ਇਟਲੀ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ 'ਭਾਰਤੀ ਗੱਭਰੂ'
Wednesday, Jul 21, 2021 - 12:46 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਰਹਿੰਦੇ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀਆਂ ਨੂੰ ਆਨ ਲਾਈਨ ਕਲਾਸਾਂ ਰਾਹੀਂ ਡਰਾਈਵਿੰਗ ਲਾਇਸੈਂਸ ਦੀਆਂ ਕੋਚਿੰਗ ਕਲਾਸਾਂ ਦੇਣ ਵਾਲਾ ਪਿਹੋਵਾ (ਹਰਿਆਣਾ) ਦਾ ਮਲਕੀਤ ਸਿੰਘ ਨੀਟਾ ਛੋਟੀ ਜਿਹੀ ਉਮਰ ਵਿਚ ਸਭ ਤੋ ਵੱਧ ਪੈਸੇ ਕਮਾਉਣ ਵਾਲਾ ਬਿਜ਼ਨੈਸਮੈਨ ਬਣਿਆ ਹੈ। "ਨੀਟਾ ਐਂਡ ਬ੍ਰਦਰਜ਼, ਦੇ ਨਾਂ ਹੇਠ ਇਟਲੀ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਬਣੇ ਟਰਾਂਸਲੇਸ਼ਨ ਸੈਂਟਰ ਤੋਂ ਬਹੁਤ ਸਾਰੇ ਭਾਰਤੀ ਸੇਵਾਵਾਂ ਲੈ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਖ਼ੁਸ਼ਖ਼ਬਰੀ! 30,000 ਮਾਪਿਆਂ ਨੂੰ ਸਪਾਂਸਰ ਕਰਨ ਲਈ ਲਾਟਰੀ ਸਿਸਟਮ ਖੋਲ੍ਹੇਗੀ ਕੈਨੇਡਾ ਸਰਕਾਰ
ਇੰਨੀ ਦਿਨੀਂ ਇਹ ਭਾਰਤੀ ਨੌਜਵਾਨ ਇਟਾਲੀਅਨ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਸ਼ਹੂਰ ਟੀ, ਵੀ ਚੈਨਲ ਟੀ, ਜੀ ਲਾਸੀੳ ਵਲੋਂ ਇਸ ਭਾਰਤੀ ਨਾਲ ਲਿਖਤੀ ਕਰਾਰਨਾਮਾ ਵੀ ਕੀਤਾ ਗਿਆ ਹੈ ਜਿਸ ਵਿਚ ਉਹ ਹਫ਼ਤੇ ਵਿਚ ਦੋ ਵਾਰੀ ਬੇਰੁਜ਼ਗਾਰ ਨੌਜਵਾਨਾਂ ਨੂੰ ਸਫਲ ਬਿਜ਼ਨੈਸਮੈਨ ਬਣਨ ਅਤੇ ਹਾਲਾਤ ਨਾਲ ਲੜਨ ਦੇ ਗੁਰ ਦੱਸਿਆ ਕਰੇਗਾ। ਦੱਸਣਯੋਗ ਹੈ ਕਿ ਮਲਕੀਤ ਸਿੰਘ ਸਕੂਲ, ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਗਵਾਈ ਵੀ ਕਰ ਚੁੱਕਾ ਹੈ।