ਬੁਖਾਰ ਤੋਂ ਛੁਟਕਾਰਾ ਪਾਉਣ ਦੇ ਲਈ ਅਪਨਾਓ ਇਹ ਅਸਾਨ ਤਰੀਕੇ
Saturday, Dec 10, 2016 - 05:22 PM (IST)

ਜਲੰਧਰ—ਮੌਸਮ ''ਚ ਬਦਲਾਅ ਹੋਣ ਨਾਲ ਬੁਖਾਰ, ਖਾਂਸੀ, ਜ਼ੁਕਾਮ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇਸ ਲਈ ਜੇਕਰ ਸਮੇਂ ''ਤੇ ਹੀ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਮੱਸਿਆ ਬਾਅਦ ''ਚ ਬਹੁਤ ਹੀ ਤਕਲੀਫ ਦਿੰਦੀ ਹੈ। ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਨੂੰ ਬੁਖਾਰ ਹੋ ਜਾਵੇ ਤਾਂ ਤੁਸੀਂ ਆਪਣੇ ਘਰ ''ਚ ਹੀ ਇਸਦਾ ਇਲਾਜ ਘਰੇਲੂ ਨੁਸਖ਼ੇ ਨਾਲ ਕਰ ਸਕਦੇ ਹੋ। ਡਾਕਟਰ ਦੇ ਕੋਲ ਜਾਣ ਦੀ ਬਜਾਏ ਘਰ ''ਚ ਮੌਜ਼ੂਦ ਕੁਝ ਚੀਜ਼ਾਂ ਦੀ ਵਰਤੋਂ ਕਰਕੇ ਤੁਸੀ ਬੁਖਾਰ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਬੁਖਾਰ ਤੋਂ ਛੁਟਕਾਰਾ ਪਾਉਂਣ ਦੇ ਘਰੇਲੂ ਨੁਸਖ਼ੇ।
ਘਰੇਲੂ ਉਪਾਅ
1. ਬੁਖਾਰ ਹੋਣ ''ਤੇ ਅਦਰਕ ਵਾਲੀ ਚਾਹ ਪੀਓ।
2. ਇਸ ਗੱਲ ਦਾ ਧਿਆਨ ਰੱਖੋ ਕਿ ਬੁਖਾਰ ''ਚ ਦਹੀ ਦੀ ਵਰਤੋਂ ਨਾ ਕਰੋ।
3. ਤੁਲਸੀ ਦੇ ਪੱਤਿਆ ਦੀ ਵਰਤੋਂ ਕਰੋ।
4. ਦਿਨ ਭਰ ''ਚ ਘੱਟ ਤੋਂ ਘੱਟ ਤਿੰਨ ਲੀਟਰ ਪਾਣੀ ਪੀਓ।
5. ਲਸਣ ਵਾਲੇ ਸਰੌਂ ਦੇ ਤੇਲ ਨਾਲ ਹੱਥਾਂ ਅਤੇ ਪੈਰਾਂ ਦੇ ਤਲੀਆਂ ਦਾ ਮਾਲਿਸ਼ ਕਰੋ।
6. ਬੁਖਾਰ ਹੋਣ ''ਤੇ ਤਿਲ ਦੇ ਤੇਲ ''ਚ ਲਸਣ ਦੀ 4-5 ਕਲੀਆਂ ਤਲ ਲਓ। ਹੁਣ ਇਸ ''ਚ ਸੇਂਧਾ ਨਮਕ ਮਿਲਾ ਲਓ।
7. ਮੁਲੱਠੀ,ਸ਼ਹਿਦ, ਤੁਲਸੀ ਅਤੇ ਮਿਸ਼ਰੀ ਨੂੰ ਪਾਣੀ ''ਚ ਮਿਲਾ ਕੇ ਕਾੜਾ ਬਣਾ ਕੇ ਪੀਓ।