ਸਰਦੀਆਂ 'ਚ ਬਾਦਾਮਾਂ ਵਾਲਾ ਦੁੱਧ ਹੈ ਸਿਹਤ ਲਈ ਵੱਡਾ ਵਰਦਾਨ

01/10/2019 12:51:00 PM

ਨਵੀਂ ਦਿੱਲੀ— ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਲੋਕ ਦੁੱਧ 'ਚ ਤੁਲਸੀ ਜਾਂ ਇਲਾਇਚੀ ਮਿਲਾ ਕੇ ਪੀਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਬਾਦਾਮ ਵਾਲਾ ਦੁੱਧ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ। ਦੁੱਧ 'ਚ ਮੌਜੂਦ ਕੈਲਸ਼ੀਅਮ ਅਤੇ ਜ਼ਰੂਰੀ ਪੋਸ਼ਕ ਤੱਤਾਂ ਕਾਰਨ ਇਸ ਨੂੰ ਕੰਪਲੀਟ ਫੂਡ ਕਿਹਾ ਜਾਂਦਾ ਹੈ। ਉੱਥੇ ਹੀ ਬਾਦਾਮ ਦਿਮਾਗ ਨੂੰ ਤੇਜ਼ ਕਰਨ ਦੇ ਨਾਲ ਸਿਹਤ ਨੂੰ ਵੀ ਦਰੁਸਤ ਰੱਖਦਾ ਹੈ। ਅਜਿਹੇ 'ਚ ਜੇਕਰ ਇਨ੍ਹਾਂ ਦੋਹਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਇਸ ਨਾਲ ਮਿਲਣ ਵਾਲੇ ਫਾਇਦੇ ਵੀ ਦੋਗੁਣਾ ਵਧ ਜਾਂਦੇ ਹਨ।
 

ਸਰਦੀਆਂ 'ਚ ਕਿਉਂ ਪੀਣਾ ਚਾਹੀਦਾ ਬਾਦਾਮ ਵਾਲਾ ਦੁੱਧ?
ਅਸਲ 'ਚ ਬਾਦਾਮ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ 'ਚ ਬਾਦਾਮ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਸਰਦੀਆਂ 'ਚ ਹੋਣ ਵਾਲੇ ਸਰਦੀ-ਖਾਂਸੀ, ਜ਼ੁਕਾਮ, ਇਨਫੈਕਸ਼ਨ ਅਤੇ ਹੋਰਾਂ ਬੀਮਾਰੀਆਂ ਤੋਂ ਵੀ ਸਰੀਰ ਨੂੰ ਸੁਰੱਖਿਅਤ ਰੱਖਦਾ ਹੈ।
PunjabKesari

ਬਾਦਾਮ ਦੁੱਧ ਪੀਣ ਦੇ ਫਾਇਦੇ 
 

— ਬੱਚਿਆਂ ਲਈ ਫਾਇਦੇਮੰਦ 
ਬੱਚਿਆਂ ਲਈ ਬਾਦਾਮ ਵਾਲਾ ਦੁੱਧ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਨਾਲ ਹੀ ਬਾਦਾਮ ਵਾਲਾ ਦੁੱਧ ਸਰਦੀ-ਜ਼ੁਕਾਮ ਤੋਂ ਵੀ ਬਚਾਅ ਕਰਦਾ ਹੈ।
PunjabKesari

— ਪਾਚਨ ਸ਼ਕਤੀ ਵਧਾਏ 
ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
PunjabKesari

— ਦਿਲ ਲਈ ਫਾਇਦੇਮੰਦ 
ਬਾਦਾਮ ਵਾਲੇ ਦੁੱਧ 'ਚ ਕੋਲੈਸਟਰੋਲ ਨਹੀਂ ਹੁੰਦਾ। ਨਾਲ ਹੀ ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
PunjabKesari

