ਗੁੜ ਤੇ ਛੋਲੇ ਵਧਾਉਂਦੇ ਨੇ ਖੂਬਸੂਰਤੀ, ਜਾਣੋ ਹੈਰਾਨ ਕਰਦੇ ਫਾਇਦਿਆਂ ਬਾਰੇ

08/27/2019 6:33:57 PM

ਜਲੰਧਰ— ਗੁੜ ਅਤੇ ਛੋਲੇ ਜਿੱਥੇ ਖਾਣ ’ਚ ਸੁਆਦ ਲੱਗਦੇ ਹਨ, ਉਥੇ ਹੀ ਇਹ ਸਿਹਤ ਨੂੰ ਵੀ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੇ ਹਨ। ਗੁੜ ਅਤੇ ਛੋਲਿਆਂ ਦਾ ਇਕੱਠੇ ਸੇਵਨ ਕਰਨ ਨਾਲ ਸਿਹਤ ਨੂੰ ਤਿੰਨ ਗੁਣਾ ਵੱਧ ਫਾਇਦੇ ਮਿਲਦੇ ਹਨ। ਛੋਲੇ ਜਿੱਥੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਉਥੇ ਹੀ ਗੁੜ ਵਿਟਾਮਿਨਸ ਨਾਲ ਭਰਪੂਰ ਹੁੰਦਾ ਹੈ। ਗੁੜ ਅਤੇ ਛੋਲੇ ਪੁਰਸ਼ਾਂ ਲਈ ਜ਼ਿਆਦਾ ਲਾਭਦਾਇਕ ਹੁੰਦੇ ਹਨ ਅਤੇ ਸਰੀਰ ਦੇ ਪੋਸ਼ਟਿਕ ਤੱਤਾਂ ਨੂੰ ਪੂਰਾ ਕਰਦੇ ਹੋਏ ਊਰਜਾ ਅਤੇ ਸ਼ਕਤੀ ਪ੍ਰਦਾਨ ਕਰਦੇ ਹਨ। ਅੱਜ ਅਸੀਂ ਤੁਹਾਨੂੰ ਗੁੜ ਅਤੇ ਛੋਲਿਆਂ ਨੂੰ ਇਕੱਠੇ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ। 
ਗੁੜ ਅਤੇ ਛੋਲਿਆਂ ਦੇ ਜ਼ਬਰਦਸਤ ਫਾਇਦੇ

PunjabKesari
ਮਾਸਪੇਸ਼ੀਆਂ ਕਰੇ ਮਜ਼ਬੂਤ 
ਛੋਲੇ ਅਤੇ ਗੁੜ ਖਾਣ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਛੋਲਿਆਂ ’ਚ ਪ੍ਰੋਟੀਨ ਦੀ ਮਾਤਰਾ ਵਾਧੂ ਪਾਈ ਜਾਂਦੀ ਹੈ, ਜੋ ਮਾਸਪੇਸ਼ੀਆਂ ਬਣਾਉਣ ’ਚ ਸਹਾਇਕ ਹੁੰਦੀ ਹੈ। 

PunjabKesari
ਖੂਨ ਦੀ ਕਮੀ ਕਰੇ ਦੂਰ 
ਛੋਲੇ ਅਤੇ ਗੁੜ ਖੂਨ ਦੀ ਕਮੀ ਦੂਰ ਕਰਨ ’ਚ ਵੀ ਮਦਦਗਾਰ ਸਾਬਤ ਹੁੰਦੇ ਹਨ। ਖੂਨ ’ਚ ਹੀਮੋਗਲੋਬਿਨ ਦੀ ਕਮੀ ਨਾਲ ਅਨੀਮੀਆ ਦੀ ਬੀਮਾਰੀ ਹੋ ਜਾਂਦੀ ਹੈ। ਇਹ ਸਮੱਸਿਆ ਆਇਰਨ ਦੀ ਕਮੀ ਕਰਕੇ ਹੁੰਦੀ ਹੈ। ਇਹ ਸਮੱਸਿਆ ਜ਼ਿਆਦਾਤਰ ਔਰਤਾਂ ’ਚ ਦੇਖਣ ਨੂੰ ਮਿਲਦੀ ਹੈ। ਇਸ ਨਾਲ ਥਕਾਵਟ ਅਤੇ ਕਮਜ਼ੋਰੀ ਹੋਣ ਲੱਗ ਜਾਂਦੀ ਹੈ। ਗੁੜ ਅਤੇ ਛੋਲਿਆਂ ਦਾ ਸੇਵਨ ਕਰਨ ਦੇ ਨਾਲ ਇਹ ਕਮੀ ਦੂਰ ਹੋ ਜਾਂਦੀ ਹੈ ਅਤੇ ਖੂਨ ਦੀ ਕਮੀ ਕਦੇ ਵੀ ਸਰੀਰ ’ਚ ਨਹੀਂ ਹੁੰਦੀ। 

