ZTE ਨੇ ਬਿਹਤਰੀਨ ਫੀਚਰਜ਼ ਨਾਲ ਲਾਂਚ ਕੀਤਾ ਨਵਾਂ ਸਮਾਰਟਫੋਨ
Wednesday, Apr 20, 2016 - 12:08 PM (IST)

ਜਲੰਧਰ— ਚੀਨ ਦੀ ਟੈੱਕ ਕੰਪਨੀ ZTE ਨੇ ਨਵੀਂ Nubia ਸੀਰੀਜ਼ ਤਹਿਤ Z11 ਮਿੰਨੀ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ CNY (chinese yuan) 1,499 (ਕਰੀਬ 15,000 ਰੁਪਏ) ਰੱਖੀ ਗਈ ਹੈ। ਇਸ ਸਮਾਰਟਫੋਨ ਦੀ ਵਿਕਰੀ 25 ਅਪ੍ਰੈਲ ਤੋਂ ਸ਼ੁਰੂ ਹੋਵੇਗੀ।
ZTE ਇਸ ਸਮਾਰਟਫੋਨ ਦਾ ਪ੍ਰਚਾਰ ਪ੍ਰੋਫੈਸ਼ਨਲ ਫੋਟੋਗ੍ਰਾਫੀ ਦੇ ਨਾਂ ਨਾਲ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਿਚ f/2.0 ਅਪਰਚਰ ਆਟੋਫੋਕਸ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਨਾਲ ਹੀ ਇਸ ਵਿਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਸ਼ਾਮਲ ਹੈ। ਇਹ ਫੋਨ ਡਿਊਲ ਹਾਈਬ੍ਰਿਡ ਸਿਮ ਨੂੰ ਸਪੋਰਟ ਕਰਦਾ ਹੈ ਮਤਲਬ ਇਕ ਸਲਾਟ ''ਚ ਸਿਮ ਅਤੇ ਦੂਜੇ ''ਚ ਸਿਮ ਜਾਂ ਮੈਮਰੀ ਕਾਰਡ ਚਲਾਇਆ ਜਾ ਸਕਦਾ ਹੈ।
ਇਸ ਵਿਚ 5-ਇੰਚ ਦੀ ਐੱਚ.ਡੀ. ਸਕ੍ਰੀਨ ਦੇ ਨਾਲ ਕਵਾਲਕਾਮ ਸਨੈਪਡ੍ਰੈਗਨ 617 ਪ੍ਰੋਸੈਸਰ ਅਤੇ 3ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਵਿਚ 64ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ। ਇਸ ਫੋਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ ਜੋ ਫੋਨ ਨੂੰ ਅਨਲਾਕ ਕਰਨ ਤੋਂ ਇਲਾਵਾ ਹੋਰ ਵੀ ਕਈ ਫੰਕਸ਼ੰਸ ਨੂੰ ਸਪੋਰਟ ਕਰਦਾ ਹੈ।