ਪਾਕਿ ਪੰਜਾਬ ਦੇ CM ਚੌਧਰੀ ਪਰਵੇਜ਼ ਇਲਾਹੀ ਨਾਲ ਹੈ ਚੌਟਾਲਾ ਪਰਿਵਾਰ ਦਾ ਪੁਰਾਣਾ ਰਿਸ਼ਤਾ

07/30/2022 3:29:52 PM

ਜਲੰਧਰ/ਹਰਿਆਣਾ/ਪਾਕਿਸਤਾਨ (ਨੈਸ਼ਨਲ ਡੈਸਕ)- ਹਾਲ ਹੀ ਵਿਚ ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ ਵਾਲੇ ਚੌਧਰੀ ਪਰਵੇਜ਼ ਇਲਾਹੀ ਦਾ ਹਰਿਆਣਾ ਦੇ ਚੌਟਾਲਾ ਸਿਆਸੀ ਪਰਿਵਾਰ ਨਾਲ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀਲਾਲ ਦੇ ਸਮੇਂ ਤੋਂ ਪੁਰਾਣਾ ਰਿਸ਼ਤਾ ਰਿਹਾ ਹੈ। ਚੌਟਾਲਾ ਦੇ ਮਹਿਮਾਨਬਾਜ਼ੀ ਤੋਂ ਪ੍ਰਭਾਵਿਤ ਇਲਾਹੀ ਨੇ ਭਾਰਤ ਅਤੇ ਪਾਕਿਸਤਾਨ ਤੋਂ ਸਰਹੱਦ ਪਾਰ ਸਦਭਾਵਨਾ ਨੂੰ ਬੜ੍ਹਾਵਾ ਦੇਣ ਲਈ ਆਪਣੇ ਵੀਜ਼ਾ ਮਾਪਦੰਡਾਂ ਵਿਚ ਢਿੱਲ ਦੇਣ ਦੀ ਕਾਮਨਾ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਧਰਮ ਤਬਦੀਲੀ 'ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC 'ਤੇ ਕੱਸਿਆ ਤੰਜ

ਚੌਟਾਲਾ ਨੇ ਇਲਾਹੀ ਨੂੰ ਭੇਟ ਕੀਤੀ ਮੁੱਰਾ ਨਸਲ ਦੀ ਮੱਝ

ਜਦੋਂ ਇਲਾਹੀ ਆਖਰੀ ਵਾਰ 2004 ਵਿਚ ਭਾਰਤ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਮਿਲਣ ਆਏ ਸਨ ਤਾਂ ਉਨ੍ਹਾਂ ਨੂੰ ਚੌਟਾਲਾ ਨੇ ਇਕ ਮੁੱਰਾ ਨਸਲ ਦੀ ਮੱਝ, ਇਕ ਐਸਕਾਰਟਸ ਟ੍ਰੈਕਟਰ ਅਤੇ ਗੋਹਾਨਾ ਦੀ ਮਸ਼ਹੂਰ ਦੁਕਾਨ ਤੋਂ ਜਲੇਬੀਆਂ ਭੇਟ ਕੀਤੀਆਂ ਸਨ। ਉਹ ਸਿਰਸਾ ਵਿਚ ਤਤਕਾਲੀਨ ਸੀ. ਐੱਮ. ਚੌਟਾਲਾ ਨਾਲ ਉਨ੍ਹਾਂ ਦੇ ਤੇਜ਼ਾ ਖੇੜਾ ਫਾਰਮਹਾਊਸ ਵਿਚ ਰੁਕੇ ਸਨ। 2018 ਵਿਚ ਚੌਟਾਲਾ ਦੇ ਛੋਟੇ ਬੇਟੇ ਏਲਨਾਬਾਦ ਵਿਧਾਇਕ ਅਭੈ ਸਿੰਘ ਚੌਟਾਲਾ ਨੂੰ ਇਲਾਹੀ ਪਰਿਵਾਰ ਵਿਚ ਇਕ ਵਿਆਹ ਵਿਚ ਸੱਦਾ ਦਿੱਤਾ ਗਿਆ ਸੀ, ਜਿਥੇ ਉਨ੍ਹਾਂ ਦੇ ਨਾਲ ਪਰਿਵਾਰ ਦੇ ਮੈਂਬਰ ਵਾਂਗ ਵਿਵਹਾਰ ਕੀਤਾ ਗਿਆ ਸੀ। ਦੇਵੀਲਾਲ ਦੇ ਪੋਤਿਆਂ ਨਾਲ ਸੁਖਾਵੇਂ ਸਬੰਧਾਂ ਦਾ ਇਹ ਸਫ਼ਰ ਹੁਣ ਵੀ ਜਾਰੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼

