ਸ਼ੀਸ਼ੇ ਦੀ ਸਜਾਵਟ ਕਰਨ ਲਈ ਅਪਨਾਓ ਇਹ ਤਰੀਕਾ

01/18/2017 5:27:25 PM

ਮੁੰਬਈ— ਸ਼ੀਸ਼ੇ ਦੀ ਵਰਤੋਂ ਹਰ ਘਰ ''ਚ ਚਿਹਰਾ ਦੇਖਣ ਦੇ ਲਈ ਕੀਤੀ ਜਾਂਦੀ ਹੈ। ਇਸ ਲਈ ਅਸੀਂ ਲੋਕ ਬਾਜ਼ਾਰ ਤੋਂ ਵੱਖ-ਵੱਖ ਡਿਜਾਇਨ ਦੇ ਸ਼ੀਸ਼ੇ ਖਰੀਦ ਕੇ ਲਿਆਉਂਦੇ ਹਾਂ ਤਾਂ ਕਿ ਇਹ ਘਰ ''ਚ ਲੱਗਿਆ ਵਧੀਆ ਲੱਗੇ । ਪੈਸੇ ਖਰਚ ਕਰ ਕੇ ਸ਼ੀਸ਼ਾ ਲਿਆਉਂਣ ਦੀ ਵਜਾਏ ਤੁਸੀਂ ਘਰ ''ਚ ਹੀ ਇਨਾਂ ਨੂੰ ਸਜ੍ਹਾਂ ਸਕਦੇ ਹੋ। ਇਸ ਨਾਲ ਤੁਹਾਡੇ ਪੈਸੇ ਤਾਂ ਬਚਣਗੇ ਹੀ ਨਾਲ ਹੀ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਵੀ ਮਿਲੇਗਾ। ਅੱਜ ਅਸੀਂ ਤੁਹਾਨੂੰ ਸ਼ੀਸ਼ੇ ਨੂੰ ਸਜਾਉਣ ਦੇ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ, ਇਸਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਵੇਗੀ। ਅਤੇ ਸ਼ੀਸ਼ੇ ਦੀ ਸਜਾਵਟ ਵੀ ਹੋ ਜਾਵੇਗੀ। ਆਓ ਜਾਣਦੇ ਹਾਂ ਇਸਨੂੰ ਸਜਾਉਣ ਦੀ ਵਿਧੀ
ਸਮੱਗਰੀ
- ਕੱਪੜਾ ਪਿੰਨ(ਕਲੋਥ ਪਿੰਨ)
- ਸ਼ੀਸ਼ਾ ( ਗੋਲ ਆਕਾਰ ''ਚ ਕੱਟਿਆ ਹੋਇਆ)
- ਗੂੰਦ
- ਸਟੋਨ (ਸਿਤਾਰੇ ਵੱਖ-ਵੱਖ ਰੰਗ ਦੇ)
ਵਿਧੀ
1. ਇਸਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਕੱਪੜੇ ਵਾਲੀਆਂ ਚੁੰਡੀਆਂ ਨੂੰ (ਕਲੋਥਪਿੰਨ) ਸ਼ੀਸ਼ੇ ਦੇ ਚਾਰੇ ਪਾਸੇ ਲਗਾ ਦਿਓ।
2. ਹੁਣ ਗੂੰਦ ਦੀ ਮਦਦ ਇਨ੍ਹਾਂ ਪਿੰਨਾਂ ਨੂੰ ਸ਼ੀਸ਼ੇ ''ਤੇ ਚਿਪਕਾ ਦਿਓ, ਤਾਂਕਿ ਇਹ ਨਿਕਲ ਨਾ ਸਕੇ।
3. ਪਿੰਨਾਂ ''ਤੇ ਵੱਖ-ਵੱਖ ਰੰਗਾਂ ਦੇ ਸਟੋਨ ਲਗਾ ਦਿਓ। ਸਟੋਨ ਨੂੰ ਇਸ ਤਰ੍ਹਾਂ ਲਗਾਓ ਕਿ ਇਹ ਕਲੋਥਪਿੰਨ ਚੰਗੀ ਤਰ੍ਹਾਂ ਕਵਰ ਹੋ ਜਾਣ।
4. ਇਸ ਤਰ੍ਹਾਂ ਸ਼ੀਸ਼ੇ ਨੂੰ ਇੱਕ ਨਵੀਂ ਲੁਕ ਮਿਲ ਜਾਵੇਗੀ ਇਹ ਦੇਖਣ ਨੂੰ ਵੀ ਆਕਰਸ਼ਿਤ ਲੱਗੇਗਾ। ਤੁਸੀਂ ਇਸ ਨੂੰ ਘਰ ''ਚ ਕਿਸੇ ਵੀ ਦੀਵਾਰ ''ਤੇ ਲਗਾ ਸਕਦੇ ਹੋ।


Related News