ਸਰਦੀਆਂ ''ਚ ਹੱਥ ਹੋ ਜਾਂਦੇ ਹਨ ਡ੍ਰਾਈ ਤਾਂ ਨਾ ਹੋਵੋ ਪਰੇਸ਼ਾਨ, ਇਨ੍ਹਾਂ ਆਸਾਨ ਟਿਪਸ ਨੂੰ ਕਰੋ ਫਾਲੋ

Saturday, Dec 18, 2021 - 02:54 PM (IST)

ਨਵੀਂ ਦਿੱਲੀ (ਬਿਊਰੋ) : ਉਂਝ ਤਾਂ ਸਰਦੀਆਂ ਪੂਰੇ ਸਰੀਰ ਦੀ ਚਮੜੀ ਨੂੰ ਪ੍ਰਭਾਵਿਤ ਕਰਦੀਆਂ ਹਨ ਪਰ ਸਭ ਤੋਂ ਵੱਧ ਅਸਰ ਹੱਥਾਂ ਦੀ ਚਮੜੀ 'ਤੇ ਹੁੰਦਾ ਹੈ। ਇਸ ਕਾਰਨ ਚਮੜੀ ਬਹੁਤ ਖੁਸ਼ਕ ਹੋਣ ਲੱਗਦੀ ਹੈ, ਜਿਸ ਕਰਕੇ ਹੱਥਾਂ 'ਚ ਖੁਸ਼ਕੀ ਆਉਣ ਲੱਗਦੀ ਹੈ। ਅਜਿਹਾ ਇਸ ਲਈ ਕਿਉਂਕਿ ਦਿਨ ਭਰ ਘਰੇਲੂ ਅਤੇ ਰਸੋਈ ਦੇ ਕਈ ਕੰਮ ਕਰਦੇ ਸਮੇਂ ਹੱਥਾਂ ਨੂੰ ਕਈ ਵਾਰ ਸਾਬਣ ਨਾਲ ਧੋਣਾ ਪੈਂਦਾ ਹੈ, ਜਿਸ ਕਾਰਨ ਹੱਥਾਂ ਦੀ ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ।
ਅਜਿਹੇ 'ਚ ਹੱਥਾਂ ਦੀ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਣ ਲਈ ਕੁਝ ਘਰੇਲੂ ਤਰੀਕੇ ਅਪਣਾਏ ਜਾ ਸਕਦੇ ਹਨ। ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਲੰਡਨ ਦੀ ਮਸ਼ਹੂਰ ਡਰਮਾਟੋਲਾਜਿਸਟ ਡਾਕਟਰ ਜੀਨਾ ਵਿਲਸਮੋਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਵੀ ਆਪਣੇ ਹੱਥਾਂ ਨੂੰ ਨਰਮ ਬਣਾਉਣ 'ਚ ਸਫ਼ਲ ਹੋ ਸਕਦੇ ਹੋ। ਆਓ ਜਾਣਦੇ ਹਾਂ ਹੱਥਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਤੁਸੀਂ ਕਿਹੜੇ-ਕਿਹੜੇ ਤਰੀਕੇ ਅਪਣਾ ਸਕਦੇ ਹੋ -

1. ਸਹੀ ਤਰੀਕੇ ਨਾਲ ਧੋਵੋ ਹੱਥਾਂ ਨੂੰ
ਘਰ ਦੇ ਕੰਮ ਕਰਦੇ ਸਮੇਂ ਵਿਅਕਤੀ ਨੂੰ ਦਿਨ 'ਚ ਕਈ ਵਾਰ ਸਾਬਣ ਨਾਲ ਹੱਥ ਧੋਣੇ ਪੈਂਦੇ ਹਨ। ਇਸ ਲਈ ਕਈ ਵਾਰ ਕਾਹਲੀ 'ਚ ਹੱਥਾਂ 'ਚ ਸਾਬਣ ਰਹਿ ਜਾਂਦਾ ਹੈ, ਜੋ ਚਮੜੀ ਦੀ ਖੁਸ਼ਕੀ ਨੂੰ ਵਧਾਉਣ ਦੇ ਨਾਲ-ਨਾਲ ਖਾਰਸ਼ ਦਾ ਕਾਰਨ ਵੀ ਬਣਦਾ ਹੈ। ਇਸ ਲਈ ਜਦੋਂ ਵੀ ਤੁਸੀਂ ਆਪਣੇ ਹੱਥ ਧੋਵੋ, ਸਾਬਣ ਤੋਂ ਚੰਗੀ ਤਰ੍ਹਾਂ ਛੁਟਕਾਰਾ ਪਾਉਣਾ ਜ਼ਰੂਰੀ ਹੈ।

2. ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ
ਕਈ ਲੋਕ ਸਰਦੀਆਂ 'ਚ ਹੱਥ ਧੋਣ ਲਈ ਬਹੁਤ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਅਜਿਹਾ ਕਰਦੇ ਸਮੇਂ ਇਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਚਮੜੀ ਦੀ ਖੁਸ਼ਕੀ ਵਧਾਉਣ ਦਾ ਕੰਮ ਕਰਦਾ ਹੈ ਅਤੇ ਚਮੜੀ ਦੀ ਨਮੀ ਨੂੰ ਖ਼ਤਮ ਕਰਦਾ ਹੈ। ਇੰਨਾ ਹੀ ਨਹੀਂ ਹੱਥ ਧੋਣ ਤੋਂ ਬਾਅਦ ਉਨ੍ਹਾਂ ਨੂੰ ਪੂੰਝਣ ਲਈ ਕਿਸੇ ਵੀ ਕੱਪੜੇ ਨਾਲ ਨਾ ਰਗੜੋ, ਸਗੋਂ ਨਰਮ ਤੌਲੀਏ ਨਾਲ ਥਪਥਪਾਈ ਕਰੋ।

3. ਜੈਂਟਲ ਸਾਬਣ ਦਾ ਕਰੋ ਇਸਤੇਮਾਲ
ਆਪਣੇ ਹੱਥ ਧੋਣ ਲਈ ਤੁਹਾਨੂੰ ਇਹ ਵੀ ਧਿਆਨ 'ਚ ਰੱਖਣਾ ਹੋਵੇਗਾ ਕਿ ਤੁਸੀਂ ਸਲਫੇਟ ਜਾਂ ਪੈਰਾਬੇਨ ਆਧਾਰਿਤ ਸਾਬਣ ਦੀ ਵਰਤੋਂ ਨਾ ਕਰੋ। ਇਸ ਦੀ ਬਜਾਏ, ਸਿਰਫ ਕੋਮਲ ਸਾਬਣ ਦੀ ਵਰਤੋਂ ਕਰੋ।

4. ਕ੍ਰੀਮ ਅਤੇ ਮਾਇਸਚਰਾਈਜ਼ਰ ਦਾ ਕਰੋ ਇਸਤੇਮਾਲ
ਸਰਦੀਆਂ ਦੇ ਮੌਸਮ 'ਚ ਹੱਥਾਂ 'ਚ ਨਮੀ ਬਰਕਰਾਰ ਰੱਖਣ ਲਈ ਤੁਹਾਨੂੰ ਦਿਨ 'ਚ ਕ੍ਰੀਮ ਅਤੇ ਮਾਇਸਚਰਾਈਜ਼ਰ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਤੁਹਾਡੀ ਇਹ ਆਦਤ ਤੁਹਾਡੇ ਹੱਥਾਂ ਦੀ ਚਮੜੀ ਨੂੰ ਨਿਖਾਰਨ 'ਚ ਬਹੁਤ ਮਦਦਗਾਰ ਸਾਬਤ ਹੋਵੇਗੀ।

5. ਰਾਤ ਨੂੰ ਸੌਣ ਤੋਂ ਪਹਿਲਾਂ ਹੀ ਆਪਣੇ ਹੱਥਾਂ 'ਤੇ ਜ਼ਰੂਰ ਲਾਓ 'ਮਾਇਸਚਰਾਈਜ਼ਰ'
ਹੱਥਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਆਪਣੇ ਹੱਥਾਂ 'ਤੇ ਮਾਇਸਚਰਾਈਜ਼ਰ ਜ਼ਰੂਰ ਲਗਾਓ। ਇਸ ਦੇ ਲਈ ਤੁਸੀਂ ਜਿੰਨਾ ਜ਼ਿਆਦਾ ਚਿਕਨਾਈ ਵਾਲੇ ਮਾਇਸਚਰਾਈਜ਼ਰ ਦੀ ਵਰਤੋਂ ਕਰੋਗੇ, ਤੁਹਾਡੀ ਚਮੜੀ ਓਨੀ ਹੀ ਨਰਮ ਹੋਵੇਗੀ।
 


sunita

Content Editor

Related News