AI ਨਾਲ ਵੀਡੀਓ ਬਣਾਉਣ ਵਾਲੇ ਹੋ ਜਾਣ ਸਾਵਧਾਨ! YouTube ਚੁੱਕਣ ਜਾ ਰਿਹੈ ਵੱਡਾ ਕਦਮ

11/16/2023 7:13:09 PM

ਗੈਜੇਟ ਡੈਸਕ- ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਪਿਛਲੇ ਕੁਝ ਸਮੇਂ ਤੋਂ ਕਾਫੀ ਲੋਕਪ੍ਰਸਿੱਧ ਹੋਇਆ ਹੈ। ਸ਼ੁਰੂਆਤ 'ਚ ਇਹ ਜਿੰਨਾ ਚੰਗਾ ਲੱਗ ਰਿਹਾ ਸੀ ਹੁਣ ਓਨਾ ਹੀ ਕੌੜਾ ਹੋ ਗਿਆ ਹੈ। ਕਈ ਮਾਮਲਿਆਂ 'ਚ ਤਾਂ ਏ.ਆਈ. ਦੀ ਵਰਤੋਂ ਬਿਹਤਰ ਹੈ ਪਰ ਇਸਦੀ ਵਰਤੋਂ ਸਭ ਤੋਂ ਜ਼ਿਆਦਾ ਗਲਤ ਕੰਮਾਂ 'ਚ ਹੋ ਰਹੀ ਹੈ। ਏ.ਆਈ. ਦੀ ਮਦਦ ਨਾਲ ਹਰ ਰੋਜ਼ ਲੱਖਾਂ-ਕਰੋੜਾਂ ਫਰਜ਼ੀ ਕੰਟੈਂਟ ਤਿਆਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਕੰਟੈਂਟ ਨੂੰ ਸੋਸ਼ਲ ਮੀਡੀਆ ਅਤੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਹੁਣ ਇਸਨੂੰ ਰੋਕਣ ਲਈ ਯੂਟਿਊਬ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ- ਦੂਰਸੰਚਾਰ ਵਿਭਾਗ ਨੇ ਮੋਬਾਇਲ ਯੂਜ਼ਰਜ਼ ਨੂੰ ਦਿੱਤੀ ਵੱਡੀ ਚਿਤਾਵਨੀ, ਇਕ ਗਲਤੀ ਪਵੇਗੀ ਮਹਿੰਗੀ

ਏ.ਆਈ. ਕੰਟੈਂਟ ਲਈ ਯੂਟਿਊਬ ਦੀ ਨਵੀਂ ਐਡਵਾਈਜ਼ਰੀ 

ਯੂਟਿਊਬ ਨੇ ਕਿਹਾ ਹੈ ਕਿ ਹੁਣ ਉਸਦੇ ਪਲੇਟਫਾਰਮ 'ਤੇ ਏ.ਆਈ. ਕੰਟੈਂਟ ਲਈ ਕੋਈ ਥਾਂ ਨਹੀਂ ਹੈ ਯਾਨੀ ਜੇਕਰ ਤੁਸੀਂ ਯੂਟਿਊਬ 'ਤੇ ਏ.ਆਈ. ਦੁਆਰਾ ਬਣਾਈਆਂ ਗਈਆਂ ਵੀਡੀਓਜ਼, ਤਸਵੀਰਾਂ ਜਾਂ ਕੁਝ ਵੀ ਸ਼ੇਅਰ ਕਰਦੇ ਹੋ ਤਾਂ ਯੂਟਿਊਬ ਅਜਿਹੀਆਂ ਵੀਡੀਓ ਨੂੰ ਹਟਾ ਦੇਵੇਗਾ ਜਾਂ ਫਿਰ ਲੇਬਲ ਲਗਾ ਦੇਵੇਗਾ। ਯੂਟਿਊਬ ਦੀ ਨਵੀਂ ਅਪਡੇਟ 'ਚ ਕਿਹਾ ਗਿਆ ਹੈ ਕਿ ਕੰਟੈਂਟ ਕ੍ਰਿਏਟਰ ਜੇਕਰ ਏ.ਆਈ. ਕੰਟੈਂਟ ਅਪਲੋਡ ਕਰਦੇ ਹਨ ਤਾਂ ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਇਹ ਕੰਟੈਂਟ ਏ.ਆਈ. ਰਾਹੀਂ ਤਿਆਰ ਕੀਤਾ ਗਿਆ ਹੈ ਨਹੀਂ ਤਾਂ ਵੀਡੀਓ ਨੂੰ ਹਟਾ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- Xiaomi ਦਾ ਧਮਾਕਾ, ਲਾਂਚ ਹੁੰਦੇ ਹੀ ਵਿਕ ਗਏ 14 ਲੱਖ ਤੋਂ ਵੱਧ ਸਮਾਰਟਫੋਨ, ਹੈਰਾਨ ਕਰ ਦੇਣਗੇ ਫੀਚਰਜ਼

ਯੂਟਿਊਬ ਨੇ ਬਲਾਗ 'ਚ ਦਿੱਤੀ ਜਾਣਕਾਰੀ

ਯੂਟਿਊਬ ਨੇ ਆਪਣੇ ਬਲਾਗ 'ਚ ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਯੂਟਿਊਬ ਨੇ ਕਿਹਾ ਹੈ ਕਿ ਜੇਕਰ ਕੋਈ ਯੂਜਰ ਕੰਟੈਂਟ ਦੇਖ ਰਿਹਾ ਹੈ ਤਾਂ ਉਹ ਉਸਨੂੰ ਦੱਸੇਗਾ ਕਿ ਇਹ ਕੰਟੈਂਟ ਏ.ਆਈ. ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਏ.ਆਈ. ਲੇਬਲ ਲਈ ਡਿਸਕ੍ਰਿਪਸ਼ਨ 'ਚ ਇਕ ਆਪਸ਼ਨ ਵੀ ਮਿਲੇਗਾ। ਯੂਟਿਊਬ ਨੇ ਇਹ ਵੀ ਕਿਹਾ ਹੈ ਕਿ ਨਵੀਂ ਐਡਵਾਈਜ਼ਰੀ ਦਾ ਪਾਲਨ ਨਾ ਕਰਨ ਵਾਲੇ ਕ੍ਰਿਏਟਰਾਂ ਖਿਲਾਫ ਐਕਸ਼ਨ ਲਿਆ ਜਾਵੇਗਾ। ਕੰਟੈਂਟ ਨੂੰ ਹਟਾ ਦਿੱਤਾ ਜਾਵੇਗਾ ਜਾਂ ਫਿਰ ਉਸ ਚੈਨਲ ਦਾ ਮੋਨੇਟਾਈਜੇਸ਼ਨ ਬੰਦ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ


Rakesh

Content Editor

Related News