Beauty Tips: ਵਾਲਾਂ ਨੂੰ ਮਜ਼ਬੂਤ ਤੇ ਚਮੜੀ ’ਚ ਨਿਖ਼ਾਰ ਲਿਆਉਣ ਦਾ ਕੰਮ ਕਰਦੀ ਹੈ ਇਹ ‘ਚਾਹ’

Sunday, Aug 30, 2020 - 04:03 PM (IST)

Beauty Tips: ਵਾਲਾਂ ਨੂੰ ਮਜ਼ਬੂਤ ਤੇ ਚਮੜੀ ’ਚ ਨਿਖ਼ਾਰ ਲਿਆਉਣ ਦਾ ਕੰਮ ਕਰਦੀ ਹੈ ਇਹ ‘ਚਾਹ’

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਕਾਰਨ ਵਾਰ-ਵਾਰ ਤਾਲਾਬੰਦੀ ਕੀਤੀ ਜਾ ਰਹੀ ਹੈ। ਅਜਿਹੇ 'ਚ ਕਈ ਲੋਕਾਂ ਨੂੰ ਆਪਣੀ ਦੇਖਭਾਲ ਕਰਨ ਦਾ ਚੰਗਾ ਮੌਕਾ ਮਿਲ ਗਿਆ ਹੈ। ਜਿਨ੍ਹਾਂ ਲੋਕਾਂ ਕੋਲ ਆਪਣੀ ਦੇਖਭਾਲ ਕਰਨ ਦਾ ਸਮਾਂ ਨਹੀਂ ਸੀ, ਉਹ ਹੁਣ ਘਰ ’ਚ ਆਪਣੇ ਨਾਲ-ਨਾਲ ਆਪਣੇ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰ ਰਹੇ ਹਨ। ਜੇਕਰ ਤੁਸੀਂ ਵੀ ਅੱਜਕਲ੍ਹ ਆਪਣੀ ਸਕਿਨ ਅਤੇ ਵਾਲਾਂ ਦੀ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਵਿਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਘਰੇਲੂ ਚੀਜ਼ਾਂ ਦੇ ਨਾਲ-ਨਾਲ ਤੁਸੀਂ ਗ੍ਰੀਨ ਟੀ ਦੀ ਵੀ ਵਰਤੋਂ ਕਰ ਸਕਦੇ ਹੋ। ਗ੍ਰੀਨ-ਟੀ ’ਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਨਾ ਸਿਰਫ਼ ਤੁਹਾਡੀ ਸਕਿਨ 'ਚ ਨਿਖ਼ਾਰ ਲਿਆਉਂਦੀ ਹੈ ਸਗੋਂ ਤੁਹਾਡੇ ਵਾਲਾਂ ਨੂੰ ਵੀ ਮਜ਼ਬੂਤ ਬਣਾਉਣ ਵਿਚ ਮਦਦ ਕਰਦੀ ਹੈ। ਇਸ 'ਚ ਕਈ ਗੁਣ ਹੁੰਦੇ ਹਨ ਜੋ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੀ ਚਮੜੀ ਨੂੰ ਵੀ ਫਾਇਦਾ ਪਹੁੰਚਾਉਂਦੇ ਹਨ।

ਗ੍ਰੀਨ-ਟੀ ਤੋਂ ਹੋਣ ਵਾਲੇ ਫਾਇਦੇ

1. ਪਿੰਪਲ ਨੂੰ ਕਰੇ ਦੂਰ
ਪਿੰਪਲ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਪਰੇਸ਼ਾਨ ਹੋ ਤਾਂ ਤੁਸੀਂ ਗ੍ਰੀਨ-ਟੀ ਬੈਗ ਦੀ ਵਰਤੋਂ ਕਰ ਸਕਦੇ ਹੋ। ਗ੍ਰੀਨ ਟੀ ਬੈਗ ਨੂੰ ਉਬਾਲਣ ਤੋਂ ਬਾਅਦ ਇਸਦੇ ਪਾਣੀ ਨੂੰ ਰੂਈ ਦੀ ਮਦਦ ਨਾਲ ਪਿੰਪਲਸ ਅਤੇ ਇਸਦੇ ਆਲੇ-ਦੁਆਲੇ ਦੇ ਹਿੱਸੇ 'ਚ ਲਗਾਓ। ਸੁੱਕਣ ਤੋਂ ਬਾਅਦ ਇਸਨੂੰ ਧੋ ਲਓ। ਦਿਨ 'ਚ ਤਿੰਨ ਤੋਂ ਚਾਰ ਵਾਰ ਇਸ ਪਾਣੀ ਨੂੰ ਲਗਾਓ।

