ਜ਼ੈੱਨ ਮੋਬਾਇਲ ਨੇ ਲਾਂਚ ਕੀਤੇ ਦੋ ਬੇਹੱਦ ਸਸਤੇ 4G VoLTE ਸਮਾਰਟਫੋਨਜ਼
Tuesday, Dec 13, 2016 - 03:06 PM (IST)

ਜਲੰਧਰ-ਘਰੇਲੂ ਮੋਬਾਇਲ ਮੇਕਰ ਕੰਪਨੀ ਜ਼ੇਨ ਮੋਬਾਇਲ ਨੇ ਸੋਮਵਾਰ ਨੂੰ ਦੋ ਨਵੇਂ 4G VoLTE ਸਮਾਰਟਫੋਨ ਡ੍ਰੈਗਨ ਅਤੇ ਐਡਮਾਇਰ ਥ੍ਰਿਲ ਭਾਰਤੀ ਬਾਜ਼ਾਰ ''ਚ ਉਤਾਰੇ ਹਨ, ਜਿਸ ਦੀ ਕੀਮਤ 5,290 ਰੁਪਏ ਅਤੇ 4,690 ਰੁਪਏ ਰੱਖੀ ਗਈ ਹੈ। ਦੋਵੇਂ ਹੀ ਡਿਵਾਈਸ ਐਂਡਰਾਇਡ ਮਾਰਸ਼ਮੈਲੋ 6.0 ਆਪਰੇਟਿੰਗ ਸਿਸਟਮ ''ਤੇ ਆਧਾਰਿਤ ਹੈ ਅਤੇ ਇਨ੍ਹਾਂ ''ਚ 1.3GHz ਕਵਾਡ-ਕੋਰ ਪ੍ਰੋਸੈਸਰ ਲੱਗੇ ਹਨ, ਐਡਮਾਇਰ ਡ੍ਰੈਗਨ ''ਚ 5 ਇੰਚ 2.54 ਸਕਰੀਨ ਅਤੇ ਐਡਮਾਇਰ ਥ੍ਰਿਲ ''ਚ 4.5 ਇੰਚ ਐੱਫ. ਡਬਲਯੂ. ਵੀ. ਜੀ. ਏ. ਡਿਸਪਲੇ ਹੈ, ਦੋਵੇਂ ਸਮਾਰਟਫੋਨਜ਼ ''ਚ 1ਜੀਬੀ ਰੈਮ, 8 ਜੀਬੀ ਇੰਟਰਨਲ ਮੈਮਰੀ ਹੈ, ਜਿਸ ਨੂੰ 32 ਜੀਬੀ ਤੱਕ ਵਧਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਨ੍ਹਾਂ ''ਚ 5MP ਦਾ ਰਿਅਰ ਕੈਮਰਾ ਹੈ।
ਐਡਮਾਇਰ ਡ੍ਰੈਗਨ ''ਚ 2500 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ, ਜਦ ਕਿ ਐਡਮਾਇਰ ਥ੍ਰਿਲ ਦੀ ਬੈਟਰੀ 1750mAh ਸਮਰੱਥਾ ਕੀਤੀ ਹੈ। ਜ਼ੇਨ ਮੋਬਾਇਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੇ ਕਾਲੀਰੋਨਾ ਨੇ ਇਕ ਬਿਆਨ ''ਚ ਕਿਹਾ ਹੈ ਕਿ ਐਡਮਾਇਰ ਡ੍ਰੈਗਨ ਅਤੇ ਐਡਮਾਇਰ ਥ੍ਰਿਲ ਦੇ ਲਾਂਚ ਦੇ ਨਾਲ ਹੀ ਸਾਨੂੰ ਵਿਸ਼ਵਾਸ ਹੈ ਕਿ ਇਹ ਲੋਕਾਂ ਦੀਆਂ ਉਮੀਦਾਂ ''ਤੇ ਖਰਾ ਉਤਰੇਗੀ ਅਤੇ ਉਨ੍ਹਾਂ ਨੂੰ ਡਿਜ਼ੀਟਲ ਜੀਵਨ ਜੀਣ ਲਈ ਕਾਬਲ ਬਣਾਏਗਾ।