PunjabKesari
ਮੋਟਾਪਾ ਕਰੇ ਘੱਟ 
ਗੁੜ ਅਤੇ ਛੋਲਿਆਂ ਦਾ ਸੇਵਨ ਮੋਟਾਪਾ ਦੂਰ ਕਰਨ ’ਚ ਵੀ ਲਾਹੇਵੰਦ ਹੁੰਦਾ ਹੈ। ਗੁੜ ਅਤੇ ਛੋਲੇ ਖਾਣ ਨਾਲ ਸਰੀਰ ਦਾ ਮੈਟਾਬਾਲਿਜ਼ਮ ਵੱਧਦਾ ਹੈ, ਜੋ ਮੋਟਾਪਾ ਘੱਟ ਕਰਨ ’ਚ ਮਦਦ ਕਰਦਾ ਹੈ। ਕਈ ਮਰਦ ਆਪਣਾ ਭਾਰ ਘੱਟ ਕਰਨ ਲਈ ਜਿਮ ਜਾ ਕੇ ਕਸਰਤ ਕਰਦੇ ਹਨ। ਇਥੇ ਤੁਹਾਨੂੰ ਦੱਸ ਦੇਈਏ ਕਿ ਜਿਮ ਜਾਣ ਦੇ ਨਾਲ-ਨਾਲ ਗੁੜ ਅਤੇ ਛੋਲਿਆਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। 
ਹਾਰਟ ਅਟੈਕ ਤੋਂ ਰੱਖੇ ਦੂਰ 
ਗੁੜ ਅਤੇ ਛੋਲਿਆਂ ’ਚ ਪੋਟਾਸ਼ੀਅਮ ਹੁੰਦਾ ਹੈ, ਜੋ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਤੋਂ ਬਚਾਉਣ ’ਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ ਛੋਲੇ ਅਤੇ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। 

PunjabKesari
ਕਬਜ਼ ਤੋਂ ਦੇਵੇ ਛੁਟਕਾਰਾ 
ਸਰੀਰ ’ਚ ਹਾਜਮਾ ਸਿਸਟਮ ਖਰਾਬ ਹੋਣ ਕਰਕੇ ਕਬਜ਼ ਅਤੇ ਐਸਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਥਿਤੀ ’ਚ ਗੁੜ ਅਤੇ ਛੋਲੇ ਖਾਣੇ ਚਾਹੀਦੇ ਹਨ, ਕਿਉਂਕਿ ਇਸ ’ਚ ਫਾਈਬਰ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ। 

PunjabKesari
ਖੂਬਸੂਰਤੀ ਨਿਖਾਰਣ ’ਚ ਫਾਇਦੇਮੰਦ
ਗੁੜ ਅਤੇ ਛੋਲਿਆਂ ’ਚ ਜ਼ਿੰਕ ਵਾਧੂ ਮਾਤਰਾ ’ਚ ਪਾਇਆ ਜਾਂਦਾ ਹੈ। ਰੋਜ਼ਾਨਾ ਰੂਪ ਨਾਲ ਇਸ ਦਾ ਸੇਵਨ ਕਰਨ ਦੇ ਨਾਲ ਸਕਿਨ ’ਚ ਨਿਖਾਰ ਆਉਂਦਾ ਹੈ ਅਤੇ ਸਕਿਨ ਨੂੰ ਧੁੱਪ ਤੋਂ ਹੋਣ ਵਾਲੇ ਨੁਕਸਾਨ ਨੂੰ ਵੀ ਬਚਾਉਂਦਾ ਹੈ।

