ZTE ਦੇ ਇਸ ਸਮਾਰਟਫੋਨ ਯੂਜ਼ਰਸ ਨੂੰ ਮਿਲੀ Night Mode Setting ਅਪਡੇਟ
Tuesday, May 02, 2017 - 02:35 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜੈੱਡ. ਟੀ. ਈ ਨੇ ਪਿਛਲੇ ਸਾਲ ਹਾਈ-ਐਂਡ ਸਮਾਰਟਫੋਨ Axon 7 ਨੂੰ ਯੂਨਾਈਟਿਡ ਸਟੇਟਸ ''ਚ ਲਾਂਚ ਕੀਤਾ ਸੀ। ਉਥੇ ਹੀ, ਹਾਲ ਹੀ ''ਚ ਇਸ ਫੋਨ ਨੂੰ ਐਂਡ੍ਰਾਇਡ 7.1.1 ਨੂਗਟ ਦਾ ਅਪਡੇਟ ਦਿੱਤਾ ਗਿਆ ਸੀ।
Zte Community ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਜੈੱਡ. ਟੀ. ਈ Axon 7 ਸਮਾਰਟਫੋਨ ''ਚ ਕੁੱਝ ਨਵੀਂ ਅਤੇ ਰੋਚਕ ਅਪਡੇਟਸ ਨੂੰ ਨਵੇ ਫੀਚਰਜ਼ ਦੇ ਨਾਲ ਜੋੜਿਆ ਗਿਆ ਹੈ। ਜਿਵੇਂ ਕਿ ਹੁਣ ਯੂਜ਼ਰਸ ਇਸ ਫੋਨ ''ਚ 256GB ਮਾਇਕ੍ਰੋ ਐੱਸ. ਡੀ ਕਾਰਡ ਦੀ ਵਰਤੋਂ ਕਰ ਸਕਣਗੇ। ਜਿਸ ਦੇ ਨਾਲ ਇੰਟਰਨਲ ਸਟੋਰੇਜ਼ ਹੋਰ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ, ਜੈੱਡ. ਟੀ. ਈ ਨੇ ਇਕ ਨਵੀਂ ਸੈਟਿੰਗ ਪੇਸ਼ ਕੀਤੀ ਹੈ, ਜਿਸ ਦੀ ਮਦਦ ਨਾਲ Axon 7 ਯੂਜ਼ਰਸ ''ਨਾਈਟ ਮੋਡ'' ਯੂਜ਼ ਕਰਨ ਦੀ ਆਪਸ਼ਨ ਦਿੰਦਾ ਹੈ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਜੋ ਸਮਾਰਟਫੋਨ ''ਚ ਜਿਨ੍ਹਾਂ ਐਪਸ ਨੂੰ ਤੁਸੀਂ ਪਸੰਦ ਨਹੀਂ ਕਰਦੇ ਇਸ ਅਪਡੇਟ ਤੋਂ ਬਾਅਦ ਉਹ ਜੈੱਡ. ਟੀ. ਈ Axon 7 ''ਚ ਉਪਲੱਬਧ ਕੁੱਝ ਸਟਾਕ ਐਪਲੀਕੇਸ਼ਨ ਨੂੰ ਹੱਟਾ ਸਕਦੇ ਹਨ।
ਅਪਡੇਟ ''ਚ ਸ਼ਾਮਿਲ ਸੁਧਾਰਾਂ ਨਾਲ ਜ਼ੈੱਡ. ਟੀ. ਈ ਨੇ ਫੋਨ ''ਚ ''Do Not Disturb'' ਫੰਕਸ਼ਨ ਨੂੰ ਪੇਸ਼ ਕੀਤਾ ਹੈ। ਨਾਲ ਹੀ ਨਾਲ ਡਿਵਾਇਸ ਸਥਿਰਤਾ ਅਤੇ ਸੁਰੱਖਿਆ ਸੁਧਾਰ ਲਈ ਕੀਤਾ ਗਿਆ ਹੈ। ਕਈ ਹੋਰ ਪ੍ਰਦਰਸ਼ਨ ਸੁਧਾਰ ਅਤੇ ਹੋਰ ਫਿਕਸ (ਜਿਵੇਂ ਵਾਈ-ਫਾਈ ਕਾਲਿੰਗ ਮੁੱਦਿਅ ਲਈ ਫਿਕਸ) ਨੂੰ ਵੀ ਲਾਗੂ ਕੀਤਾ ਗਿਆ ਹੈ। ਫਿਲਹਾਲ ਇਸ ਅਪਡੇਟ ਨੂੰ ਯੂਨਾਈਟਿਡ ਸਟੇਟਸ ''ਚ ਜਾਰੀ ਕਰ ਦਿੱਤਾ ਗਿਆ ਹੈ।