YouTube ਨੇ ਜਾਰੀ ਕੀਤਾ ਬੇਹੱਦ ਖਾਸ ਫੀਚਰ, ਇੰਝ ਕਰੋ ਇਸਤੇਮਾਲ

08/28/2021 6:16:53 PM

ਗੈਜੇਟ ਡੈਸਕ– ਯੂਟਿਊਬ ਨੇ ਆਪਣੇ ਪ੍ਰੀਮੀਅਮ ਸਬਸਕ੍ਰਾਈਬਰਾਂ ਲਈ ਦੁਨੀਆ ਭਰ ’ਚ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਪਿਕਚਰ-ਇਨ-ਪਿਕਚਰ ਮੋਡ ਨੂੰ ਜਾਰੀ ਕਰ ਦਿੱਤਾ ਹੈ। ਇਸ ਨੂੰ ਸਭ ਤੋਂ ਪਹਿਲਾਂ ਆਈ.ਓ.ਐੱਸ. ਯੂਜ਼ਰਸ ਲਈ ਲਿਆਇਆ ਗਿਆ। ਇਸ ਅਪਡੇਟ ਦੇ ਆਉਣ ਨਾਲ ਹੁਣ ਆਈਫੋਨ ਯੂਜ਼ਰਸ ਯੂਟਿਊਬ ਵੀਡੀਓਜ਼ ਨੂੰ ਮਿੰਨੀ ਸਕਰੀਨ ’ਤੇ ਵੇਖ ਸਕਣਗੇ ਅਤੇ ਹੋਰ ਐਪਸ ਨੂੰ ਵੀ ਨਾਲ ਹੀ ਚਲਾ ਸਕਣਗੇ। ਪਿਕਚਰ-ਇਨ-ਪਿਕਚਰ ਯਾਨੀ PiP ਸਪੋਰਟ ਦਾ ਐਲਾਨ ਕੰਪਨੀ ਨੇ ਇਸੇਸਾਲ ਜੂਨ ਮਹੀਨੇ ’ਚ ਕੀਤਾ ਸੀ। ਯੂਟਿਊਬ ਦੇ ਇਕ ਬੁਲਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੰਪਨੀ ਨੇ ਗਲੋਬਲੀ PiP ਮੋਡ ਨੂੰ ਸਾਰੇ ਯੂਟਿਊਬ ਪ੍ਰੀਮੀਅਮ ਸਬਸਕ੍ਰਾਈਬਰਾਂ ਲਈ ਆਈ.ਓ.ਐੱਸ. ’ਚ ਜਾਰੀ ਕਰ ਦਿੱਤਾ ਹੈ। ਹੌਲੀ-ਹੌਲੀ ਇਸ ਫੀਚਰ ਨੂੰ ਆਈ.ਓ.ਐੱਸ. ਯੂਜ਼ਰਸ ਲਈ ਦੁਨੀਆ ਭਰ ’ਚ ਉਪਲੱਬਧ ਕੀਤਾ ਜਾ ਰਿਹਾ ਹੈ। 

YouTube PiP ਮੋਡ ਨੂੰ iOS ’ਚ ਇੰਝ ਕਰੋ ਇਸਤੇਮਾਲ

- ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਵੈੱਬ ਬ੍ਰਾਊਜ਼ਰ ਰਾਹੀਂ www.youtube.com/new ’ਤੇ ਜਾਣਾ ਹੋਵੇਗਾ। 
- ਇਸ ਤੋਂ ਬਾਅਦ 'Picture-in-picture on iOS' ਲਿਸਟਿੰਗ ਦੇ ਅੰਦਰ ਉਪਲੱਬਧ Try it out ਬਟਨ ’ਤੇ ਕਲਿੱਕ ਕਰੋ।
- ਹੁਣ ਇਹ ਯਕੀਨੀ ਕਰੋ ਕਿ ਤੁਸੀਂ ਯੂਟਿਊਬ ਪ੍ਰੀਮੀਅਮ ਅਕਾਊਂਟ ’ਚ ਸਾਈ-ਇਨ ਕਰਨ ਤੋਂ ਬਾਅਦ ਸਾਈਟ ਵਿਜ਼ਟ ਕੀਤੀ ਹੈ। 
- ਟੈਸਟਿੰਗ ਲਈ ਸਾਈਨ-ਅਪ ਹੁੰਦੇ ਹੀ ਯੂਟਿਊਬ ਐਪ ਓਪਨ ਕਰੋ ਅਤੇ ਆਪਣੀ ਪਸੰਦੀਦਾ ਵੀਡੀਓ ’ਤੇ ਕਲਿੱਕ ਕਰ ਦਿਓ। ਹੁਣ ਆਪਣੇ ਆਈਫੋਨ ਦੇ ਹੋਮ ਬਟਨ ਨੂੰ ਪ੍ਰੈੱਸ ਕਰੋ ਜਾਂ ਸਵਾਈਪ ਅਪ ਕਰੋ।
- ਇਸ ਨਾਲ ਤੁਹਾਨੂੰ ਵੀਡੀਓ PP ਮੋਡ ’ਚ ਦਿਸਣੀ ਸ਼ੁਰੂ ਹੋ ਜਾਵੇਗੀ। 
- ਧਿਆਨ ਰਹੇ ਕਿ ਕੁਝ ਕੇਸ ’ਚ ਇਸ ਫੀਚਰ ਨੂੰ ਯੂਜ਼ ਕਰਨ ਲਈ ਯੂਟਿਊਬ ਐਪ ਨੂੰ ਫਿਰ ਤੋਂ ਇੰਸਟਾਲ ਕਰਨ ਦੀ ਲੋੜ ਪੈਂਦੀ ਹੈ। 


Rakesh

Content Editor

Related News