ਜਨਵਰੀ ''ਚ ਇਸ ਸਮਾਰਟਫੋਨ ਨੂੰ ਮਿਲੇਗਾ ਲੇਟੈਸਟ ਐਂਡ੍ਰਾਇਡ ਅਪਡੇਟ
Monday, Nov 14, 2016 - 03:41 PM (IST)
ਜਲੰਧਰ :ਚੀਨ ਦੀ ਮਲਟੀਨੈਸ਼ਨਲ ਟੈਲੀਕੰਮਿਊਨਿਕੇਸ਼ਨ ਕੰਪਨੀZTE ਨੇ ਇਹ ਘੋਸ਼ਣਾ ਕੀਤੀ ਹੈ ਜਨਵਰੀ ''ਚ ਉਸ ਦੇ ਫਲੈਗਸ਼ਿਪ ਸਮਾਰਟਫੋਨ Axon 7 ਨੂੰ ਲੇਟੈਸਟ ਐਂਡ੍ਰਾਇਡ 7.0 Nougat ਅਪਡੇਟ ਮਿਲਣਾ ਸ਼ੁਰੂ ਹੋ ਜਾਵੇਗਾ। ਕੰਪਨੀ ਦੁਆਰਾ ਇਹ ਘੋਸ਼ਣਾ ਟਵਿੱਟਰ ''ਤੇ ਕੀਤੀ ਗਈ ਹੈ।
Axon 7 ''ਤੇ ਇਸ ਲੇਟੈਸਟ ਅਪਡੇਟ ਦੇ ਮਿਲਦੇ ਹੀ ਯੂਜ਼ਰਸ ਰੀਡਿੰਗ ਲਈ ਨਾਇਟ ਮੋਡ ਫੀਚਰ, ਮਲਟੀ ਵਿੰਡੋ ਆਪਸ਼ਨ, ਨੋਟੀਫਿਕੇਸ਼ਨ ਅਤੇ ਵਧੀਆ ਫੀਚਰਸ ਦਾ ਅਨੁਭਵ ਕਰ ਪਾਉਣਗੇ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5.2 ਇੰਚ ਫੁੱਲ HD (1920x1080p ) ਡਿਸਪਲੇ, 1.4GHz ਆਕਟਾ ਕੋਰ ਕਵਾਲਕਾਮ ਸਨੈਪਡ੍ਰੈਗਨ ਪ੍ਰੋਸੈਸਰ, ਐਡਰੇਨੋ 505 ਗਰਾਫ਼ਿਕਸ ਇੰਜਣ, 3GBਰੈਮ ਅਤੇ 32GB ਇਨ-ਬਿਲਟ ਸਟੋਰੇਜ ਦਿੱਤੀ ਗਈ ਹੈ।
