ਅਗਲੇ ਮਹੀਨੇ ਤੋਂ ਬੰਦ ਹੋ ਜਾਵੇਗੀ YouTube ਦੀ ਇਹ ਖਾਸ ਸਰਵਿਸ

08/23/2019 2:07:08 PM

ਗੈਜੇਟ ਡੈਸਕ– ਵੀਡੀਓ ਦੇਖਣ ਲਈ YouTube ਲੋਕਾਂ ਦੀ ਪਹਿਲੀ ਪਸੰਦ ਹੈ। ਇਨ੍ਹਾਂ ਵੀਡੀਓਜ਼ ਨੂੰ ‘ਇਨ-ਐਪ’ ਸ਼ੇਅਰ ਕਰਨ ਲਈ ਸਾਲ 2017 ’ਚ ਯੂਟਿਊਬ ਨੇ ਇਕ ਮੈਸੇਜਿੰਗ ਸਰਵਿਸ ਸ਼ੁਰੂ ਕੀਤੀ ਸੀ, ਜਿਸ ਨਾਲ ਯੂਜ਼ਰਜ਼ ਆਪਣੇ ਦੋਸਤਾਂ ਨੂੰ ਪ੍ਰਾਈਵੇਟਲੀ ਮੈਸੇਜ ਭੇਜ ਸਕਦੇ ਸਨ। ਇਸ ਸੁਵਿਧਾ ਨੂੰ ਕੰਪਨੀ ਹੁਣ ਬੰਦ ਕਰਨ ਵਾਲੀ ਹੈ। ਕੰਪਨੀ ਨੇ ਕਿਹਾ ਕਿ ਅਗਲੇ ਮਹੀਨੇ ਦੀ 18 ਤਰੀਕ ਯਾਨੀ 18 ਸਤੰਬਰ ਤੋਂ ਇਹ ਸੇਵਾ ਬੰਦ ਕਰ ਦਿੱਤੀ ਜਾਵੇਗੀ। 

ਗੂਗਲ ਨੇ ਯੂਟਿਊਬ ਦੇ ਸਪੋਰਟ ਪੇਜ ’ਤੇ ਕਿਹਾ ਕਿ ਦੋ ਸਾਲ ਪਹਿਲਾਂ ਅਸੀਂ ਯੂਟਿਊਬ ’ਤੇ ਡਾਇਰੈਕਟ ਮੈਸੇਜ ਰਾਹੀਂ ਵੀਡੀਓਜ਼ ਸ਼ੇਅਰ ਕਰਨ ਦਾ ਫੀਚਰ ਲੈ ਕੇ ਆਏ ਸਨ, ਉਦੋਂ ਤੋਂ ਅਸੀਂ public conversation ’ਤੇ ਵੀ ਫੋਕਸ ਕੀਤਾ ਹੈ ਅਤੇ ਇਸ ਨੂੰ ਕੁਮੈਂਟਸ, ਪੋਸਟਾਂ ਅਤੇ ਸਟੋਰੀਜ਼ ਦੇ ਨਾਲ ਅਪਡੇਟ ਕੀਤਾ ਹੈ। ਇਸ ਸਰਵਿਸ ਦੇ ਬੰਦ ਕੀਤੇ ਜਾਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਇਸ ਸਰਵਿਸ ਦਾ ਬਹੁਤ ਘੱਟ ਇਸਤੇਮਾਲ ਕੀਤਾ ਗਿਆ ਹੈ, ਜ਼ਿਆਦਾਤਰ ਲੋਕ ਵਟਸਐਪ, ਮੈਸੇਂਜਰ, ਵੀਚੈਟ ਵਰਗੇ ਐਪਸ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਜੇਕਰ ਤੁਸੀਂ ਪਹਿਲਾਂ ਇਸ ਤੋਂ ਮੈਸੇਜਿੰਗ ਕੀਤੀ ਹੈ ਅਤੇ ਤੁਸੀਂ ਇਸ ਦੀ ਚੈਟ ਹਿਸਟਰੀ ਨੂੰ ਸੇਫ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਯੂਟਿਊਬ ਐਪ ਤੋਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਇਹ ਹੀ ਨਹੀਂ ਗੂਗਲ ਨੇ ਹਾਲ ਹੀ ’ਚ ਕੁਝ ਹੋਰ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਹੈ ਜਿਵੇਂ- ਟ੍ਰਿਪ ਪਲਾਨਿੰਗ ਐਪ Google Trips, Google Allo और Google Plus ਆਦਿ। 

ਯੂਟਿਊਬ ਨਾਲ ਹੀ ਜੁੜੀ ਇਕ ਦੂਜੀ ਰਿਪੋਰਟ ਸਾਹਮਣੇ ਆ ਰਹੀ ਹੈ ਜਿਸ ਮੁਤਾਬਕ, YouTube Kids ਤੋਂ ਟਾਰਗੇਟਿਡ ਵਿਗਿਆਪਨ ਨੂੰ ਕੰਪਨੀ ਖਤਮ ਕਰ ਸਕਦੀ ਹੈ।ਫੇਡਰਲ ਟ੍ਰੇਡ ਕਮੀਸ਼ਨ ਫਿਲਹਾਲ ਇਹ ਜਾਂਚ ਕਰ ਰਹੀ ਹੈ ਕਿ ਕੀ ਯੂਟਿਊਬ ਨੇ ਚਿਲਡਰਨ ਆਨਲਾਈਨ ਪ੍ਰਾਈਵੇਸੀ ਐਕਟ ਦਾ ਉਲੰਘਣ ਕੀਤਾ ਹੈ ਜਾਂ ਨਹੀਂ। ਏਜੰਸੀ ਦੇ ਨਾਲ ਸੈਟਲਮੈਂਟ ਦੀ ਗੱਲ ਵੀ ਚੱਲ ਰਹੀ ਹੈ। 


Related News