ਕਬਜ਼ ਸਣੇ ਇਨ੍ਹਾਂ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਂਦਾ ਇਸਬਗੋਲ, ਇੰਝ ਕਰੋ ਵਰਤੋਂ

Sunday, Feb 07, 2021 - 12:40 PM (IST)

ਨਵੀਂ ਦਿੱਲੀ: ਇਸਬਗੋਲ ਜਿਸ ਨੂੰ ਸਾਈਲੀਅਮ ਹਸਕ ਜਾਂ ਪਲਾਂਟਾਗੋ ਓਵਟਾ ਵੀ ਕਿਹਾ ਜਾਂਦਾ ਹੈ। ਇਸ ਨੂੰ ਖਾਣਾ ਪਕਾਉਣ ਲਈ ਵੀ ਵਰਤਿਆ ਜਾਂਦਾ ਹੈ। ਹਾਲਾਂਕਿ ਇਸਬਗੋਲ ਸਿਹਤ ਲਈ ਕਿਸੀ ਆਯੁਰਵੈਦਿਕ ਦਵਾਈ ਤੋਂ ਘੱਟ ਨਹੀਂ ਹੈ। ਫਾਈਬਰ ਨਾਲ ਭਰਪੂਰ ਇਸਬਗੋਲ ਭਾਰ ਘਟਾਉਣ ਤੋਂ ਲੈ ਕੇ ਕਬਜ਼ ਤੋਂ ਰਾਹਤ ਦਿਵਾਉਣ ‘ਚ ਲਾਭਕਾਰੀ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸਬਗੋਲ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ 'ਚ।

ਸਭ ਤੋਂ ਪਹਿਲਾਂ ਜਾਣੋ ਇਸ ਨੂੰ ਲੈਣ ਦਾ ਤਰੀਕਾ

ਦੁੱਧ, ਸਮੂਦੀ ਅਤੇ ਜੂਸ ‘ਚ 2 ਚਮਚੇ ਇਸਬਗੋਲ ਮਿਲਾ ਕੇ ਵਰਤੋਂ ਕੀਤੀ ਜਾ ਸਕਦੀ ਹੈ।

ਇਕ ਕੌਲੀ ਦਹੀਂ ‘ਚ 2 ਚਮਚੇ ਇਸਬਗੋਲ ਮਿਲਾ ਕੇ ਖਾਣ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।

ਤੁਸੀਂ ਗਰਮ ਪਾਣੀ ਨਾਲ ਵੀ ਇਸਬਗੋਲ ਪਾਊਡਰ ਲੈ ਸਕਦੇ ਹੋ।

PunjabKesari

ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਫ਼ਾਇਦੇ…

ਕਬਜ਼ ਤੋਂ ਛੁਟਕਾਰਾ

ਹਾਈਬ੍ਰੋਸਕੋਪਿਕ ਗੁਣਾਂ ਨਾਲ ਭਰਪੂਰ ਇਸਬਗੋਲ ਕਬਜ਼ ਨੂੰ ਦੂਰ ਕਰਨ ਲਈ ਇਕ ਉੱਤਮ ਉਪਾਅ ਹੈ। ਇਸ ਦੇ ਲਈ ਦੁੱਧ ਦੇ ਨਾਲ 2 ਚਮਚੇ ਇਸਬਗੋਲ ਨੂੰ ਦੁੱਧ ‘ਚ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।

PunjabKesari

ਬਲੱਡ ਸ਼ੂਗਰ ਕਰੇ ਕੰਟਰੋਲ

ਇਸਬਗੋਲ ਖੂਨ ‘ਚ ਗਲੂਕੋਜ਼ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਨਹੀਂ ਵਧਦਾ। ਇਹ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।

PunjabKesari

ਕੋਲੇਸਟ੍ਰੋਲ ਨੂੰ ਘੱਟ ਕਰੇ

ਇਹ ਐਸਿਡ ਨੂੰ ਰੋਕ ਕੇ ਖ਼ਰਾਬ ਕੋਲੇਸਟ੍ਰੋਲ ਦੇ ਲੈਵਲ ਨੂੰ ਘਟਾਉਂਦਾ ਹੈ। ਜੇ ਕੋਲੈਸਟ੍ਰੋਲ ਕੰਟਰੋਲ ‘ਚ ਰਹੇਗਾ ਤਾਂ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਹੋਵੋਗੇ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ​​ਬਣਾਉਂਦਾ ਹੈ।

