ਬਿਊਟੀ ਟਿਪਸ: ਕਿੱਲਾਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਗੇ ਇਹ 8 ਦੇਸੀ ਨੁਸਖੇ

08/02/2019 2:40:48 PM

ਧੂੜ-ਮਿੱਟੀ ਅਤੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਚਿਹਰੇ 'ਤੇ ਕਿੱਲ ਹੋਣਾ ਆਮ ਗੱਲ ਹੈ। ਚਿਹਰੇ ਦੀ ਸਕਿਨ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਅਜਿਹੇ 'ਚ ਇਸ ਨਾਲ ਜੁੜੀ ਕਿਸੇ ਵੀ ਪ੍ਰੇਸ਼ਾਨੀ ਲਈ ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖਿਆਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਨਾਲ ਕੁਝ ਹੀ ਸਮੇਂ 'ਚ ਕਿੱਲ ਬਿਲਕੁੱਲ ਠੀਕ ਹੋ ਜਾਣਗੇ। 
ਨਿੰਬੂ ਦਾ ਰਸ 
ਨਿੰਬੂ ਦਾ ਰਸ ਇਕ ਛੋਟੀ ਕੌਲੀ 'ਚ ਨਿਚੋੜ ਲਓ। ਇਸ 'ਚ ਥੋੜ੍ਹਾ ਨਮਕ ਅਤੇ ਸ਼ਹਿਦ ਮਿਲਾ ਕੇ ਇਕ ਘੋਲ ਤਿਆਰ ਕਰ ਲਓ। 15 ਤੋਂ 20 ਮਿੰਟ ਤੱਕ ਤੁਸੀਂ ਇਸ ਨੂੰ ਚਿਹਰੇ 'ਚ ਲੱਗਿਆ ਰਹਿਣ ਦਿਓ। ਘੋਲ ਦੇ ਸੁੱਕਣ ਦੇ ਬਾਅਦ ਚਮੜੀ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ। ਟਮਾਟਰ 
ਇਕ ਛੋਟੀ ਕੌਲੀ 'ਚ ਦੋ ਚਮਕ ਟਮਾਟਰ ਦਾ ਰਸ ਲਓ। ਹੁਣ ਇਸ 'ਚ ਇਕ ਚਮਚ ਸ਼ਹਿਰ ਅਤੇ ਅੱਧਾ ਚਮਚ ਬੇਕਿੰਗ ਸੋਡਾ ਪਾ ਕੇ ਇਕ ਪੇਸਟ ਬਣਾ ਲਓ ਅਤੇ ਪਿੰਪਲਸ 'ਤੇ ਲਗਾਓ। 10 ਮਿੰਟ ਦੇ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਸਾਫ ਪਾਣੀ ਨਾਲ ਚਿਹਰਾ ਧੋ ਲਿਓ

PunjabKesari
ਹਲਦੀ
ਹਲਦੀ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਕਰਦੀ ਹੈ। ਇਕ ਚਮਚ ਹਲਕੀ ਪਾਊਡਰ ਨੂੰ ਦੁੱਧ ਅਤੇ ਗੁਲਾਬਜਲ ਦੇ ਨਾਲ ਮਿਲਾ ਕੇ ਪੇਸਟ ਬਣਾ ਲਓ ਅਤੇ ਸਿੱਧੇ ਕਿੱਲ 'ਤੇ ਲਗਾਓ। ਉਸ ਉਪਾਅ ਨੂੰ ਲਗਾਤਾਰ 4 ਤੋਂ 5 ਦਿਨ ਕਰੋ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਪਿੰਪਲਸ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।