— ਮਜ਼ਬੂਤ ਹੱਡੀਆਂ 
ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੋਣ ਕਾਰਨ ਬਾਦਾਮ ਵਾਲਾ ਦੁੱਧ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਇਲਾਵਾ ਬਾਦਾਮ ਵਾਲਾ ਦੁੱਧ ਪੀਣ ਨਾਲ ਆਰਥਰਾਈਟਸ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। 
PunjabKesari

— ਅੱਖਾਂ ਨੂੰ ਸੁਰੱਖਿਅਤ ਰੱਖੇ
ਇਸ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਕਿ ਅੱਖਾਂ ਲਈ ਫਾਇਦੇਮੰਦ ਹੈ। ਇਸ ਨਾਲ ਨਾ ਸਿਰਫ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਸਗੋਂ ਇਹ ਦੁੱਧ ਅੱਖਾਂ ਸਬੰਧੀ ਸਮੱਸਿਆਵਾਂ ਤੋਂ ਵੀ ਬਚਾਅ ਕਰਦਾ ਹੈ। 
PunjabKesari

— ਭਾਰਤ ਘੱਟ ਕਰੇ 
ਬਾਦਾਮ ਵਾਲੇ ਦੁੱਧ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਕ ਕੱਪ ਬਾਦਾਮ ਦੁੱਧ 'ਚ 30 ਕੈਲੋਰੀ ਹੁੰਦੀ ਹੈ ਜਦਕਿ ਫੁੱਲ ਫੈਟ ਮਿਲਕ 'ਚ 146 ਅਤੇ ਸਕਿਮ ਮਿਲਕ 'ਚ 86 ਕੈਲੋਰੀ ਹੁੰਦੀ ਹੈ। ਅਜਿਹੇ 'ਚ ਬਾਦਾਮ ਦੁੱਧ ਭਾਰ ਨੂੰ ਜ਼ਿਆਦਾ ਤੇਜ਼ੀ ਨਾਲ ਘੱਟ ਕਰਦਾ ਹੈ। ਨਾਲ ਹੀ ਯੰਗ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਅਤੇ ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ।
PunjabKesari

— ਬਲੱਡ ਸ਼ੂਗਰ ਨੂੰ ਕੰਟਰੋਲ ਕਰੇ 
ਇਹ ਗਾਂ ਦੇ ਦੁੱਧ ਦੇ ਮੁਕਾਬਲੇ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਨਹੀਂ ਵਧਾਉਂਦਾ। ਨਾਲ ਹੀ ਇਹ ਲੋਅ ਗਲਾਈਸਿਮਿਕ ਇੰਡੈਕਸ ਦੇ ਨਾਲ ਆਉਂਦਾ ਹੈ। ਇਸ ਲਈ ਇਹ ਸਰੀਰ 'ਚ ਫੈਟ ਅਤੇ ਸ਼ੂਗਰ ਦੇ ਰੂਪ 'ਚ ਸਟੋਨ ਨਹੀਂ ਹੋ ਪਾਉਂਦਾ, ਜਿਸ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦਾ ਹੈ।
PunjabKesari

— ਤਣਾਅ ਤੋਂ ਛੁਟਕਾਰਾ 
ਤਣਾਅ ਨਾਲ ਦਿਮਾਗ ਅਤੇ ਦਿਲ 'ਤੇ ਖਤਰਨਾਕ ਅਸਰ ਪੈਂਦਾ ਹੈ। ਜੇਕਰ ਤੁਹਾਨੂੰ ਕਿਸੇ ਵੀ ਗੱਲ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਹਲਕਾ ਗਰਮ ਬਾਦਾਮ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡਾ ਤਣਾਅ ਵੀ ਦੂਰ ਭੱਜ ਜਾਵੇਗਾ ਅਤੇ ਤੁਸੀਂ ਤਣਾਅ ਤੋਂ ਬਚੇ ਰਹੋਗੇ।

 


Neha Meniya

Content Editor

Related News