ਤੇਜ਼ੀ ਨਾਲ ਭਾਰ ਘੱਟ ਕਰਨ ਲਈ ਡਾਈਟ ''ਚ ਸ਼ਾਮਲ ਕਰੋ ਇਹ ਸੂਪ

Thursday, Apr 26, 2018 - 10:43 AM (IST)

ਤੇਜ਼ੀ ਨਾਲ ਭਾਰ ਘੱਟ ਕਰਨ ਲਈ ਡਾਈਟ ''ਚ ਸ਼ਾਮਲ ਕਰੋ ਇਹ ਸੂਪ

ਨਵੀਂ ਦਿੱਲੀ— ਤੇਜ਼ੀ ਨਾਲ ਭਾਰ ਘੱਟ ਕਰਨ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਖਾਣ-ਪੀਣ ਦਾ ਖਾਸ ਧਿਆਨ ਰੱਖਣਾ। ਭਾਰ ਵਧਣ ਦਾ ਕਾਰਨ ਖਾਣ-ਪੀਣ 'ਚ ਗੜਬੜੀ ਨੂੰ ਹੀ ਮੰਨਿਆ ਜਾਂਦਾ ਹੈ। ਸਿਰਫ ਵਰਕਾਊਟ ਕਰਨ ਨਾਲ ਹੀ ਨਹੀਂ ਸਗੋਂ ਆਪਣੀ ਡਾਈਟ ਦਾ ਪੂਰਾ ਧਿਆਨ ਰੱਖ ਕੇ ਵੀ ਤੇਜ਼ੀ ਨਾਲ ਫੈਟ ਨੂੰ ਬਰਨ ਕੀਤਾ ਜਾ ਸਕਦਾ ਹੈ ਪਰ ਕੁਝ ਲੋਕ ਇਸ ਲਈ ਡਾਇਟਿੰਗ ਦਾ ਸਹਾਰਾ ਲੈਂਦੇ ਹਨ। ਡਾਈਟਿੰਗ ਕਰਨ ਨਾਲ ਫੈਟ ਤਾਂ ਬਰਨ ਹੁੰਦੀ ਹੈ ਪਰ ਇਸ ਦੇ ਨਾਲ ਹੀ ਸਰੀਰ 'ਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖਾਣਾ ਨਾ ਖਾਣ ਤੋਂ ਬਿਹਤਰ ਹੈ ਕਿ ਆਪਣੀ ਡਾਈਟ 'ਚ ਹਾਈ ਪ੍ਰੋਟੀਨ ਅਤੇ ਵਸਾ ਨਾਲ ਭਰਪੂਰ ਆਹਾਰ ਨੂੰ ਖਾਣ ਦੀ ਬਜਾਏ ਫਾਈਬਰ ਵਾਲੇ ਆਹਾਰ ਨੂੰ ਖਾਦਾ ਜਾਵੇ ਇਸ ਲਈ ਸੂਪ ਬੈਸਟ ਹੈ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਸੂਪ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
ਭਾਰ ਘੱਟ ਕਰਨ ਵਾਲੇ ਸੂਪ
ਤੇਜ਼ੀ ਨਾਲ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੇ ਆਹਾਰ 'ਚ ਸੂਪ ਨੂੰ ਵੀ ਜ਼ਰੂਰ ਸ਼ਾਮਲ ਕਰੋ। ਹਰ ਰੋਜ਼ ਇਕ ਹੀ ਤਰ੍ਹਾਂ ਦਾ ਸੂਪ ਪੀਣ ਦੀ ਬਜਾਏ ਤੁਸੀਂ ਰੋਜ਼ਾਨਾ ਬਦਲ-ਬਦਲ ਕੇ ਸੂਪ ਪੀਓ।
1. ਵਾਈਟ ਬੀਨ ਸੂਪ
