ਗਠੀਆ ਰੋਗੀ ਦਾ ਹੋਮਿਓਪੈਥਿਕ ਇਲਾਜ
Saturday, Oct 29, 2016 - 10:34 AM (IST)
ਜਲੰਧਰ — ਗਠੀਆ ਰੋਗ, ਜਿਸ ਨਾਲ ਸਰੀਰ ''ਚ ਰੱਖਿਆ ਪ੍ਰਣਾਲੀ ਦੀਆਂ ਕੋਸ਼ਿਕਾਵਾਂ ਆਪਣੇ ਹੀ ਸਰੀਰ ਦੇ ਜੋੜਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਇਸ ਦੇ ਫਲਸਰੂਪ ਜੋੜਾਂ ਵਿਚ ਦਰਦ, ਸੋਜ ਅਤੇ ਜਕੜਨ ਰਹਿਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਬੀਮਾਰੀ ਵੱਧ ਜਾਂਦੀ ਹੈ ਤਾਂ ਜੋੜ ਟੇਢੇ-ਮੇਢੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਰੀਜ਼ ਨੂੰ ਰੋਜ਼ਾਨਾ ਦੇ ਕੰਮ ਕਰਨ ਵਿਚ ਪ੍ਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪ੍ਰਚਲਿਤ ਇਲਾਜ ਪ੍ਰਣਾਲੀ ਦਰਦ ਘੱਟ ਕਰਨ ਲਈ ਪੇਨ ਕਿਲਰ ਗੋਲੀਆਂ ਅਤੇ ਸਟੀਰਾਇਡ ਦਿੱਤੇ ਜਾਂਦੇ ਹਨ, ਜਿਨ੍ਹਾਂ ਦਾ ਕੰਮ ਸਿਰਫ ਦਰਦ ਘੱਟ ਕਰਨਾ ਹੁੰਦਾ ਹੈ, ਜੋ ਕਿ ਕੁਝ ਘੰਟਿਆਂ ਲਈ ਕੰਮ ਕਰਦੇ ਹਨ ਅਤੇ ਅਸਰ ਖਤਮ ਹੋਣ ''ਤੇ ਦਰਦ ਵਧਣ ਲੱਗਦਾ ਹੈ। ਇਹ ਦਵਾਈਆਂ ਅੰਦਰੂਨੀ ਰੋਗ ਨੂੰ ਸਹੀ ਕਰਨ ਵਿਚ ਅਸਮਰੱਥ ਹੁੰਦੀਆਂ ਹਨ ਅਤੇ ਰੋਗ ਅੰਦਰੋਂ ਵੱਧਦਾ ਜਾਂਦਾ ਹੈ।
ਹੋਮਿਓਪੈਥੀ ਕੁਦਰਤ ਦੀ ਅਜਿਹੀ ਅਨਮੋਲ ਦੇਣ ਹੈ, ਜਿਸ ਵਿਚ ਕੁਦਰਤੀ ਢੰਗ ਨਾਲ ਲਾਇਲਾਜ ਰੋਗਾਂ ਦੇ ਮਰੀਜ਼ਾਂ ਦਾ ਇਲਾਜ ਸੰਭਵ ਹੈ। ਹੋਮਿਓਪੈਥਿਕ ਇਲਾਜ ਦੌਰਾਨ ਮਰੀਜ਼ ਦੇ ਸਰੀਰਕ ਤੇ ਮਾਨਸਿਕ ਲੱਛਣਾਂ ਦੇ ਆਧਾਰ ''ਤੇ ਮਰੀਜ਼ ਨੂੰ ਅਜਿਹੀ ਦਵਾਈ ਦਿੱਤੀ ਜਾਂਦੀ ਹੈ, ਜੋ ਰੱਖਿਆ ਪ੍ਰਣਾਲੀ ਨੂੰ ਤੰਦਰੁਸਤ ਕਰ ਕੇ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਦੀ ਹੈ ਅਤੇ ਜੋੜਾਂ ਦੇ ਦਰਦ ਤੋਂ ਮਰੀਜ਼ ਨੂੰ ਹਮੇਸ਼ਾ ਲਈ ਮੁਕਤੀ ਮਿਲ ਜਾਂਦੀ ਹੈ।
