ਹਾਈਡਲ ਨਹਿਰ ਵਿਚੋਂ ਮਿਲੀ ਵਿਅਕਤੀ ਦੀ ਲਾਸ਼

Thursday, Aug 22, 2024 - 05:55 PM (IST)

ਹਾਈਡਲ ਨਹਿਰ ਵਿਚੋਂ ਮਿਲੀ ਵਿਅਕਤੀ ਦੀ ਲਾਸ਼

ਦੋਰਾਂਗਲਾ (ਨੰਦਾ) :  ਸਰਹੱਦੀ ਪਿੰਡ ਗਾਹਲੜੀ ਦੇ ਨਾਲ ਲੱਗਦੇ ‌ਹਾਈਡਲ ਪੁੰਨ ਦੀ ਨਹਿਰ ਵਿਚੋਂ ਇਕ ਲਾਸ਼ ਬਰਾਮਦ ‌ਹੋਈ ਹੈ। ਦੁਰਾਂਗਲਾ ਪੁਲਸ ਥਾਣਾ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦਾ ਨਾਂ ਵਿਜੇ ਕੁਮਾਰ ਪੁੱਤਰ ਕਰਮ ਚੰਦ ਵਾਸੀ ਪਿੰਡ ਨਸ਼ਹਿਰਾ ਹੈ ਜਿਸ ਦੀ ਉਮਰ ਕਰੀਬ 42 ਸਾਲ ਹੈ । ਮ੍ਰਿਤਕ ਵਿਜੇ ਕੁਮਾਰ ਦਾ ਪਿੰਡ ਨਛਹਿਰਾ ਹਾਈਡਲ ਨਹਿਰ ਤੇ ਬਿਲਕੁਲ ਕਰੀਬ ਹੈ ਅਤੇ 174 ਦੀ ਕਾਰਵਾਈ ਕਰਕੇ ‌ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਮੌਤ ਦੀ ਜਾਂਚ ਜਾਰੀ ਹੈ। 


author

Gurminder Singh

Content Editor

Related News