3D ਸਕਰੀਨ ਦੇ ਨਾਲ ਦੁਨੀਆ ਦਾ ਪਹਿਲਾ ਟੈਬਲੇਟ ਹੋਵੇਗਾ ਲਾਂਚ, ਜਾਣੋ ਇਸ ਦੀਆਂ ਖੂਬੀਆਂ

Friday, Feb 17, 2023 - 06:01 PM (IST)

3D ਸਕਰੀਨ ਦੇ ਨਾਲ ਦੁਨੀਆ ਦਾ ਪਹਿਲਾ ਟੈਬਲੇਟ ਹੋਵੇਗਾ ਲਾਂਚ, ਜਾਣੋ ਇਸ ਦੀਆਂ ਖੂਬੀਆਂ

ਗੈਜੇਟ ਡੈਸਕ- ਅਜੇ ਤਕ ਤੁਸੀਂ ਸਿਰਫ 3ਡੀ ਗਲਾਸ ਰਾਹੀਂ ਹੀ 3ਡੀ ਵੀਡੀਓ ਦਾ ਮਜ਼ਾ ਲੈ ਰਹੇ ਹੋ ਪਰ ਜਲਦੀ ਹੀ ਤੁਸੀਂ ਬਿਨਾਂ ਕਿਸੇ ਵਾਧੂ ਗਲਾਸ ਦੇ ਟੈਬਲੇਟ 'ਤੇ 3ਡੀ ਕੰਟੈਂਟ ਦੇਖ ਸਕੋਗੇ। ZTE Nubia Pad 3D ਮੋਬਾਇਲ ਵਰਲਡ ਕਾਂਗਰਸ 'ਚ ਲਾਂਚਿੰਗ ਲਈ ਤਿਆਰ ਹੈ। ZTE Nubia Pad 3D ਦੁਨੀਆ ਦਾ ਪਹਿਲਾ ਟੈਬ ਹੋਵੇਗਾ ਜਿਸ ਵਿਚ 3ਡੀ ਸਕਰੀਨ ਮਿਲੇਗੀ।

ZTE Nubia Pad 3D ਦੇ ਨਾਲ 5ਜੀ ਦਾ ਵੀ ਸਪੋਰਟ ਹੋਵੇਗਾ। ZTE Nubia Pad 3D ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਟੈਬ ਲਈ ਖਾਸ ਤੌਰ 'ਤੇ ਏ.ਆਈ. ਤਕਨਾਲੋਜੀ ਤਿਆਰ ਕੀਤੀ ਗਈ ਹੈ ਜਿਸਦੀ ਮਦਦ ਨਾਲ  ਯੂਜ਼ਰਜ਼ ਕਿਸੇ ਵੀ ਫੋਟੋ ਨੂੰ ਟੈਬ ਦੀ ਸਕਰੀਨ 'ਤੇ 3ਡੀ 'ਚ ਦੇਖ ਸਕਣਗੇ। ਇਸ ਤਕਨਾਲੋਜੀ ਨੂੰ ਲੈ ਕੇ ਦਾਅਵਾ ਹੈ ਕਿ ਇਹ ਯੂਜ਼ਰਜ਼ ਦੀਆਂ ਅੱਖਾਂ ਦੀ ਮੂਵਮੈਂਟ ਨੂੰ ਵੀ ਟ੍ਰੈਕ ਕਰੇਗੀ।

ਚੀਨੀ ਸੋਸ਼ਲ ਮੀਡੀਆ ਸਾਈਟ Weibo 'ਤੇ ZTE Nubia Pad 3D ਦੀ ਲਾਂਚਿੰਗ ਦੀ ਪੁਸ਼ਟੀ ਕੀਤੀ ਗਈ ਹੈ। ਇਕ ਪੋਸਟ 'ਚ ਕਿਹਾ ਗਿਆ ਹੈ ਕਿ 28 ਫਰਵਰੀ ਨੂੰ ਬਾਰਸੀਲੋਨਾ 'ਚ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ 2023 'ਚ ZTE Nubia Pad 3D ਨੂੰ ਲਾਂਚ ਕੀਤਾ ਜਾਵੇਗਾ। ZTE Nubia Pad 3D ਨੂੰ ਲੈ ਕੇ ਕੰਪਨੀ ਦਾ ਦਾ੍ਵਾ ਹੈ ਕਿ ਇਸ ਤਕਨਾਲੋਜੀ ਦੇ ਨਾਲ ਆਉਣ ਵਾਲਾ ਇਹ ਦੁਨੀਆ ਦਾ ਪਹਿਲਾ ਟੈਬ ਹੈ। 

ZTE Nubia Pad 3D ਦੇ ਸੰਭਾਵਿਤ ਫੀਚਰ

ZTE Nubia Pad 3D ਨੂੰ ਪਤਲੇ ਬੇਜ਼ਲ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਵਿਚ ਦੋ ਫਰੰਟ ਕੈਮਰੇ ਹੋਣਗੇ ਜੋ ਕਿ ਡਿਸਪਲੇਅ 'ਚ ਹੀ ਹੋਣਗੇ। ਦੋਵਾਂ ਕੈਮਰਿਆਂ ਦੇ ਵਿਚ ਇਕ ਸੈਂਸਰ ਹੋਵੇਗਾ ਜੋ ਕਿ 3ਡੀ ਗਲਾਸ ਦੀ ਤਰ੍ਹਾਂ ਕੰਮ ਕਰੇਗਾ। ZTE Nubia Pad 3D ਦੀ ਲਾਂਚਿੰਗ 28 ਫਰਵਰੀ ਨੂੰ ਮੋਬਾਇਲ ਵਰਲਡ ਕਾਂਗਰਸ 'ਚ ਦੁਪਹਿਰ 12:30 ਵਜੇ ਹੋਵੇਗੀ।


author

Rakesh

Content Editor

Related News