YouTube ਕ੍ਰਿਏਟਰਾਂ ਲਈ ਲਿਆਇਆ ਸ਼ਾਨਦਾਰ ਫੀਚਰ, ਹੁਣ ਵੀਡੀਓ ਨੂੰ ਡਬ ਕਰਨਾ ਹੋਵੇਗਾ ਆਸਾਨ

06/23/2023 5:45:42 PM

ਗੈਜੇਟ ਡੈਸਕ- ਜੇਕਰ ਤੁਸੀਂ ਯੂਟਿਊਬਰ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਯੂਟਿਊਬ 'ਤੇ ਵੀਡੀਓ ਨੂੰ ਹੋਰ ਭਾਸ਼ਾਵਾਂ 'ਚ ਡਬ ਕਰਨਾ ਆਸਾਨ ਹੋਣ ਵਾਲਾ ਹੈ। ਗੂਗਲ ਦੀ ਮਲਕੀਅਤ ਵਾਲੇ ਯੂਟਿਊਬ ਨੇ ਐਲਾਨ ਕੀਤਾ ਹੈ ਕਿ ਉਹ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏ.ਆਈ. ਸੰਚਾਲਿਤ ਡਬਿੰਗ ਟੂਲ ਲਿਆ ਰਿਹਾ ਹੈ ਜੋ ਕ੍ਰਿਏਟਰਾਂ ਲਈ ਆਪਣੀ ਵੀਡੀਓ ਨੂੰ ਹੋਰ ਭਾਸ਼ਾਵਾਂ 'ਚ ਡਬ ਕਰਨਾ ਆਸਾਨ ਬਣਾ ਦੇਵੇਗਾ। ਕੰਪਨੀ ਨੇ ਵੀਰਵਾਰ ਨੂੰ ਵਿਡਕਾਨ ਫੈਨਸ, ਕ੍ਰਿਏਟਰਜ਼, ਅਧਿਕਾਰੀਆਂ ਅਤੇ ਆਨਲਾਈਨ ਬ੍ਰਾਂਡਾਂ ਲਈ ਸਾਲਾਨਾ ਸੰਮੇਲਨ 'ਚ ਇਸਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਉਹ ਗੂਗਲ ਦੇ ਏਰੀਆ 120 ਇਨਕਿਊਬੇਟਰ ਦੀ ਏ.ਆਈ.-ਸੰਚਾਲਿਤ ਡਬਿੰਗ ਸਰਵਿਸ 'ਅਲਾਊਡ' ਤੋਂ ਲਿਆ ਰਹੇ ਹਨ। 

ਕਿਵੇਂ ਕੰਮ ਕਰਦਾ ਹੈ ਯੂਟਿਊਬ ਦਾ ਏ.ਆਈ. ਡਬਿੰਗ ਫੀਚਰ

ਅਲਾਊਡ ਦੀ ਵੈੱਬਸਾਈਟ ਮੁਤਾਬਕ, ਟੂਲ ਵੀਡੀਓ ਨੂੰ ਟ੍ਰਾਂਸਕ੍ਰਿਪਟ ਕਰਦਾ ਹੈ, ਜਿਸ ਨਾਲ ਕ੍ਰਿਏਟਰਾਂ ਨੂੰ ਇਕ ਟ੍ਰਾਂਸਕ੍ਰਿਪਸ਼ਨ ਮਿਲਦਾ ਹੈ ਜਿਸੂਨੂੰ ਉਹ ਰੀਵਿਊ ਅਤੇ ਐਡਿਟ ਕਰ ਸਕਦੇ ਹਨ। ਉਸਤੋਂ ਬਾਅਦ ਉਹ ਅਨੁਵਾਦ ਕਰਦਾ ਹੈ ਅਤੇ ਡਬ ਤਿਆਰ ਕਰਦਾ ਹੈ। 