PunjabKesari

2. ਚਿਹਰੇ 'ਤੇ ਨਿਖ਼ਾਰ ਲਿਆਉਣ ਲਈ
ਚਿਹਰੇ 'ਤੇ ਨਿਖ਼ਾਰ ਲਿਆਉਣ ਲਈ ਇਕ ਗ੍ਰੀਨ-ਟੀ ਬੈਗ ਨੂੰ ਅੱਧੇ ਕੱਪ ਪਾਣੀ 'ਚ ਉਬਾਲ ਲਓ। ਠੰਢਾ ਹੋਣ ਤਕ ਇਸ ਪਾਣੀ 'ਚ ਇਕ ਚਮਚ ਸ਼ਹਿਦ ਅਤੇ 2-3 ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਇਸਨੂੰ ਧੋ ਲਓ। ਇਸ ਨਾਲ ਤੁਹਾਡੇ ਚਿਹਰੇ ’ਤੇ ਨਿਖ਼ਾਰ ਆ ਜਾਵੇਗਾ

ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ

3. ਝੁਰੜੀਆਂ ਦੀ ਸਮੱਸਿਆ ਨੂੰ ਕਰੇ ਠੀਕ
ਝੁਰੜੀਆਂ ਦੀ ਪਰੇਸ਼ਾਨੀ ਹੈ ਤਾਂ ਗ੍ਰੀਨ-ਟੀ ਦੇ ਪਾਣੀ 'ਚ ਹਲਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਰੂਈ ਦੀ ਮਦਦ ਨਾਲ ਚਿਹਰੇ 'ਤੇ ਲਗਾ ਕੇ ਦੋ ਮਿੰਟ ਤਕ ਮਸਾਜ ਕਰੋ। 10 ਮਿੰਟ ਇਸਨੂੰ ਚਿਹਰੇ 'ਤੇ ਲੱਗਾ ਰਹਿਣ ਦਿਓ। ਹਫ਼ਤੇ 'ਚ ਦੋ ਤਿੰਨ ਵਾਰ ਅਜਿਹਾ ਕਰੋ ਅਤੇ ਲੰਬੇ ਸਮੇਂ ਤਕ ਚਮੜੀ ਯੁਵਾ ਨਜ਼ਰ ਆਵੇਗੀ।

ਜੇਕਰ ਤੁਸੀਂ ਵੀ ਪਤਨੀ ਦੇ ਗੁੱਸੇ ’ਤੇ ਕਾਬੂ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

PunjabKesari

4. ਵਾਲਾਂ ਨੂੰ ਝੜਨ ਤੋਂ ਰੋਕੇ
ਇਹ ਤੁਹਾਡੇ ਵਾਲਾਂ ਨੂੰ ਝੜਨ ਤੋਂ ਵੀ ਰੋਕਦੀ ਹੈ ਅਤੇ ਲੰਬੇ-ਮਜ਼ਬੂਤ ਬਾਲ ਪ੍ਰਦਾਨ ਕਰਦੀ ਹੈ। ਇਸ ਲਈ 2-3 ਗ੍ਰੀਨ ਟੀ ਬੈਗ ਲਓ ਅਤੇ ਇਕ ਕੱਪ ਪਾਣੀ ਉਬਾਲ ਲਓ। ਵਾਲਾਂ ਨੂੰ ਚੰਗੀ ਤਰ੍ਹਾਂ ਸ਼ੈਂਪੂ ਕਰਨ ਤੋਂ ਬਾਅਦ ਇਸ ਪਾਣੀ ਨਾਲ ਦੁਬਾਰਾ ਆਪਣੇ ਵਾਲਾਂ ਨੂੰ ਧੋਵੋ।

 ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

5. ਸਟਰੈਚ ਮਾਰਕਸ
ਪ੍ਰੈਗਨੈਂਸੀ ਤੋਂ ਬਾਅਦ ਸਟਰੈਚ ਮਾਰਕਸ ਦੀ ਪਰੇਸ਼ਾਨੀ ਅਕਸਰ ਦੇਖਣ ਨੂੰ ਮਿਲਦੀ ਹੈ। ਇਸ ਲਈ ਇਕ ਗ੍ਰੀਨ-ਟੀ ਬੈਗ ਲਓ ਅਤੇ ਇਸਨੂੰ ਅੱਧੇ ਕੱਪ ਪਾਣੀ 'ਚ ਉਬਾਲ ਲਓ। ਇਸ ਪਾਣੀ ਨਾਲ ਸਟਰੈਚ ਮਾਰਕਸ 'ਤੇ ਮਸਾਜ ਕਰੋ। ਦਿਨ 'ਚ ਦੋ-ਤਿੰਨ ਵਾਰ ਅਜਿਹਾ ਕਰਨ ਨਾਲ ਫ਼ਰਕ ਨਜ਼ਰ ਆਵੇਗਾ।

ਨਹਾਉਂਦੇ ਸਮੇਂ ਕਦੇ ਨਾ ਕਰੋ ਇਹ ਗ਼ਲਤੀਆਂ, ਤੁਹਾਡੀ ਚਮੜੀ ਨੂੰ ਹੋ ਸਕਦਾ ਨੁਕਸਾਨ

PunjabKesari


author

rajwinder kaur

Content Editor

Related News