ ਜਲਦ ਹੋਵੇਗਾ ‘ਫ਼ਾਇਦਾ’


author

rajwinder kaur

Content Editor

Related News