ਕਿਸੇ ਵੀ ਸਮੇਂ ਬੰਦ ਹੋ ਸਕਦੈ ਤੁਹਾਡਾ YouTube ਚੈਨਲ, ਕੰਪਨੀ ਨੇ ਬਦਲੀ ਪਾਲਿਸੀ

11/11/2019 5:33:07 PM

ਗੈਜੇਟ ਡੈਸਕ– ਗੂਗਲ ਦੀ ਵੀਡੀਓ ਸਟਰੀਮਿੰਗ ਸਾਈਟ ਯੂਟਿਊਬ ਨੇ ਆਪਣੀ ਪਾਲਿਸੀ ’ਚ ਵੱਡਾ ਬਦਲਾਅ ਕੀਤਾ ਹੈ। ਯੂਟਿਊਬ ਦੀ ਨਵੀਂ ਸ਼ਰਤ ਯੂਟਿਊਬਰਾਂ ਲਈ ਮੁਸੀਬਤ ਬਣ ਸਕਦੀ ਹੈ। ਯੂਟਿਊਬ ਨੇ ਨਵੀਆਂ ਸ਼ਰਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਚੈਨਲ ਤੋਂ ਉਸ ਨੂੰ ਕਮਾਈ ਨਹੀਂ ਹੁੰਦੀ ਤਾਂ ਉਹ ਇਸ ਨੂੰ ਡਿਲੀਟ ਕਰ ਸਕਦੀ ਹੈ ਜਾਂ ਫਿਰ ਚੈਨਲ ’ਤੇ ਰੋਕ ਲਗਾ ਸਕਦੀ ਹੈ। ਆਓ ਵਿਸਤਾਰ ਨਾਲ ਜਾਣਦੇ ਹਾਂ ਯੂਟਿਊਬ ਦੀਆਂ ਨਵੀਆਂ ਸ਼ਰਤਾਂ ਬਾਰੇ...

PunjabKesari

ਯੂਟਿਊਬ ਨੇ ‘Account Suspension & Termination’ ਨਾਂ ਨਾਲ ਇਕ ਬਲਾਗ ਪੋਸਟ ਕੀਤਾ ਹੈ ਜਿਸ ਮੁਤਾਬਕ, ਜੇਕਰ ਤੁਹਾਡੇ ਯੂਟਿਊਬ ਚੈਨਲ ਤੋਂ ਕੰਪਨੀ ਨੂੰ ਕਮਾਈ ਨਹੀਂ ਹੁੰਦੀ ਤਾਂ ਉਹ ਤੁਹਾਡੇ ਯੂਟਿਊਬ ਅਕਾਊਂਟ ਜਾਂ ਚੈਨਲ ਨੂੰ ਬੰਦ ਕਰ ਸਕਦੀ ਹੈ। ਯੂਟਿਊਬ ਦੀ ਨਵੀਂ ਪਾਲਿਸੀ 10 ਦਸੰਬਰ ਤੋਂ ਲਾਗੂ ਹੋਵੇਗੀ। ਹਾਲਾਂਕਿ ਸ਼ਰਤਾਂ ’ਚ ਇਹ ਵੀ ਦੱਸਿਆ ਗਿਆ ਕਿ ਕਿੰਨੇ ਦਿਨਾਂ ਤਕ ਚੈਨਲ ਤੋਂ ਕਮਾਈ ਨਾ ਹੋਣ ’ਤੇ ਚੈਨਲ ਨੂੰ ਕੰਪਨੀ ਡਿਲੀਟ ਕਰੇਗੀ। ਆਸਾਨ ਸ਼ਬਦਾਂ ’ਚ ਕਹੀਏ ਤਾਂ ਜੇਕਰ ਤੁਹਾਡਾ ਯੂਟਿਊਬ ਚੈਨਲ ਮੋਨੇਟਾਈਜ਼ ਨਹੀਂ ਹੋਇਆ ਤਾਂ ਤੁਹਾਡਾ ਚੈਨਲ ਕਿਸੇ ਵੀ ਸਮੇਂ ਬੰਦ ਹੋ ਸਕਦਾ ਹੈ। ਇਸ ਸੰਬੰਧ ’ਚ ਯੂਟਿਊਬ ਨੇ ਪਿਛਲੇ ਹਫਤੇ ਹੀ ਯੂਟਿਊਬਰਾਂ ਨੂੰ ਈਮੇਲ ਭੇਜੀ ਸੀ। ਯੂਟਿਊਬ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਨਵੀਆਂ ਸ਼ਰਤਾਂ ਮੁਤਾਬਕ, ਉਸ ਦਾ ਚੈਨਲ ਡਿਲੀਟ ਹੋ ਸਕਦਾ ਹੈ, ਉਹ ਆਪਣਾ ਡਾਟਾ ਡਾਊਨਲੋਡ ਕਰ ਸਕਦਾ ਹੈ।

PunjabKesari

ਨਵੀਆਂ ਸ਼ਰਤਾਂ ਮੁਤਾਬਕ, ਯੂਟਿਊਬ ਨੂੰ ਹੁਣ ਇਸ ਗੱਲ ਦਾ ਅਧਿਕਾਰ ਹੋ ਗਿਆ ਹੈ ਕਿ ਉਹ ਤੁਹਾਡੇ ਚੈਨਲ ਨੂੰ ਡਿਲੀਟ ਕਰ ਸਕਦੀ ਹੈ, ਹਾਲਾਂਕਿ ਕੰਪਨੀ ਚੈਨਲ ਨੂੰ ਬੰਦ ਕਰਨ ਤੋਂ ਪਹਿਲਾਂ ਤੁਹਾਨੂੰ ਨੋਟਿਸ ਵੀ ਦੇਵੇਗੀ। ਯੂਟਿਊਬ ਦੀ ਇਸ ਨਵੀਂ ਸ਼ਰਤ ਦੇ ਸ਼ਿਕਾਰ ਉਹ ਲੋਕ ਵੀ ਹੋਣਗੇ ਜੋ ਵਧੀਆ ਵੀਡੀਓ ਬਣਾਉਂਦੇ ਹੋ, ਉਨ੍ਹਾਂ ਦੇ ਚੰਗੇ-ਖਾਸੇ ਸਬਸਕ੍ਰਾਈਬਰ ਵੀ ਹਨ ਪਰ ਚੈਨਲ ਮੋਨੇਟਾਈਜ਼ ਨਹੀਂ ਹੈ। ਕੁਲ ਮਿਲਾ ਕੇ ਨਵੀਆਂ ਸ਼ਰਤਾਂ ਪੂਰੀ ਤਰ੍ਹਾਂ ਕਮਾਈ ਨੂੰ ਲੈ ਕੇ ਬਣਾਈਆਂ ਗਈਆਂ ਹਨ। ਸਿੱਧੇ ਸ਼ਬਦਾਂ ’ਚ ਇਹੀ ਹੈ ਕਿ ਜੇਕਰ ਤੁਹਾਨੂੰ ਆਪਣੇ ਯੂਟਿਊਬ ਚੈਨਲ ਨੂੰ ਬਚਾਉਣਾ ਹੈ ਤਾਂ ਤੁਹਾਨੂੰ ਕਮਾਈ ਕਰਨੀ ਹੋਵੇਗੀ ਕਿਉਂਕਿ ਤੁਸੀਂ ਕਮਾਓਗੇ ਤਾਂ ਕੰਪਨੀ ਵੀ ਕਮਾਏਗੀ। ਕੁਲ ਮਿਲਾ ਕੇ ਕਹੀਏ ਤਾਂ ਯੂਟਿਊਬ ਨੇ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 


Related News