ਯੂਟਿਊਬ ਦੇ ਕ੍ਰਿਏਟਰ ਪ੍ਰੋਡਕਟਸ ਦੇ ਉਪ ਪ੍ਰਧਾਨ ਅਮਜ਼ਦ ਹਨੀਫ ਨੇ ਇਕ ਬਿਆਨ 'ਚ ਕਿਹਾ ਕਿ ਵੀਡੀਓ-ਸ਼ੇਅਰਿੰਗ ਪਲੇਟਫਾਰਮ ਪਹਿਲਾਂ ਤੋਂ ਹੀ 'ਸੈਕੜੇ' ਕ੍ਰਿਏਟਰਾਂ ਦੇ ਨਾਲ ਟੂਲ ਦੀ ਟੈਸਟਿੰਗ ਕਰ ਰਿਹਾ ਸੀ। ਹਨੀਫ ਨੇ ਇਹ ਵੀ ਕਿਹਾ ਕਿ ਅਲਾਊਡ ਮੌਜੂਦਾ ਸਮੇਂ 'ਚ ਕੁਝ ਭਾਸ਼ਾਵਾਂ ਦਾ ਸਪੋਰਟ ਕਰਦਾ ਹੈ ਅਤੇ ਇਸਦੇ ਨਾਲ ਹੋਰ ਭਾਸ਼ਾਵਾਂ ਨੂੰ ਵੀ ਜੋੜਿਆ ਜਾਵੇਗਾ। ਕੰਪਨੀ ਦੇ ਬੁਲਾਰੇ ਜੇਸਿਕਾ ਗਿੱਬੀ ਮੁਤਾਬਕ, ਏ.ਆਈ.-ਸੰਚਾਲਿਤ ਡਬਿੰਗ ਸਰਵਿਸ ਮੌਜੂਦਾ ਸਮੇਂ 'ਚ ਅੰਗਰੇਜੀ, ਸਪੈਨਿਸ਼ ਅਤੇ ਪੁਰਤਗਾਲੀ 'ਚ ਉਪਲੱਬਧ ਹੈ।

ਅਗਲੇ ਸਾਲ ਆਉਣਗੇ ਇਹ ਨਵੇਂ ਫੀਚਰਜ਼

ਹਨੀਫ ਨੇ ਕਿਹਾ ਕਿ ਯੂਟਿਊਬ ਵਧੇਰੇ ਮਸੀਕਰਨ ਅਤੇ ਲਿਪਸਿੰਕ ਦੇ ਨਾਲ ਟ੍ਰਾਂਸਲੇਟਿਡ ਆਡੀਓ ਟ੍ਰੈਕ ਨੂੰ ਕ੍ਰਿਏਟਰਾਂ ਦੀ ਆਵਾਜ਼ ਦੀ ਤਰ੍ਹਾਂ ਬਣਾਉਣ ਲਈ ਕੰਮ ਕਰ ਰਿਹਾ ਹੈ। ਹਾਲਾਂਕਿ, ਇਨ੍ਹਾਂ ਫੀਚਰਜ਼ ਨੂੰ ਅਗਲੇ ਸਾਲ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਫਰਵਰੀ 'ਚ ਵੀਡੀਓ-ਸ਼ੇਅਰਿੰਗ ਪਲੇਟਫਾਰਮ ਨੇ ਐਲਾਨ ਕੀਤਾ ਸੀ ਕਿ ਉਹ ਮਲਟੀ-ਭਾਸ਼ਾ ਆਡੀਓ ਟ੍ਰੈਕ ਲਈ ਸਪੋਰਟ ਸ਼ੁਰੂ ਕਰ ਰਿਹਾ ਹੈ, ਜੋ ਕ੍ਰਿਏਟਰਾਂ ਨੂੰ ਆਪਣੀ ਨਵੀਂ ਅਤੇ ਮਜੌੂਦਾ ਵੀਡੀਓ ਨੂੰ ਵੱਖ-ਵੱਖ ਭਾਸ਼ਾਵਾਂ 'ਚ ਡਬ ਕਰਨ ਦੀ ਮਨਜ਼ੂਰੀ ਦਿੰਦਾ ਹੈ।


Rakesh

Content Editor

Related News