PunjabKesari
ਤਣਾਅ ਤੋਂ ਕਰੇ ਮੁਕਤ 
ਗੁੜ ਅਤੇ ਛੋਲੇ ਤਣਾਅ ਤੋਂ ਦੂਰ ਰੱਖਣ ’ਚ ਵੀ ਮਦਦ ਕਰਦੇ ਹਨ। ਇਸ ’ਚ ਅਮੀਨੋ ਐਸਿਡ, ਸੋਰੋਟੋਨਿਨ, ਟਰਪੀਟੋਫੈਨ ਸ਼ਾਮਲ ਹੁੰਦੇ ਹਨ, ਜੋ ਤਣਾਅ ਤੋਂ ਬਚਾਉਂਦੇ ਹਨ। 
ਯਾਦਦਾਸ਼ਤ ’ਚ ਕਰੇ ਵਾਧਾ 
ਗੁੜ ਅਤੇ ਛੋਲੇ ਯਾਦਦਾਸ਼ਤ ਵਧਾਉਣ ’ਚ ਵੀ ਮਦਦ ਕਰਦੇ ਹਨ। ਗੁੜ ਅਤੇ ਛੋਲਿਆਂ ’ਚ ਵਿਟਾਮਿਨਸ ਬੀ-6 ਪਾਇਆ ਜਾਂਦਾ ਹੈ, ਜੋ ਦਿਮਾਗ ਦੀ ਤਾਕਤ ਵਧਾਉਂਦਾ ਹੈ। 

PunjabKesari
ਹੱਡੀਆਂ ਨੂੰ ਕਰੇ ਮਜ਼ਬੂਤ 
ਗੁੜ ਅਤੇ ਛੋਲੇ ਹੱਡੀਆਂ ਨੂੰ ਵੀ ਮਜ਼ਬੂਤ ਕਰਨ ’ਚ ਸਹਾਇਕ ਹੁੰਦੇ ਹਨ। ਇਨ੍ਹਾਂ ’ਚ ਕੈਲਸ਼ੀਅਮ ਦੀ ਮਾਤਰਾ ਵਾਧੂ ਪਾਈ ਜਾਂਦੀ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 
ਡਾਇਬਟੀਜ਼ ’ਚ ਫਾਇਦੇਮੰਦ 
ਇਹ ਸਰੀਰ ’ਚ ਗਲੂਕੋਜ਼ ਦੀ ਮਾਤਰਾ ਨੂੰ ਸੋਕ ਲੈਂਦੇ ਹਨ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ’ਚ ਰਹਿੰਦਾ ਹੈ। 

PunjabKesari
 ਕਦੋ ਖਾਈਏ ਗੁੜ ਤੇ ਛੋਲੇ 
ਸਵੇਰ ਦੇ ਸਮੇਂ ਖਾਲੀ ਪੇਟ ਗੁੜ ਅਤੇ ਛੋਲਿਆਂ ਦਾ ਸੇਵਨ ਕਰਨਾ ਫਾਇਦੇਮੰਦ ਹੰੁਦਾ ਹੈ। ਜੇਕਰ ਤੁਸੀਂ ਜਿਮ ਜਾਉਂਦੇ ਹੋ ਤਾਂ ਵਰਕ ਆਊਟ ਤੋਂ 30 ਮਿੰਟ ਪਹਿਲਾਂ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਭਾਰ ਘਟਾਉਣ ਦੇ ਲਈ ਤੁਸੀਂ ਇਸ ਨੂੰ ਸਨੈਕਸ ਦੇ ਤੌਰ ’ਤੇ ਵੀ ਖਾ ਸਕਦੇ ਹੋ। 


shivani attri

Content Editor

Related News