ਇਰੀਟੇਬਲ ਬਾਊਲ ਸਿੰਡਰੋਮ

ਇਰੀਟੇਬਲ ਬਾਊਲ ਸਿੰਡਰੋਮ ਦੇ ਕਾਰਨ ਢਿੱਡ ਫੁੱਲਣਾ, ਮੋਟਾਪਾ, ਅਲਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਸਬਗੋਲ ਦੀ ਵਰਤੋਂ ਤੁਹਾਡੇ ਲਈ ਲਾਭਕਾਰੀ ਹੈ ਕਿਉਂਕਿ ਇਸ ਨਾਲ ਇਹ ਸਮੱਸਿਆ ਨਹੀਂ ਹੁੰਦੀ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਬਵਾਸੀਰ

ਬਵਾਸੀਰ ਕਾਰਨ ਮਲ ਤਿਆਗਣ ‘ਚ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਇਸਬਗੋਲ ਲੈ ਸਕਦੇ ਹੋ। ਡਾਕਟਰ ਵੀ ਬਵਾਸੀਰ ‘ਚ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।

ਭਾਰ ਕਰੇ ਘੱਟ

ਇਸ ਦੇ ਨਾਲ ਹੀ ਹਰ ਚੀਜ਼ ਦੀ ਵਰਤੋਂ ਕਰਨ ਤੋਂ ਬਾਅਦ ਵੀ ਭਾਰ ਘਟਾਉਣ ‘ਚ ਸਫ਼ਲਤਾ ਨਹੀਂ ਮਿਲੀ ਤਾਂ ਇਹ ਨੁਸਖ਼ਾ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। 2 ਚਮਚੇ ਇਸਬਗੋਲ ਪਾਊਡਰ, ਨਿੰਬੂ ਦਾ ਰਸ ਨੂੰ 1 ਗਿਲਾਸ ਪਾਣੀ ਜਾਂ ਜੂਸ ‘ਚ ਮਿਲਾ ਕੇ ਪੀਣ ਨਾਲ ਭਾਰ ਘਟਾਉਣ ‘ਚ ਮਦਦ ਮਿਲੇਗੀ।

PunjabKesari

ਬਲੱਡ ਪ੍ਰੈਸ਼ਰ ਰਹੇ ਕੰਟਰੋਲ ‘ਚ

ਇਹ ਸਰੀਰ ‘ਚ ਟ੍ਰਾਈਗਲਾਈਸਰਾਈਡ ਨੂੰ ਘਟਾਉਣ ਦੇ ਨਾਲ ਲਿਪਿਡ ਲੈਵਲ ਨੂੰ ਵਧਾਉਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਹੁੰਦੇ ਹਨ ਕੁਝ ਨੁਕਸਾਨ ਵੀ…

ਜਦੋਂ ਹਰ ਚੀਜ਼ ਦਾ ਇਕ ਫਾਇਦਾ ਹੁੰਦਾ ਹੈ ਉੱਥੇ ਉਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਉਸੇ ਤਰ੍ਹਾਂ ਹੀ ਇਕ ਦਿਨ ‘ਚ 30ਗ੍ਰਾਮ ਇਸਬਗੋਲ ਤੋਂ ਵਧ ਵਰਤੋਂ ਕਰਨ ਨਾਲ ਐਸਿਡਿਟੀ, ਸੋਜ, ਪਾਚਨ ਪ੍ਰਣਾਲੀ ‘ਚ ਰੁਕਾਵਟ ਜਿਹੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।

ਉੱਥੇ ਹੀ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਕਬਜ਼ ਵੀ ਹੋ ਸਕਦੀ ਹੈ।

ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਕਾਰਨ ਭੁੱਖ ਘੱਟ ਲੱਗਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News