ਭਾਰ ਕੰਟਰੋਲ ਕਰਨ ਲਈ ਵਾਈਟ ਬੀਨ ਦਾ ਸੂਪ ਸਭ ਤੋਂ ਬੈਸਟ ਹੈ। ਇਸ 'ਚ ਫੈਟ ਅਤੇ ਸੋਡੀਅਮ ਬਹੁਤ ਹੀ ਘੱਟ ਮਾਤਰਾ 'ਚ ਹੁੰਦੇ ਹਨ। ਜੋ ਸੁਆਦ 'ਚ ਵੀ ਬੈਸਟ ਹਨ ਇਸ ਤੋਂ ਇਲਾਵਾ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਪਾਣੀ 'ਚ ਵਾਈਟ ਬੀਨ ਉਬਾਲ ਕੇ ਇਸ 'ਚ ਟਮਾਟਰ, ਹਰੀਆਂ ਸਬਜ਼ੀਆਂ, ਨਮਕ ਅਤੇ ਕਾਲੀ ਮਿਰਚ ਪਾ ਕੇ ਉਬਾਲ ਲਓ।
2. ਬ੍ਰੋਕਲੀ ਸੂਪ
ਬ੍ਰੋਕਲੀ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੁੰਦਾ ਪਰ ਇਹ ਗੁਣਾਂ ਨਾਲ ਭਰਪੂਰ ਹੁੰਦੀ ਹੈ। ਭਾਰ ਘੱਟ ਕਰਨ ਲਈ ਵੀ ਇਹ ਬਹੁਤ ਹੀ ਲਾਭਕਾਰੀ ਹੈ ਕਿਉਂਕਿ 100 ਗ੍ਰਾਮ ਬ੍ਰੋਕਲੀ 'ਚ ਸਿਰਫ 1.2 ਗ੍ਰਾਮ ਫੈਟ ਹੁੰਦਾ ਹੈ। ਇਹ ਭਾਰ ਨੂੰ ਤੇਜ਼ੀ ਨਾਲ ਘੱਟ ਕਰਨ 'ਚ ਮਦਦ ਕਰਦਾ ਹੈ।
3. ਲੌਕੀ ਦਾ ਸੂਪ
ਲੌਕੀ 'ਚ ਫੈਟ ਅਤੇ ਸ਼ੂਗਰ ਬਹੁਤ ਘੱਟ ਮਾਤਰਾ 'ਚ ਹੁੰਦੀ ਹੈ। ਇਸ ਤੋਂ ਇਲਾਵਾ ਫਾਈਬਰ ਵੀ ਇਸ 'ਚ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਜੋ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਮਦਦਗਾਰ ਹੈ। ਹਰ ਰੋਜ਼ ਦਿਨ 'ਚ 1 ਵਾਰ ਲੌਕੀ ਦਾ ਸੂਪ ਜ਼ਰੂਰ ਪੀਓ।
4. ਬ੍ਰਾਊਨ ਰਾਈਸ ਵਿਦ ਮਿਕਸ ਚਿਕਨ ਸੂਪ
ਇਹ ਸੂਪ ਸੁਆਦ ਹੋਣ ਦੇ ਨਾਲ-ਨਾਲ ਭਾਰ ਨੂੰ ਵੀ ਤੇਜ਼ੀ ਨਾਲ ਕੰਟਰੋਲ ਕਰਨ 'ਚ ਬੇਹੱਦ ਲਾਭਕਾਰੀ ਹੈ। ਇਸ 'ਚ ਸੋਡੀਅਮ ਘੱਟ ਅਤੇ ਪ੍ਰੋਟੀਨ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ ਅਤੇ ਚਿਕਨ ਦੇ ਨਾਲ ਬ੍ਰਾਊਨ ਰਾਈਸ ਦੀ ਵਰਤੋਂ ਨਾਲ ਫੈਟ ਘੱਟ ਕਰਨ 'ਚ ਮਦਦ ਮਿਲਦੀ ਹੈ।
5. ਮਸ਼ਰੂਮ ਦਾ ਸੂਪ
ਮਸ਼ਰੂਮ 'ਚ ਫੈਟ ਬਹੁਤ ਮਾਤਰਾ 'ਚ ਹੁੰਦੀ ਹੈ ਅਤੇ ਇਹ ਸਰੀਰ ਨੂੰ ਜ਼ਰੂਰੀ ਫੈਟ ਵੀ ਦਿੰਦਾ ਹੈ। ਇਸ ਨਾਲ ਭਾਰ ਨੂੰ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ।


Related News