ਬੜੇ ਕੰਮ ਦੇ ਹਨ ਇਹ ਛੋਟੇ-ਛੋਟੇ ਟਿਪਸ

Saturday, Dec 10, 2016 - 10:26 AM (IST)

 ਬੜੇ ਕੰਮ ਦੇ ਹਨ ਇਹ ਛੋਟੇ-ਛੋਟੇ ਟਿਪਸ

ਜਲੰਧਰ— ਮੌਸਮ ਬਦਲਣ ਨਾਲ ਸਿਹਤ ਨਾਲ ਜੁੜੀਆਂ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਆ ਜਾਂਦੀਆਂ ਹਨ । ਹਰ ਪਰੇਸ਼ਾਨੀ ਦੇ ਲਈ ਦਵਾਈ ਖਾਣਾ ਵੀ ਠੀਕ ਨਹੀ ਹੈ ਤੁਸੀ ਘਰੇਲੂ ਨੁਸਖਿਆਂ ਨਾਲ ਵੀ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।

1. ਅਖਰੋਟ
ਸਵੇਰੇ ਖਾਲੀ ਪੇਟ ਅਖਰੋਟ ਦੀਆਂ 3-4 ਗਿਰੀਆਂ ਖਾਣ ਨਾਲ ਗੋਡਿਆਂ ਦੀ ਦਰਦ ਤੋਂ ਆਰਾਮ ਨਿਲਦਾ ਹੈ। 
2. ਹਰਾ ਧਨੀਆ 
ਛਿੱਕਾਂ ਆ ਰਹੀਆ ਹਨ ਤਾਂ ਤਾਜ਼ਾ ਹਰਾ ਧਨੀਆ ਮਸਲਕੇ ਸੁੰਗਣ ਨਾਲ ਛਿੱਕਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ।
3. ਪਿਆਜ ਦਾ ਰਸ
ਪਿਆਜ ਦੇ ਰਸ ''ਚ ਨਿੰਬੂ ਦਾ ਰਸ ਮਿਲਾਕੇ ਪੀਣ ਨਾਲ ਉਲਟੀਆਂ ਤੋਂ ਆਰਾਮ ਮਿਲਦਾ ਹੈ। 
4. ਲਸਣ 
ਪੇਟ ''ਚ ਗੈਸ ਦੀ ਪਰੇਸ਼ਾਨੀ ਹੋਣ ''ਤੇ ਲਸਣ ਦੀਆਂ 2 ਕਲੀਆਂ ਛਿੱਲ ਕੇ 2 ਚਮਚ ਦੇਸੀ ਘਿਓ  ਦੇ ਨਾਲ ਚਬਾਕੇ ਖਾਣ ਨਾਲ ਫਾਈਦਾ ਮਿਲਦਾ ਹੈ। 
5. ਮਸਾਲੇਦਾਰ ਖਾਣਾ
ਬੰਦ ਨੱਕ ਤੋਂ ਪਰੇਸ਼ਾਨ ਹੋ ਤਾਂ ਮਾਸਾਲੇਦਾਰ ਖਾਣਾ ਖਾਓ ਇਸ ਨਾਲ ਬੰਦ ਨੱਕ ਖੁਲ ਜਾਵੇਗਾ।
6. ਗੁੜ
ਮੂੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਖਾਣਾ ਖਾਣ ਦੇ ਬਾਅਦ ਗੁੜ ਚੂਸੋ । ਇਸ ਨਾਲ ਛਾਲੇ ਠੀਕ ਹੋ ਜਾਣਗੇ।
7. ਤੁਲਸੀ
ਪੇਸ਼ਾਬ ਕਰਨ ਸਮੇਂ ਜਲਣ ਦੀ ਪਰੇਸ਼ਾਨੀ ਹੋਵੇ ਤਾਂ ਤੁਲਸੀ ''ਚ ਚੁਟਕੀ ਭਰ ਸੋਡਾ ਪਾ ਕੇ ਪੀਣ ਨਾਲ ਜਲਣ ਦੂਰ ਹੋ ਜਾਵੇਗੀ।
8. ਖਜੂਰ
ਸਰਦੀਆਂ ਦੇ ਮੌਸਮ ਦੇ ਕਾਰਨ ਜੁਕਾਮ ਹੋ ਗਿਆ ਹੈ ਤਾਂ ਗਰਮ ਪਾਣੀ ਦਾ ਨਾਲ ਖਜੂਰ ਖਾਣ ਨਾਲ ਆਰਾਮ ਮਿਲਦਾ ਹੈ।


Related News