ਗੈਸ ਏਜੰਸੀ ਦੇ ਮੈਨੇਜਰ ਤੋਂ 92 ਹਜ਼ਾਰ ਦੀ ਲੁੱਟ

Wednesday, Nov 27, 2024 - 06:22 PM (IST)

ਗੈਸ ਏਜੰਸੀ ਦੇ ਮੈਨੇਜਰ ਤੋਂ 92 ਹਜ਼ਾਰ ਦੀ ਲੁੱਟ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਲਸ ਸਟੇਸ਼ਨ ਦੀਨਾਨਗਰ ਅਧੀਨ ਇਲਾਕੇ ਅੰਦਰ ਰੋਜ਼ਾਨਾ ਚੋਰੀ ਦੀਆਂ ਤੇ ਲੁੱਟ ਖੋਹ ਦੀਆਂ ਘਟਨਾ ਵਾਪਰ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਕਾਫੀ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ ਅੱਜ ਮੁੜ ਦੀਨਾਨਗਰ ਪੁਲਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਪਨਿਆੜ ਦੇ ਲਿੰਕ ਰੋਡ 'ਤੇ ਬਣੇ ਰੇਲਵੇ ਫਾਟਕ ਨੇੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਗੈਸ ਏਜੰਸੀ ਦੇ ਮੈਨੇਜਰ ਤੋਂ 92 ਹਜ਼ਾਰ ਦੀ ਲੁੱਟ ਕਰਕੇ ਫਰਾਰ ਹੋ ਗਏ। ਦੀਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਸ਼ੁਰੂ।

ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਰਾਹੁਲ ਗੈਸ ਏਜੰਸੀ ਪਨਿਆੜ ਦੇ ਮੈਨੇਜਰ ਸੂਰਤ ਸਿੰਘ ਜੋ ਗੈਸ ਏਜੰਸੀ ਦੀ ਕਰੀਬ 92 ਹਜ਼ਾਰ ਦੀ ਸੇਲ ਸ਼ੂਗਰ ਮਿਲ ਪਨਿਆੜ ਨੇੜੇ ਬੈਂਕ 'ਚ ਜਮਾ ਕਰਵਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਜਦੋਂ ਪੀੜਤ ਗੈਸ ਏਜੰਸੀ ਸੂਰਤ ਸਿੰਘ ਪਨਿਆੜ ਪਿੰਡ ਵਿਚੋਂ ਨਿਕਲਕੇ ਲਿੰਕ ਰੋਡ 'ਤੇ ਬਣੇ ਰੇਲਵੇ ਫਾਟਕ 'ਤੇ ਪਹੁੰਚਿਆ ਤਾਂ ਰੇਲਵੇ ਫਾਟਕ ਨੇੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਬੈਂਕ ਮੈਨੇਜਰ 'ਤੇ ਹਮਲਾ ਕਰਕੇ ਉਸ ਕੋਲੋਂ 92 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਦੀਨਾਨਗਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। 


author

Gurminder Singh

Content Editor

Related News