ਰਿਲਾਇੰਸ ਜਿਓਫੋਨ ਯੂਜ਼ਰਸ ਨੂੰ ਮਿਲੀ Youtube ਦੀ ਸਹੂਲਤ, ਇੰਝ ਕਰੋ ਡਾਊਨਲੋਡ

Thursday, Sep 20, 2018 - 01:15 PM (IST)

ਰਿਲਾਇੰਸ ਜਿਓਫੋਨ ਯੂਜ਼ਰਸ ਨੂੰ ਮਿਲੀ Youtube ਦੀ ਸਹੂਲਤ, ਇੰਝ ਕਰੋ ਡਾਊਨਲੋਡ

ਜਲੰਧਰ-ਰਿਲਾਇੰਸ ਜਿਓਫੋਨ ਦੇ ਸਾਰੇ ਯੂਜ਼ਰਸ ਦੇ ਲਈ ਇਕ ਵਧੀਆ ਖਬਰ ਹੈ ਕਿ ਕੰਪਨੀ ਨੇ ਆਪਣੇ ਜਿਓਫੋਨ ਅਤੇ ਜਿਓਫੋਨ 2 ਫੀਚਰ ਫੋਨਜ਼ ਦੇ ਲਈ ਯੂਟਿਊਬ (Youtube) ਐਪ ਸਪੋਰਟ ਰਿਲੀਜ਼ ਕਰ ਦਿੱਤੀ ਹੈ। ਇਸ ਦਾ ਮਤਲਬ ਰਿਲਾਇੰਸ ਜਿਓ ਯੂਜ਼ਰਸ ਫੇਸਬੁੱਕ ਅਤੇ ਵੱਟਸਐਪ ਤੋਂ ਬਾਅਦ ਹੁਣ ਆਪਣੇ ਫੀਚਰ ਫੋਨ 'ਚ ਯੂਟਿਊਬ ਦੀ ਵਰਤੋਂ ਕਰ ਸਕਣਗੇ।

PunjabKesari

ਰਿਲਾਇੰਸ ਜਿਓਫੋਨ ਦਰਅਸਲ KaiOS ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ ਅਤੇ ਇਸ ਕਾਰਨ ਇਨ੍ਹਾਂ ਸਾਰੀਆਂ ਐਂਡਰਾਇਡ ਐਪਸ KaiOS ਦੇ ਹਿਸਾਬ ਨਾਲ ਦੋਬਾਰਾ ਡਿਜ਼ਾਈਨ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੱਟਸਐਪ ਜਿਓਫੋਨਜ਼ ਦੇ ਲਈ ਰਿਲੀਜ਼ ਕੀਤੀ ਗਈ ਸੀ ਅਤੇ ਹੁਣ ਯੂਟਿਊਬ ਐਪ ਦੀ ਸਪੋਰਟ ਵੀ ਇਨ੍ਹਾਂ ਨੂੰ ਮਿਲ ਗਈ ਹੈ। ਇਸ ਸਾਲ ਜੁਲਾਈ ਦੇ ਸਮੇਂ ਰਿਲਾਇੰਸ ਜਿਓ ਨੇ ਆਪਣੇ ਏ. ਜੀ. ਐੱਮ. ਦੇ ਦੌਰਾਨ ਐਲਾਨ ਕੀਤਾ ਸੀ ਕਿ ਉਹ ਆਪਣੇ ਜਿਓਫੋਨ ਦੇ ਲਈ ਜਲਦ ਹੀ ਵੱਟਸਐਪ, ਯੂਟਿਊਬ ਆਦਿ ਐਪਸ ਦੀ ਸਪੋਰਟ ਪੇਸ਼ ਕਰੇਗੀ।

PunjabKesari

ਇੰਝ ਕਰੋ ਡਾਊਨਲੋਡ-
ਯੂਜ਼ਰਸ ਜਿਓਫੋਨ 'ਤੇ ਯੂਟਿਊਬ ਐਪ ਨੂੰ ਡਾਊਨਲੋਡ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਓਸਟੋਰ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ, ਜੋ ਕਿ ਅੱਜ ਤੋਂ ਹੀ ਉਪਲੱਬਧ ਹੋ ਗਈ ਹੈ। ਇਸ ਤੋਂ ਬਾਅਦ ਯੂਟਿਊਬ ਐਪ ਨੂੰ ਇੰਸਟਾਲ ਕਰ ਲਉ ਪਰ ਆਪਣੇ ਫੋਨ ਨੂੰ ਇਕ ਵਾਰ ਅਪਡੇਟ ਜਰੂਰ ਕਰ ਲਉ, ਜਿਸ ਨੂੰ ਤੁਸੀਂ ਫੋਨ ਦੀ ਸੈਟਿੰਗ 'ਚ ਜਾ ਕੇ ਡਿਵਾਈਸ ਅਤੇ ਸਾਫਟਵੇਅਰ ਅਪਡੇਟ ਨੂੰ ਚੈੱਕ ਕਰ ਸਕਦੇ ਹੋ।


Related News