ਕੀਵੀ ਖਾਣ ਦੇ ਇਹ ਫਾਇਦੇ ਜਾਣ ਰਹਿ ਜਾਓਗੇ ਹੈਰਾਨ
Wednesday, Oct 31, 2018 - 05:15 PM (IST)

ਨਵੀਂ ਦਿੱਲੀ— ਕੀਵੀ ਇਕ ਬਹੁਤ ਮਸ਼ਹੂਰ ਫਲ ਤਾਂ ਨਹੀਂ ਹੈ ਪਰ ਇਸ ਨਾਲ ਹੋਣ ਵਾਲੇ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ। ਭੂਰੇ ਰੰਗ ਦੇ ਛਿਲਕਿਆਂ ਵਾਲਾ ਕੀਵੀ ਅੰਦਰੋਂ ਮੁਲਾਇਮ,ਹਰੇ ਰੰਗ ਦਾ ਹੁੰਦਾ ਹੈ। ਇਸ ਦੇ ਅੰਦਰ ਕਾਲੇ ਰੰਗ ਦੇ ਛੋਟੇ-ਛੋਟੇ ਬੀਜ ਮੌਜੂਦ ਹੁੰਦੇ ਹਨ।
ਕੀਵੀ ਖਾਣ ਦੇ ਫਾਇਦੇ
1. ਐਂਟੀ-ਆਕਸੀਡੈਂਟ ਨਾਲ ਭਰਪੂਰ
ਵਿਟਾਮਿਨ ਸੀ ਨਾਲ ਭਰਪੂਰ ਕੀਵੀ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ ੋਜੋ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਸੁਰੱਖਿਅਤ ਰੱਖਣ 'ਚ ਸਹਾਈ ਹੁੰਦੇ ਹਨ।
2. ਕੋਲੈਸਟਰੋਲ ਲੈਵਲ ਨੂੰ ਘੱਟ ਕਰੇ
ਕੀਵੀ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਨ 'ਚ ਸਹਾਈ ਹੁੰਦੇ ਹਨ। ਇਸ ਦੀ ਨਿਯਮਿਤ ਵਰਤੋਂ ਨਾਲ ਸਰੀਰ 'ਚ ਗੁਡ ਕੋਲੈਸਟਰੋਲ ਦੀ ਮਾਤਰਾ ਵਧਦੀ ਹੈ ਦਿਲ ਨਾਲ ਜੂੜੀਆਂ ਕਈ ਬੀਮਾਰੀਆਂ 'ਚ ਇਹ ਮੁੱਖ ਰੂਪ ਨਾਲ ਫਾਇਦੇਮੰਦ ਹੁੰਦਾ ਹੈ।
3. ਸੋਜ਼ ਘੱਟ ਕਰਨ 'ਚ ਮਦਦਗਾਰ
ਕੀਵੀ 'ਚ ਇੰਫਲੀਮੇਟਰੀ ਗੁਣ ਮੌਜੂਦ ਹੁੰਦ ਹਨ ਅਜਿਹੇ 'ਚ ਜੇਕਰ ਤੁਹਾਨੂੰ ਅਰਥਰਾਈਟਸ ਦੀ ਸ਼ਿਕਾਇਤ ਹੈ ਤਾਂ ਕੀਵੀ ਦੀ ਨਿਯਮਿਤ ਵਰਤੋਂ ਕਰਨਾ ਤੁਹਾਡੇ ਲਈ ਫਾਇਦੇਮੰਦ ਰਹੇਗਾ। ਇਸ ਤੋਂ ਇਲਾਵਾ ਇਹ ਸਰੀਰ ਦੇ ਅੰਦਰੂਨੀ ਜ਼ਖਮਾਂ ਨੂੰ ਭਰਨ ਅਤੇ ਸੋਜ਼ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
4. ਕਬਜ਼ ਤੋਂ ਰਾਹਤ ਲਈ
ਕੀਵੀ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਕੀਵੀ ਦੀ ਨਿਯਮਿਤ ਵਰਤੋਂ ਨਾਲ ਕਬਜ਼ ਦੀ ਸਮੱਸਿਆ 'ਚ ਵੀ ਦੂਰ ਹੁੰਦੀ ਹੈ। ਫਾਈਬਰ ਦੀ ਮੌਜੂਦਗੀ ਨਾਲ ਪਾਚਨ ਕਿਰਿਆ ਵੀ ਦਰੁਸਤ ਰਹਿੰਦੀ ਹੈ।