ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ ਕਦੇ ਨਹੀਂ ਹੋਵੇਗਾ ਕੈਂਸਰ ਦਾ ਖਤਰਾ

Thursday, May 10, 2018 - 06:21 PM (IST)

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਕਾਰਨ ਸਰੀਰ ਨੂੰ ਅਨੇਕਾਂ ਰੋਗ ਹੋ ਜਾਂਦੇ ਹਨ। ਕੈਂਸਰ ਇਕ ਅਜਿਹਾ ਰੋਗ ਹੈ। ਜਿਸ ਬਾਰੇ ਸੁਣਦੇ ਹੀ ਲੋਕ ਡਰ ਜਾਂਦੇ ਹਨ। ਇਹ ਰੋਗ ਹਰ ਦਿਨ ਵਧਦਾ ਜਾ ਰਿਹਾ ਹੈ। ਜੇਕਰ ਕੈਂਸਰ ਦਾ ਇਲਾਜ ਸਮੇਂ ਰਹਿੰਦੇ ਸ਼ੁਰੂ ਹੋ ਜਾਵੇ ਤਾਂ ਮਰੀਜ਼ ਬੱਚ ਸਕਦਾ ਹੈ। ਕਈ ਫਲ ਅਤੇ ਸਬਜ਼ੀਆਂ ਅਜਿਹੀਆਂ ਹਨ ਜੋ ਕੈਂਸਰ ਸੈੱਲ ਨੂੰ ਖਤਮ ਕਰ ਦਿੰਦੀਆਂ ਹਨ। ਕੈਂਸਰ ਹੌਲੀ-ਹੌਲੀ ਕਰਕੇ ਇਕ ਵੱਡੀ ਬੀਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਦਾ ਇਲਾਜ ਇੰਨਾ ਮਹਿੰਗਾ ਹੈ ਕਿ ਕਾਫੀ ਲੋਕ ਇਸ ਦਾ ਖਰਚ ਨਹੀਂ ਉਠਾ ਪਾਉਂਦੇ। ਅੱਜ ਅਸੀਂ ਤੁਹਾਨੂੰ ਕੈਂਸਰ ਤੋਂ ਬਚਣ ਲਈ ਕੁਝ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਦੀ ਬਾਰੇ...
1. ਬ੍ਰੋਕਲੀ
ਬ੍ਰੋਕਲੀ ਖਾਣ ਨਾਲ ਕੈਂਸਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਨਾਲ ਮਾਊਥ ਕੈਂਸਰ, ਬ੍ਰੈਸਟ ਕੈਂਸਰ, ਲੀਵਰ ਕੈਂਸਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਹਫਤੇ 'ਚ ਦੋ ਤਿੰਨ ਵਾਰ ਬ੍ਰੋਕਲੀ ਖਾਣਾ ਫਾਇਦੇਮੰਦ ਹੁੰਦਾ ਹੈ। ਬ੍ਰੋਕਲੀ ਨੂੰ ਸਬਜ਼ੀ ਦੇ ਰੂਪ 'ਚ ਜਾਂ ਫਿਰ ਸੂਪ ਦੇ ਰੂਪ 'ਚ ਵੀ ਖਾਦਾ ਜਾ ਸਕਦਾ ਹੈ ਪਰ ਬ੍ਰੋਕਲੀ ਨੂੰ ਉਬਾਲ ਕੇ ਹਲਕੇ ਨਮਕ ਦੇ ਨਾਲ ਲੈਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

PunjabKesari
2. ਗ੍ਰੀਨ ਟੀ
ਗ੍ਰੀਨ ਟੀ ਪੀਣ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਇਹ ਬ੍ਰੈਸਟ ਕੈਂਸਰ ਤੋਂ ਸੁਰੱਖਿਅਤ ਰੱਖਣ 'ਚ ਮਦਦ ਕਰਦਾ ਹੈ।

PunjabKesari
3. ਟਮਾਟਰ
ਟਮਾਟਰ 'ਚ ਭਰਪੂਰ ਮਾਤਰਾ 'ਚ ਐਂਟੀ ਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਇਮਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦੇ ਹਨ। ਟਮਾਟਰ, ਵਿਟਾਮਿਨ ਏ, ਸੀ ਅਤੇ ਈ ਦਾ ਵੀ ਬਿਹਤਰੀਨ ਸਰੋਤ ਹੈ। ਇਸ ਦੇ ਨਾਲ ਹੀ ਇਹ ਬ੍ਰੈਸਟ ਕੈਂਸਰ ਤੋਂ ਵੀ ਬਚਾਅ ਕਰਦਾ ਹੈ। ਟਮਾਟਰ ਨੂੰ ਜੂਸ ਜਾਂ ਸਲਾਦ ਦੇ ਰੂਪ 'ਚ ਲੈਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

PunjabKesari
4. ਬਲੂ ਬੇਰੀ
ਬਲੂ ਬੇਰੀ ਕੈਂਸਰ ਤੋਂ ਬਚਾਅ ਦਾ ਅਚੂਕ ਉਪਾਅ ਹੈ। ਬਲੂ ਬੇਰੀ ਸਕਿਨ, ਬ੍ਰੈਸਟ ਅਤੇ ਲੀਵਰ ਕੈਂਸਰ ਤੋਂ ਸੁਰੱਖਿਅਤ ਰੱਖਣ 'ਚ ਮਦਦਗਾਰ ਹੈ। ਬਲੂ ਬੇਰੀ ਦਾ ਰਸ ਪੀਣਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

PunjabKesari
5. ਅਦਰਕ
ਅਦਰਕ ਵੀ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਅ 'ਚ ਸਹਾਈ ਹੈ। ਅਦਰਕ ਸਰੀਰ 'ਚ ਮੌਜੂਦ ਟਾਕਸਿੰਸ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਲਈ ਸਕਿਨ,ਬ੍ਰੈਸਟ ਕੈਂਸਰ ਹੋਣ ਦੀ ਆਸ਼ੰਕਾ ਬਹੁਤ ਘੱਟ ਹੋ ਜਾਂਦੀ ਹੈ।

PunjabKesari
6. ਲਸਣ
ਲਸਣ 'ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕੈਂਸਰ ਨੂੰ ਸੁਰੱਖਿਅਤ ਰੱਖਦੇ ਹਨ। ਰੋਜ਼ਾਨਾ ਇਕ ਜਾਂ ਦੋ ਕਲੀ ਕੱਚਾ ਲਸਣ ਖਾਣ ਨਾਲ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

PunjabKesari
 


Related News