ਚੌਟਾਲਾ ਪਰਿਵਾਰ ਦਾ ਸਰਹੱਦ ’ਤੇ ਹੁੰਦੈ ਸੁਆਗਤ

ਅਭੈ ਦੇ ਇੰਡੀਅਨ ਨੈਸ਼ਨਲ ਲੋਕਦਲ ਦੇ ਇਕ ਸਮਰਥਕ ਨੇ ਕਿਹਾ ਕਿ ਜਦੋਂ ਵੀ ਚੌਟਾਲਾ ਪਾਕਿਸਤਾਨ ਜਾਂਦੇ ਹਨ, ਤਾਂ ਇਲਾਹੀ ਪਰਿਵਾਰ ਉਨ੍ਹਾਂ ਦਾ ਸਰਹੱਦ ’ਤੇ ਸੁਆਗਤ ਕਰਨ ਆਉਂਦਾ ਹੈ ਅਤੇ ਉਨ੍ਹਾਂ ਦੀ ਜ਼ਬਰਦਸਤ ਮੇਜ਼ਬਾਨੀ ਕਰਦਾ ਹੈ। ਜਦੋਂ ਇਲਾਹੀ 2002 ਤੋਂ 2007 ਤੱਕ ਪਾਕਿਸਤਾਨੀ ਪੰਜਾਬ ਦੇ ਸੀ. ਐੱਮ. ਸਨ, ਤਾਂ ਇਸੇ ਦੌਰਾਨ ਓਮ ਪ੍ਰਕਾਸ਼ ਚੌਟਾਲਾ 2005 ਤੱਕ ਹਰਿਆਣਾ ਦੇ ਸੀ. ਐੱਮ. ਸਨ। ਹਰਿਆਣਵੀ ਇੰਟਰਟੇਨਰ ਜਗਬੀਰ ਰਾਠੀ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਕਿਵੇਂ ਉਹ 2005 ਵਿਚ ਤਤਕਾਲੀਨ ਸੀ. ਐੱਮ. ਚੌਟਾਲਾ ਇਕ ਟਰੈਕਟਰ, ਇਕ ਮੋਟਰਸਾਈਕਲ ਅਤੇ ਤੋਹਫੇ ਨਾਲ ਪਾਕਿਸਤਾਨ ਗਏ ਸਨ। 2004 ਵਿਚ ਹਰਿਆਣਾ ਕਲਚਰਲ ਸੋਸਾਇਟੀ ਦੇ ਨਿਰਦੇਸ਼ਕ ਰਹੇ ਰਾਠੀ ਕਹਿੰਦੇ ਹਨ ਕਿ ਜਦੋਂ ਚੌਟਾਲਾ ਪਾਕਿਸਤਾਨ ਪਹੁੰਚੇ, ਤਾਂ ਪਰਵੇਜ਼ ਇਲਾਹੀ ਨੇ ਉਨ੍ਹਾਂ ਦੇ ਸਿਰ ’ਤੇ ਪੱਗ ਬੰਨ੍ਹੀ ਅਤੇ ਪਰਿਵਾਰ ਵਾਂਗ ਉਨ੍ਹਾਂ ਦਾ ਸੁਆਗਤ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News