ਯੂਰੇਕਾ ਨੋਟ ਦੀ ਤਸਵੀਰ ਤੇ ਸਪੈਸੀਫਿਕੇਸ਼ਨ ਲੀਕ, ਕੀਮਤ 14,999 ਰੁਪਏ

Saturday, Apr 16, 2016 - 03:22 PM (IST)

ਯੂਰੇਕਾ ਨੋਟ ਦੀ ਤਸਵੀਰ ਤੇ ਸਪੈਸੀਫਿਕੇਸ਼ਨ ਲੀਕ, ਕੀਮਤ 14,999 ਰੁਪਏ
ਜਲੰਧਰ— ਅਜਿਹਾ ਲੱਗ ਰਿਹਾ ਹੈ ਕਿ ਮਾਈਕ੍ਰੋਮੈਕਸ ਦੀ ਸਹਾਇਕ ਕੰਪਨੀ ਯੂ ਟੈਲੀਵੇਂਚਰਸ ਆਪਣੇ ਨਵੇਂ ਯੂਰੇਕਾ ਸਮਾਰਟਫੋਨ ਯੂਰੇਕਾ ਨੋਟ ਨੂੰ ਲਾਂਚ ਕਰ ਦੀ ਤਿਆਰੀ ਹੈ। ਇਹ ਖੁਲਾਸਾ ਯੂਰੇਕਾ ਨੋਟ ਦੇ ਰਿਟੇਲ ਬਾਕਸ ਦੀ ਤਸਵੀਰ ਲੀਕ ਹੋਣ ਤੋਂ ਬਾਅਦ ਹੋਇਆ ਹੈ। ਤਸਵੀਰ ''ਚ ਯੂ ਯੂਰੇਕਾ ਨੋਟ (ਮਾਡਲ ਨਾਂ ਯੂ6000) ਦੀ ਝਲਕ ਮਿਲੀ ਹੈ। ਇਸ ਬਾਕਸ ''ਚ ਇਸ ਦੇ ਪੂਰੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਹੈ। ਇਸ ਦੀ ਕੀਮਤ 14,999 ਰੁਪਏ ਦਰਜ ਹੈ। ਇਕ ਟਵਿਟਰ ਯੂਜ਼ਰ ਨੇ ਇਸ ਦੀ ਤਸਵੀਰ ਸ਼ੇਅਰ ਕੀਤੀ ਹੈ। 
ਤੁਹਾਨੂੰ ਦੱਸ ਦਈਏ ਕਿ ਲੀਕ ਹੋਈ ਤਸਵੀਰ ਮੁਤਾਬਕ ਇਸ ਵਿਚ 1.3GHz ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3ਜੀ.ਬੀ. ਰੈਮ ਅਤੇ ਮਾਲੀ ਜੀ.ਪੀ.ਯੂ. ਦਿੱਤਾ ਗਿਆ ਹੈ। ਇਸ ਦੀ ਸਕ੍ਰੀਨ 6-ਇੰਚ ਦੀ ਹੈ ਅਤੇ ਇਸ ਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆਹੈ। 
ਇਸ ਦੀ ਇੰਟਰਨਲ ਮੈਮਰੀ 16ਜੀ.ਬੀ. ਹੋਵੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਇਸ ਵਿਚ 4000ਐੱਮ.ਏ.ਐੱਚ. ਦੀ ਬੈਟਰੀ ਅਤੇ ਐਂਡ੍ਰਾਇਡ 5.1 ਲਾਲੀਪਾਪ ਦਿੱਤਾ ਗਿਆ ਹੈ। ਉਮੀਦ ਹੈ ਕਿ ਇਹ ਫੈਬਲੇਟ ਛੇਤੀ ਹੀ ਬਾਜ਼ਾਰ ''ਚ ਲਾਂਚ ਕੀਤਾ ਜਾਵੇਗਾ।

Related News