40 ਦੀ ਉਮਰ ਤੋਂ ਬਾਅਦ ਵੀ ਕਾਲੇ, ਲੰਬੇ ਤੇ ਸੰਘਣੇ ਰਹਿਣਗੇ ਵਾਲ, ਇਸ ਦੇਸੀ ਨੁਸਖ਼ੇ ਨਾਲ ਮਿਲਣੇ ਸ਼ਾਨਦਾਰ ਲਾਭ
Monday, May 15, 2023 - 11:46 AM (IST)
ਜਲੰਧਰ (ਬਿਊਰੋ)– ਜੇਕਰ ਤੁਸੀਂ ਲੰਬੇ, ਸੰਘਣੇ ਤੇ ਮਜ਼ਬੂਤ ਵਾਲ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫ਼ਾਇਦੇਮੰਦ ਹੈ। ਤੁਸੀਂ ਲੌਂਗ ਤੇ ਅਦਰਕ ਦੇ ਘਰੇਲੂ ਨੁਸਖ਼ਿਆਂ ਨਾਲ ਵਾਲਾਂ ਦੀ ਸਿਹਤ ਨੂੰ ਸੁਧਾਰ ਸਕਦੇ ਹੋ। ਲੌਂਗ ਤੇ ਅਦਰਕ ਦੀ ਵਰਤੋਂ ਵਾਲਾਂ ਨੂੰ ਕਈ ਫ਼ਾਇਦੇ ਦੇ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਅਦਰਕ-ਲੌਂਗ ਚਮੜੀ ਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ’ਚ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਉਨ੍ਹਾਂ ਲੋਕਾਂ ਲਈ ਬਹੁਤ ਫ਼ਾਇਦੇਮੰਦ ਹਨ, ਜੋ ਵਾਲ ਝੜਨ ਤੇ ਸਫੈਦ ਵਾਲਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਅਦਰਕ ਤੇ ਲੌਂਗ ਵਾਲਾਂ ਲਈ ਫ਼ਾਇਦੇਮੰਦ
ਅਦਰਕ ਤੇ ਲੌਂਗ ਦੋਵਾਂ ’ਚ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਨ੍ਹਾਂ ’ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਤੇ ਐਂਟੀ-ਬੈਕਟੀਰੀਅਲ ਗੁਣ ਸਿਰ ਦੀ ਚਮੜੀ ਤੋਂ ਨੁਕਸਾਨਦੇਹ ਬੈਕਟੀਰੀਆ ਨੂੰ ਸਾਫ਼ ਕਰਦੇ ਹਨ। ਜਿਸ ਕਾਰਨ ਖੋਪੜੀ ’ਚ ਖ਼ੂਨ ਦਾ ਸੰਚਾਰ ਵਧਦਾ ਹੈ। ਇਸ ਨਾਲ ਵਾਲਾਂ ਦੇ ਰੋਮਾਂ ਨੂੰ ਢੁਕਵਾਂ ਪੋਸ਼ਣ ਮਿਲਦਾ ਹੈ ਤੇ ਉਹ ਮਜ਼ਬੂਤ ਬਣਦੇ ਹਨ। ਅਦਰਕ ਤੇ ਲੌਂਗ ਦੀ ਵਰਤੋਂ ਨਾਲ ਵਾਲ ਵਧਦੇ ਹਨ। ਇਸ ’ਚ ਮੌਜੂਦ ਸਰ੍ਹੋਂ ਤੇ ਜੈਤੂਨ ਦਾ ਤੇਲ ਸਿਰ ਦੀ ਚਮੜੀ ਨੂੰ ਨਮੀ ਦੇਣ ’ਚ ਮਦਦ ਕਰਦਾ ਹੈ ਤੇ ਵਾਲਾਂ ’ਚ ਚਮਕ ਲਿਆਉਂਦਾ ਹੈ।
ਇਸ ਤਰ੍ਹਾਂ ਤਿਆਰ ਕਰੋ ਨੁਸਖ਼ਾ
- ਸਭ ਤੋਂ ਪਹਿਲਾਂ ਸੁੱਕਾ ਅਦਰਕ ਪਾਊਡਰ ਤੇ 4-5 ਲੌਂਗ ਲਓ
- ਹੁਣ ਕੱਚ ਦੀ ਸ਼ੀਸ਼ੀ ’ਚ 2-2 ਚੱਮਚ ਸਰ੍ਹੋਂ ਤੇ ਜੈਤੂਨ ਦਾ ਤੇਲ ਪਾਓ
- ਫਿਰ ਇਸ ’ਚ ਇਕ ਚੱਮਚ ਅਦਰਕ ਪਾਊਡਰ ਤੇ ਲੌਂਗ ਪਾਓ
- ਹੁਣ ਜਾਰ ਦਾ ਢੱਕਣ ਬੰਦ ਕਰ ਦਿਓ। ਇਸ ਨੂੰ ਇਕ ਹਫ਼ਤੇ ਤੱਕ ਧੁੱਪ ’ਚ ਰੱਖੋ
- ਫਿਰ ਇਸ ਮਿਸ਼ਰਣ ਨੂੰ ਸਿਰ ਦੀ ਚਮੜੀ ’ਤੇ ਲਗਾਓ ਤੇ ਮਾਲਿਸ਼ ਕਰੋ
- ਇਸ ਨੂੰ ਸਾਰੇ ਵਾਲਾਂ ’ਤੇ ਲਗਾਓ ਤੇ 3-4 ਘੰਟੇ ਲਈ ਛੱਡ ਦਿਓ
- ਇਸ ਤੋਂ ਬਾਅਦ ਹਲਕੇ ਸ਼ੈਂਪੂ ਦੀ ਮਦਦ ਨਾਲ ਵਾਲਾਂ ਨੂੰ ਧੋ ਲਓ
ਵਾਲਾਂ ਲਈ ਅਦਰਕ-ਲੌਂਗ ਪਾਊਡਰ ਦੇ ਫ਼ਾਇਦੇ
- ਅਦਰਕ-ਲੌਂਗ ਦਾ ਇਹ ਨੁਸਖ਼ਾ ਖ਼ਰਾਬ ਵਾਲਾਂ ਦੀ ਸਮੱਸਿਆ ਨੂੰ ਠੀਕ ਕਰਦਾ ਹੈ
- ਇਸ ਨੁਸਖ਼ੇ ਨਾਲ ਪਤਲੇ ਵਾਲ ਮੋਟੇ ਤੇ ਸੰਘਣੇ ਹੋ ਜਾਂਦੇ ਹਨ
- ਵਾਲਾਂ ’ਚ ਡੈਂਡਰਫ ਤੋਂ ਛੁਟਕਾਰਾ ਮਿਲਦਾ ਹੈ
- ਇਸ ਨਾਲ ਸੁੱਕੀ ਸਕੈਲਪ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ
- ਸਫੈਦ ਵਾਲਾਂ ਦੀ ਸਮੱਸਿਆ ਘੱਟ ਹੁੰਦੀ ਹੈ
ਨੋਟ– ਤੁਸੀਂ ਵਾਲਾਂ ਦੀ ਦੇਖਭਾਲ ਲਈ ਕਿਹੜਾ ਨੁਸਖ਼ਾ ਅਪਣਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।