PunjabKesari 
ਸ਼ਹਿਦ
ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਵੀ ਬਹੁਤ ਮਦਦਗਾਰ ਰਹਿੰਦਾ ਹੈ। ਸ਼ਹਿਦ ਨੂੰ ਪਿੰਪਲਸ 'ਤੇ ਲਗਾ ਕੇ ਛੱਡ ਦਿਓ। ਕੁਝ ਦੇਰ ਦੇ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰਕੇ ਹੋਏ ਇਸ ਨੂੰ ਹਟਾ ਲਓ। 15 ਮਿੰਟ ਦੇ ਇਸ ਉਪਾਅ ਨੂੰ ਹਫਤਾ ਭਰ ਲਗਾਤਾਰ ਕਰਨ ਨਾਲ ਪਿੰਪਲਸ ਬਿਲਕੁੱਲ ਖਤਮ ਹੋ ਜਾਣਗੇ। 
ਬੇਕਿੰਗ ਸੋਡਾ 
ਜੇਕਰ ਤੁਹਾਡੀ ਸਕਿਨ ਜ਼ਿਆਦਾ ਸੈਂਸੇਟਿਵ ਹੈ ਤਾਂ ਇਸ ਪੈਕ ਦੀ ਵਰਤੋਂ ਨਾ ਕਰੋ। ਨਾਰਮਲ ਸਕਿਨ ਲਈ ਇਕ ਚਮਚ ਬੇਕਿੰਗ ਸੋਡੇ 'ਚ ਕੁਝ ਮਾਤਰਾ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਬਣਾ ਲਓ ਅਤੇ ਪਿੰਪਲਸ ਦੀ ਥਾਂ 'ਤੇ ਲਗਾਓ। 10 ਮਿੰਟ ਬਾਅਦ ਚਿਹਰਾ ਨੂੰ ਤੁਰੰਤ ਧੋ ਲਓ। 

PunjabKesari
ਮੁਲਤਾਨੀ ਮਿੱਟੀ
ਕਿੱਲ ਜ਼ਿਆਦਾਤਰ ਆਇਲੀ ਸਕਿਨ 'ਤੇ ਨਿਕਲਦੇ ਹਨ। ਮੁਲਤਾਨੀ ਮਿੱਟੀ ਚਮੜੀ ਦੇ ਐਕਸਟਰਾ ਆਇਲ ਨੂੰ ਖਤਮ ਕਰਕੇ ਕਿੱਲਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। 1 ਚਮਚ ਮੁਲਤਾਨੀ ਮਿੱਟੀ ਨੂੰ ਰੋਜ਼ ਵਾਟਰ ਦੇ ਨਾਲ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੈਕ ਨੂੰ ਸੁੱਕਣ ਤੱਕ ਚਿਹਰੇ 'ਤੇ ਲਗਾ ਕੇ ਰੱਖੋ। ਸੁੱਕਣ ਦੇ ਬਾਅਦ ਸਪੱਜ ਨੂੰ ਗਿੱਲਾ ਕਰਕੇ ਚਿਹਰਾ ਸਾਫ ਕਰ ਲਓ। ਅਜਿਹਾ ਹਫਤੇ 'ਚ ਦੋ ਵਾਰ ਕਰੋ।
ਟੂਥਪੇਸਟ
ਟੂਥਪੇਸਟ ਦੀ ਵਰਤੋਂ ਤੁਸੀਂ ਰੋਜ਼ਾਨਾ ਦੰਦ ਸਾਫ ਕਰਨ ਲਈ ਕਰਦੇ ਹੋ। ਇਸ ਦੀ ਮਦਦ ਨਾਲ ਪਿੰਪਲਸ ਵੀ ਦੂਰ ਕੀਤੇ ਜਾ ਸਕਦੇ ਹਨ। ਕਿੱਲਾਂ 'ਤੇ 5 ਤੋਂ 10 ਮਿੰਟ ਲਈ ਟੂਥਪੇਸਟ ਲਗਾ ਕੇ ਰੱਖੋ। ਸੁੱਕਣ ਤੋਂ ਕੁੱਝ ਦੇਰ ਪਹਿਲਾਂ ਹੀ ਚਿਹਰਾ ਧੋ ਲਓ। ਟੂਥਪੇਸਟ ਸੋਜ਼ ਨੂੰ ਘੱਟ ਕਰਕੇ ਕਿੱਲਾਂ ਨੂੰ ਸੁਕਾਉਣ 'ਚ ਮਦਦ ਕਰਦਾ ਹੈ।


Aarti dhillon

Content Editor

Related News