1 ਜੂਨ ਨੂੰ ਪੇਸ਼ ਹੋਵੇਗਾ Yu Yureka ਸਮਾਰਟਫੋਨ ਦਾ Black Colour ਵੇਰੀਅੰਟ

Friday, May 26, 2017 - 03:22 PM (IST)

1 ਜੂਨ ਨੂੰ ਪੇਸ਼ ਹੋਵੇਗਾ Yu Yureka ਸਮਾਰਟਫੋਨ ਦਾ Black Colour ਵੇਰੀਅੰਟ


ਜਲੰਧਰ- ਮਾਇਕ੍ਰੋਮੈਕਸ ਦੇ ਸਬ-ਬਰਾਂਡ ਯੂ ਟੈਲੀਵੇਂਚਰ ਆਪਣਾ ਪੁਰਾਨ ਯੂਰੇਕਾ ਹੈਂਡਸੈੱਟ ਨਵੇਂ ਅਵਤਾਰ ''ਚ ਲਾਂਚ ਕਰਨ ਲਈ ਤਿਆਰ ਹੈ। ਸ਼ੁੱਕਰਵਾਰ ਨੂੰ ਯੂ ਨੇ ਆਪਣੇ ਯੂ-ਯੂਰੇਕਾ ਬਲੈਕ ਕਲਰ ਵਾਲੇ ਸਮਾਰਟਫੋਨ ਦੇ ਲਾਂਚ ਲਈ ਮੀਡੀਆ ਇਨਵਾਈਟ ਭੇਜ ਦਿੱਤੇ। Yureka Black ਸਮਾਰਟਫੋਨ ਨੂੰ ਵੀਰਵਾਰ, 1 ਜੂਨ ਨੂੰ ਇਕ ਈਵੈਂਟ ''ਚ ਲਾਂਚ ਕੀਤਾ ਜਾਵੇਗਾ।

ਮੀਡੀਆ ਇਨਵਾਈਟ ''ਚ ਯੂ-ਯੂਰੇਕਾ ਦੀ ਇਕ ਤਸਵੀਰ ਨੂੰ ਬਲੈਕ ਕਲਰ ''ਚ ਵਿਖਾਇਆ ਗਿਆ ਹੈ। ਇਸ ਦੇ ਨਾਲ ਹੀ ਟੈਗਲਾਈਨ ਹੈ, ਯੂਰੇਕਾ ਇਜ ਬੈਕ ਵਿੱਦ ਬਲੈਕ। ਇਸ ਇਨਵਾਈਟ ''ਚ ਅੱਗੇ ਲਿਖਿਆ ਹੈ Break rules Shatter stereotypes. ਯੂ ਯੂਰੇਕਾ ਬਲੈਕ ਕਲਰ ਵੇਰਿਅੰਟ ਦੇ ਲਾਂਚ ਨਾਲ ਜੁੜਿਆ ਹੈਸ਼ਟੈਗ ਹੈ #BlackAintForAll। ਇਸ ਤੋਂ ਇਲਾਵਾ,  ਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ''ਚ ਕੋਈ ਜਾਣਕਾਰੀ ਅਜੇ ਨਹੀਂ ਮਿਲੀ ਹੈ। ਨਵੇਂ Yu Yureka Black ਸਮਾਰਟਫੋਨ ''ਚ ਪੂਰੀ ਤਰ੍ਹਾਂ ਨਾਲ ਨਵੇਂ ਸਪੈਸੀਫਿਕੇਸ਼ਨ ਅਤੇ ਡਿਜ਼ਾਇਨ ਦਿੱਤੇ ਜਾਣ ਦੀ ਉਮੀਦ ਹੈ। ਓਰੀਜਿਨਲ ਦੀ ਗੱਲ ਕਰੋ, ਤਾਂ ਫੋਨ ''ਚ ਸਭ ਕੁੱਝ ਪੁਰਾਣਾ ਹੋ ਚੁੱਕਿਆ ਹੈ।


Related News