2GB ਰੈਮ ਨਾਲ ਲੈਸ ਹੈ ZTE ਬਲੇਡ A2 ਸਮਾਰਟਫੋਨ
Wednesday, Jun 08, 2016 - 11:33 AM (IST)

ਜਲੰਧਰ— ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ZTE ਨੇ ਆਪਣਾ ਨਵਾਂ ਫੋਨ ਬਲੇਡ A2 ਪੇਸ਼ ਕੀਤਾ ਹੈ। ਫਿਲਹਾਲ ਇਸ ਸਮਾਰਟਫੋਨ ਨੂੰ ਚੀਨ ''ਚ ਪੇਸ਼ ਕੀਤਾ ਹੈ ਅਤੇ ਇਸ ਦੀ ਕੀਮਤ 599 ਯੁਆਨ (ਕਰੀਬ 6,095 ਰੁਪਏ) ਰੱਖੀ ਗਈ ਹੈ। ਇਹ ਫੋਨ 15 ਜੂਨ ਤੋਂ ਸੇਲ ਲਈ ਉਪਲੱਬਧ ਹੋਵੇਗਾ। ਇਹ ਫੋਨ ਤਿੰਨ ਰੰਗਾਂ, ਗੋਲਡ, ਸਿਲਵਰ ਅਤੇ ਗ੍ਰੇ ''ਚ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਨੂੰ ਮੈਟਲ ਬਾਡੀ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿਚ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਫੋਨ ''ਚ 1280x720 ਪਿਕਸਲ ਰੈਜ਼ੋਲਿਊਸ਼ਨ ਨਾਲ 5-ਇੰਚ ਦੀ ਐੱਚ.ਡੀ. ਡਿਸਪਲੇ ਦਿੱਤੀ ਗਈ ਹੈ ਜੋ ਇਕ 2.5ਡੀ ਕਵਰਡ ਡਿਸਪਲੇ ਹੈ। ਇਹ ਫੋਨ 1.5 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ (MT6750) 64-ਬਿਟ ਪ੍ਰੋਸੈਸਰ ਨਾਲ ਲੈਸ ਹੈ। ਇਸ ਵਿਚ 2ਜੀ.ਬੀ. ਰੈਮ ਵੀ ਦਿੱਤੀ ਗਈ ਹੈ। ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 2500ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਇਹ ਫੋਨ 16ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਪੇਸ਼ ਕੀਤਾ ਗਿਆ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰੇ ਨਾਲ ਐੱਲ.ਈ.ਡੀ. ਫਲੈਸ਼ ਵੀ ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ ਦੇ ਨਾਲ ਵੀ ਐੱਲ.ਈ.ਡੀ. ਫਲੈਸ਼ ਮੌਜੂਦ ਹੈ। ਇਹ ਇਕ ਡਿਊਲ-ਸਿਮ ਸਮਾਰਟਫੋਨ ਹੈ ਜੋ 4ਜੀ, ਵਾਈ-ਫਾਈ, ਬਲੂਟੁਥ ਅਤੇ ਜੀ.ਪੀ.ਐੱਸ. ਵਰਗੇ ਕੁਨੈਕਟੀਵਿਟੀ ਫੀਚਰਜ਼ ਨਾਲ ਲੈਸ ਹੈ।