ਸ਼ਾਨਦਾਰ ਡਿਜ਼ਾਇਨ ਤੇ ਫੀਚਰਸ ਨਾਲ ZAAP ਨੇ ਲਾਂਚ ਕੀਤਾ Aqua Pro ਬਲੂਟੁੱਥ ਸਪੀਕਰ

Wednesday, Feb 06, 2019 - 11:15 AM (IST)

ਸ਼ਾਨਦਾਰ ਡਿਜ਼ਾਇਨ ਤੇ ਫੀਚਰਸ ਨਾਲ ZAAP ਨੇ ਲਾਂਚ ਕੀਤਾ Aqua Pro ਬਲੂਟੁੱਥ ਸਪੀਕਰ

ਗੈਜੇਟ ਡੈਸਕ- ਇਨੋਵੇਟਿਵ ਟੈਕਨਾਲੋਜੀ ਨਾਲ ਲੈਸ ਲਾਈਫਸਟਾਇਲ ਅਧਾਰਿਤ ਪ੍ਰੋਡਕਟਸ ਲਈ ਮਸ਼ਹੂਰ ਜੈਪ ਨੇ ਮੰਗਲਵਾਰ ਨੂੰ ਆਪਣਾ ਨਵਾਂ ਬਲੂਟੁੱਥ ਵਾਇਰਲੈੱਸ ਸਪੀਕਰ ਐਕਵਾ ਪ੍ਰੋ ਲਾਂਚ ਕੀਤਾ। ਜੈਪ ਦਾ ਇਹ ਨਵਾਂ ਸਪੀਕਰ ਡੀਪ ਬਾਸ ਦੇ ਨਾਲ 360 ਡਿਗਰੀ ਕੋਣ 'ਤੇ ਮਿਊਜਿਕ ਮੁਹੱਇਆ ਕਰ ਸਕਦਾ ਹੈ। ਆਈ. ਪੀ-66 ਸਟੈਂਟਰਡ ਦਾ ਹੋਣ  ਦੇ ਕਾਰਨ ਇਹ ਪਾਣੀ ਤੋਂ 100 ਫੀਸਦੀ ਸੁਰੱਖਿਅਤ ਹੈ।

ਐਕਵਾ ਪ੍ਰੋ ਨੂੰ ਮਸ਼ਹੂਰ ਇੰਡਸਟਰੀਅਲ ਡਿਜ਼ਾਇਨਰ ਸਟੀਵ ਹੇਰੇਸ ਨੇ ਅਮਰੀਕਾ 'ਚ ਖਾਸ ਤੌਰ 'ਤੇ ਭਾਰਤੀ ਬਾਜ਼ਾਰ ਲਈ ਡਿਜ਼ਾਈਨ ਤੇ ਤਿਆਰ ਕੀਤਾ ਹੈ। ਇਸ ਸਪੀਕਰ ਨੂੰ ਆਈ. ਪੀ-66 ਰੇਟਿੰਗ ਹਾਸਲ ਹੈ, ਜਿਸ ਤੋਂ ਬਾਅਦ ਇਹ ਪਾਣੀ, ਝਟਕੇ, ਬਰਫ 'ਤੇ ਧੂੜ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਸਪੀਕਰ ਦਾ ਐਕਟੀਰਿਅਰ ਰਬਰ ਨਾਲ ਬਣਿਆ ਹੈ,  ਐਕਵਾ ਪ੍ਰੋ ਆਉਟ-ਡੋਰ ਪਾਰਟੀਜ਼, ਸ਼ਾਵਰਸ, ਪੂਲ ਸਾਈਡ ਪਾਰਟੀਜਸ ਗਰੁਪ ਕੈਪਿੰਗ ਤੇ ਹੋਰ ਬਾਹਰੀ ਗਤੀਵਿਧੀਆਂ ਲਈ ਪੂਰੀ ਤਰ੍ਹਾਂ ਉਪਯੁੱਕਤ ਹੈ।

ਐਕਵਾ ਪ੍ਰੋ ਆਪਣੇ ਕੰਪੈਕਟ ਡਿਜਾਈਨ ਦੇ ਅੰਦਰ 10 ਵਾਟ ਦੇ ਸਪੀਕਰ ਨਾਲ ਲੈਸ ਹੈ। ਨਾਲ ਹੀ ਇਹ ਬਾਸ ਡਿਆਫਰਾਗਮ ਤੇ ਸਬਵੂਫਰ ਨਾਲ ਵੀ ਲੈੱਸ ਹੈ। ਇਸ ਸਪੀਕਰ 'ਚ 2000 ਐੱਮ ਏ. ਐੱਚ ਦਾ ਰੀ-ਚਾਰਜੇਬਲ ਲਈ-ਆਨ ਬੈਟਰੀ ਲੱਗੀ ਹੈ, ਜਿਸ ਨੂੰ ਸਿੰਗਲ ਚਾਰਜ 'ਚ ਤੁਸੀਂ ਅੱਠ ਘੰਟਿਆਂ ਦਾ ਪਲੇਟਾਈਮ ਪਾਉਂਦੇ ਹੋ। ਇਹ ਸਪੀਕਰ ਆਈ. ਓ. ਐੱਸ, ਐਂਡ੍ਰਾਇਡ ਤੇ ਵਿੰਡੋਜ ਡਿਵਾਈਸਿਜ ਦੇ ਨਾਲ ਅਸਾਨੀ ਨਾਲ ਤਾਲਮੇਲ ਬਣਾ ਸਕਦਾ ਹੈ ।PunjabKesari
ਜੈਪ ਏਕਵਾ ਪ੍ਰੋ 'ਚ ਐਡਵਾਂਸਡ 4.0 ਬਲੂਟੁੱਥ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਐਕਵਾ ਪ੍ਰੋ ਇਕ ਬਿਲਟ ਇਨ ਮਾਇਕ੍ਰੋਫੋਨ ਰਾਹੀਂ ਕਾਲ ਰਿਸੀਵ ਤੇ ਕੁਨੈੱਕਟ ਕਰਨ   ਟਰੈਕਸ ਬਦਲਨ ਅਤੇ ਵਾਲਿਊਮ ਅਡਜਸਟ ਕਰਣ ਦੀ ਆਜ਼ਾਦੀ ਦਿੰਦਾ ਹੈ।

ਜੈਪ ਏਕਵਾ ਪ੍ਰੋ ਇਕ ਮਾਈਕ੍ਰੋ ਯੂ. ਐੱਸ.ਬੀ ਚਾਰਜਿੰਗ ਕੇਬਲ, 3.5 ਐੱਮ,.ਐੱਮ ਆਕਸ-ਇਨ-ਸਿਰਫ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਖਰੀਦਦਾਰ ਨੂੰ 12 ਮਹੀਨੇ ਦੀ ਵਾਰੰਟੀ ਮਿਲਦੀ ਹੈ। ਜੈਪ ਐਕਵਾ ਪ੍ਰੋ ਦੀ ਕੀਮਤ 2549 ਰੁਪਏ ਹੈ ਤੇ ਇਸ ਨੂੰ ਅਮੇਜਾਨ, ਸਨੈਪਡੀਲ, ਜੈਪਟੈੱਕ ਡਾਟ ਕੰਮ ਦੇ ਨਾਲ-ਨਾਲ ਚੁਨਿੰਦਾ ਰੀਟੇਲ ਸਟੋਰਸ ਤੋਂ ਖਰੀਦਿਆ ਜਾ ਸਕਦਾ ਹੈ।


Related News