ਅਮਰੀਕਾ ਰਹਿੰਦੇ ਘੁਮਾਣ ਭਰਾਵਾਂ ਨੂੰ ਲੱਗਾ ਵੱਡਾ ਸਦਮਾ, ਮਾਤਾ ਦਾ ਹੋਇਆ ਦੇਹਾਂਤ

03/04/2023 12:25:02 AM

ਬਟਾਲਾ (ਬਿਊਰੋ) : ਗੁਰਦਾਸਪੁਰ ਦੇ ਘੁਮਾਣ ਕਸਬੇ ਦੇ ਜੰਮਪਲ ਅਮਰੀਕਾ ’ਚ ਹੋਟਲ ਇੰਡਸਟਰੀ ਦੇ ਕਿੰਗ ਦੇ ਤੌਰ ’ਤੇ ਜਾਣੇ ਜਾਂਦੇ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਅਮਰਬੀਰ ਸਿੰਘ ਘੁਮਾਣ ਯੂ. ਐੱਸ. ਏ. ਤੇ ਹਰਸ਼ਰਨ ਸਿੰਘ ਘੁਮਾਣ ਯੂ. ਐੱਸ. ਏ. ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਮਨਜੀਤ ਕੌਰ ਘੁਮਾਣ ਪਤਨੀ ਸਵਰਗਵਾਸੀ ਮਾਸਟਰ ਹਰਭਜਨ ਸਿੰਘ ਘੁਮਾਣ ਨੇ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ’ਚ ਅਕਾਲ ਚਲਾਣਾ ਕਰ ਗਏ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਰੋਕਿਆ, NIA ਟੀਮ ਵੱਲੋਂ ਪੁੱਛਗਿੱਛ

ਅਮਰੀਕਾ ਤੋਂ ਵਤਨ ਪਰਤੇ ਅਮਰਬੀਰ ਸਿੰਘ ਨੇ ਦੱਸਿਆ ਕਿ ਮਾਤਾ ਜੀ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਪਣੇ ਚੰਡੀਗੜ੍ਹ ਸਥਿਤ ਘਰ ’ਚ ਪਰਤੇ ਸਨ। ਉਨ੍ਹਾਂ ਦੀ ਤਬੀਅਤ ਇਕਦਮ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ 3 ਦਿਨ ਇਲਾਜ ਕਰਵਾਉਣ ਮਗਰੋਂ ਉਹ ਗੁਰੂ ਚਰਨਾਂ ’ਚ ਜਾ ਬਿਰਾਜੇ। ਉਨ੍ਹਾਂ ਦੱਸਿਆ ਕਿ ਮਾਤਾ ਜੀ ਦੀ ਮ੍ਰਿਤਕ ਦੇਹ ਜੱਦੀ ਪਿੰਡ ਘੁਮਾਣ ’ਚ ਲਿਆਂਦੀ ਜਾਵੇਗੀ ਤੇ 5 ਮਾਰਚ ਐਤਵਾਰ ਨੂੰ ਘੁਮਾਣ ਸਥਿਤ ਫਾਰਮ ਹਾਊਸ ’ਚ ਦੁਪਹਿਰ 1 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।  
 


Manoj

Content Editor

Related News