ਆ ਗਈ ਅਨੋਖੀ ਡਿਵਾਈਸ, ਹਰ ਤਰ੍ਹਾਂ ਦੇ ਰਿਮੋਟ ਦੀ ਹੋ ਜਾਵੇਗੀ ਛੁੱਟੀ

07/18/2020 6:24:47 PM

ਗੈਜੇਟ ਡੈਸਕ– ਅੱਜ-ਕੱਲ੍ਹ ਲੋਕਾਂ ਦੇ ਘਰ ਸਮਾਰਟ ਹੋ ਰਹੇ ਹਨ, ਫੋਨ ਸਮਾਰਟ ਹੋ ਰਹੇ ਹਨ, ਟੀਵੀ ਸਮਾਰਟ ਹੋ ਰਹੇ ਹਨ, ਸਪੀਕਰ ਸਮਾਰਟ ਹੋ ਰਹੇ ਹਨ ਤਾਂ ਫਿਰ ਵਿਚਾਰਾ ਰਿਮੋਟ ਕਿਉਂ ਪਿੱਛੇ ਰਹੇ। ਫਰਾਂਸ ਦੀ ਇਲੈਕਟ੍ਰੋਨਿਕ ਬ੍ਰਾਂਡ ZOOOK ਨੇ ਇਕ ਅਨੋਖੀ ਡਿਵਾਈਸ ਪੇਸ਼ ਕੀਤੀ ਹੈ। ਜ਼ੂਕ ਦੀ ਇਸ ਡਿਵਾਈਸ ਦਾ ਨਾਂ ਕਲਿੱਕਰ ਹੈ ਜੋ ਹਰ ਤਰ੍ਹਾਂ ਦੇ ਰਿਮੋਟ ਦੀ ਛੁੱਟੀ ਕਰਦੀ ਹੈ। ਇਹ ਡਿਵਾਈਸ ਬਿਨ੍ਹਾਂ ਵਾਇਰ ਕੰਮ ਕਰਦੀ ਹੈ ਅੇਤ ਇਸ ਇਕ ਡਿਵਾਈਸ ਨਾਲ ਤੁਸੀਂ ਟੀਵੀ, ਏਸੀ, ਸੈੱਟ-ਟਾਪ ਬਾਕਸ, ਸਪੀਕਰ ਆਦਿ ਕੰਟਰੋਲ ਕਰ ਸਕਦੇ ਹੋ। ਆਸਾਨ ਸ਼ਬਦਾਂ ’ਚ ਕਹੀਏ ਤਾਂ ਇਸ ਡਿਵਾਈਸ ਨਾਲ ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ ਜਿਨ੍ਹਾਂ ’ਚ ਆਈ.ਆਰ. ਰਿਮੋਟ ਦੀ ਵਰਤੋਂ ਹੁੰਦੀ ਹੈ। ਇਸ ਡਿਵਾਈਸ ਦਾ ਭਾਰ ਸਿਰਫ 35 ਗ੍ਰਾਮ ਹੈ। 

ਕੰਪਨੀ ਦਾ ਦਾਅਵਾ ਹੈ ਕਿ ਜ਼ੂਕ ਕਲਿੱਕਰ 80 ਹਜ਼ਾਰ ਤੋਂ ਜ਼ਿਆਦਾ ਡਿਵਾਈਸਿਜ਼ ਨਾਲ ਕੰਮ ਕਰ ਸਕਦਾ ਹੈ। ਇਸ ਰਾਹੀਂ ਤੁਸੀਂ ਟੀਵੀ ਨੂੰ ਮਿਊਟ ਕਰ ਸਕਦੇ ਹਨ। ਉਸ ਨੂੰ ਚਾਲੂ/ਬੰਦ ਕਰ ਸਕਦੇ ਹਨ। ਏਸੀ ਦੇ ਤਾਪਮਾਨ ਨੂੰ ਵੀ ਇਸ ਇਕ ਹੀ ਡਿਵਾਈਸ ਨਾਲ ਕੰਟਰੋਲ ਕੀਤਾ ਜਾ ਸਕੇਗਾ। 

ਕੁਨੈਕਟੀਵਿਟੀ ਲਈ ਇਸ ਡਿਵਾਈਸ ’ਚ ਵਾਈ-ਫਾਈ ਅਤੇ ਮੋਬਾਇਲ ਹਾਟਸਟਾਪ ਦੀ ਸੁਪੋਰਟ ਦਿੱਤੀ ਗਈ ਹੈ। ਤਾਂ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਡਿਵਾਈਸ ਘਰ ’ਚ ਮੌਜੂਦ ਹਰ ਤਰ੍ਹਾਂ ਦੇ ਰਿਮੋਟ ਦੀ ਛੁੱਟੀ ਕਰ ਦੇਵੇਗੀ ਅਤੇ ਤੁਹਾਡੇ ਸਧਾਰਣ ਘਰ ਨੂੰ ਸਮਾਰਟ ਘਰ ’ਚ ਬਦਲ ਦੇਵੇਗੀ। ਇਸ ਡਿਵਾਈਸ ਦੀ ਰੇਂਜ 8 ਮੀਟਰ ਹੈ। ਇਹ ਡਿਵਾਈਸ ਐਮਾਜ਼ੋਨ ਈਕੋ ਡਾਟ ਅਤੇ ਗੂਗਲ ਸਮਾਰਟ ਸਪੀਕਰ ਨਾਲ ਵੀ ਕੁਨੈਕਟ ਹੋ ਕੇ ਕੰਮ ਕਰਦੀ ਹੈ। ਇਸ ਡਿਵਾਈਸ ਦੀ ਕੀਮਤ 1,299 ਰੁਪਏ ਹੈ, ਹਾਲਾਂਕਿ, ਆਫਰ ਤਹਿਤ ਇਸ ਨੂੰ ਫਿਲਹਾਲ 999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 


Rakesh

Content Editor

Related News