ਤੁਹਾਡਾ ਸਮਾਰਟਫੋਨ ਹੀ ਕਰ ਰਿਹੈ ਤੁਹਾਡੀ ਜਾਸੂਸੀ

02/05/2020 7:54:20 PM

ਗੈਜੇਟ ਡੈਸਕ—ਜੇਕਰ ਤੁਹਾਨੂੰ ਕਿਹਾ ਜਾਵੇ ਕਿ ਕੋਈ ਤੁਹਾਡੀ ਜਾਸੂਸੀ ਕਰ ਰਿਹਾ ਹੈ ਤਾਂ ਉਹ ਕੋਈ ਹੋਰ ਨਹੀਂ ਤੁਹਾਡਾ ਆਪਣਾ ਸਮਾਰਟਫੋਨ ਹੀ ਹੈ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ। ਜੀ ਹਾਂ ਰਿਸਰਚਰਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਤੁਹਾਡੇ ਸਮਾਰਟਫੋਨ ਦੇ ਕੈਮਰੇ ਅਤੇ ਮਾਈਕ੍ਰੋਫੋਨ ਤੋਂ ਜਾਸੂਸੀ ਕੀਤੀ ਜਾ ਰਹੀ ਹੈ। ਇਹ ਜਾਸੂਸੀ ਕੋਈ ਹੋਰ ਨਹੀਂ ਤੁਹਾਡੇ ਫੋਨ 'ਚ ਮੌਜੂਦ ਐਪ ਰਾਹੀਂ ਹੀ ਕੀਤੀ ਜਾ ਰਹੀ ਹੈ।

ਸਮਾਰਟਫੋਨ ਯੂਜ਼ਰਸ 'ਤੇ ਇਕ ਵਿਰ ਫਿਰ ਤੋਂ ਖਤਰਨਾਕ ਐਪਸ ਦਾ ਖਤਰਾ ਮੰਡਰਾਉਣ ਲੱਗਿਆ ਹੈ। ਸਕਿਓਰਟੀ ਰਿਸਰਚਰਸ ਨੇ ਅਜਿਹੀਆਂ ਕਈ ਐਪਸ ਦੀ ਪਛਾਣ ਕੀਤੀ ਹੈ ਜਿਸ ਦੇ ਰਾਹੀਂ ਹੈਕਰਸ ਯੂਜ਼ਰਸ ਦੇ ਸਮਾਰਟਫੋਨ ਦੇ ਕੈਮਰੇ ਅਤੇ ਮਾਈਕ੍ਰੋਫੋਨ ਤੋਂ ਇਲਾਵਾ ਦੂਜੇ ਫੰਕਸ਼ਨਸ ਨੂੰ ਵੀ ਐਕਸੈੱਸ ਕਰਦੇ ਹਨ। ਚਿੰਤਾ ਦੀ ਗੱਲ ਕਰੀਏ ਤਾਂ ਇਨ੍ਹਾਂ ਐਪਸ ਨੂੰ ਦੁਨੀਆਭਰ 'ਚ 38 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ।

ਚੋਰੀ ਰਿਕਾਰਡ ਕਰਦੇ ਸਨ ਵੀਡੀਓ
ਸਾਈਬਰ ਸਕਿਓਰਟੀ ਵੈੱਬਸਾਈਟ VPNPro ਨੇ ਇਨ੍ਹਾਂ ਐਪਸ ਰਾਹੀਂ ਹੋਣ ਵਾਲੀ ਯੂਜ਼ਰਸ ਦੀ ਜਾਸੂਸੀ ਦੇ ਬਾਰੇ 'ਚ ਚਿੰਤਾ ਜ਼ਾਹਿਰ ਕੀਤੀ ਹੈ। ਰਿਸਰਚਰਸ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਇਹ ਮਲੀਸ਼ਸ ਐਪਸ ਇੰਸਟਾਲ ਹੁੰਦੇ ਹੀ ਖਤਰਨਾਕ ਪਰਮੀਸ਼ਨ ਮੰਗਦੇ ਹਨ ਜਿਨ੍ਹਾਂ ਨਾਲ ਯੂਜ਼ਰਸ ਦੀ ਪ੍ਰਾਈਵੇਸੀ 'ਤੇ ਵੱਡਾ ਖਤਰਾ ਬਣਿਆ ਰਹਿੰਦਾ ਹੈ। ਇਹ ਐਪਸ ਇਨ੍ਹਾਂ ਪਰਮਿਸ਼ਨ ਰਾਹੀਂ ਕਾਲ ਕਰਨ ਦੇ ਨਾਲ ਹੀ ਫੋਟੋ ਕਲਿੱਕ ਕਰ ਸਕਦੇ ਹਨ। ਇਹ ਵੀਡੀਓ-ਆਡੀਓ ਰਿਕਾਰਡ ਕਰਨ ਤੋਂ ਇਲਾਵਾ ਦੂਜੇ ਤਰੀਕੇ ਨਾਲ ਵੀ ਯੂਜ਼ਰਸ ਦੇ ਡਾਟਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਕਾਫੀ ਸਮੇਂ ਤੋਂ ਪਲੇਅ ਸਟੋਰ 'ਤੇ ਸਨ ਮੌਜੂਦ
ਰਿਸਰਚਰਸ ਨੇ ਜਿਨ੍ਹਾਂ ਐਪਸ ਦੀ ਪਛਾਣ ਕੀਤੀ ਹੈ ਉਨ੍ਹਾਂ 'ਚ 6 ਕੈਮਰੇ ਐਕਸੈੱਸ ਅਤੇ ਦੋ ਸਿੱਧੇ ਐਪਸ ਤੋਂ ਕਾਲ ਕਰਨ ਦੀ ਪਰਮੀਸ਼ਨ ਮੰਗਦੇ ਸਨ। ਉੱਥੇ, 15 ਐਪਸ ਅਜਿਹੀਆਂ ਸਨ ਜੋ ਯੂਜ਼ਰਸ ਦੀ ਲੋਕੇਸ਼ਨ ਜਾਣਨ ਲਈ ਜੀ.ਪੀ.ਐੱਸ. ਐਕਸੈੱਸ ਕਰਨ ਦੀ ਪਰਮਿਸ਼ਨ ਮੰਗਦੇ ਸਨ। ਰਿਸਰਚਰਸ ਦਾ ਕਹਿਣਾ ਹੈ ਕਿ ਇਹ ਯੂਜ਼ਰਸ ਦੀ ਪ੍ਰਾਈਵੇਸੀ ਲਈ ਵੱਡਾ ਖਤਰਾ ਸਨ ਕਿਉਂਕਿ ਇਨ੍ਹਾਂ 'ਚੋਂ ਜ਼ਿਆਦਾਤਰ ਐਪਸ ਨੂੰ ਕੰਮ ਕਰਨ ਲਈ ਇਨ੍ਹਾਂ ਪਰਮਿਸ਼ਨ ਦੀ ਜ਼ਰੂਰ ਨਹੀਂ ਪੈਂਦੀ। ਇਹ ਐਪਸ ਕਾਫੀ ਸਮੇਂ ਤੋਂ ਗੂਗਲ ਪਲੇਅ ਸਟੋਰ 'ਤੇ ਮੌਜੂਦ ਸਨ। ਹਾਲਾਂਕਿ, ਹੁਣ ਗੂਗਲ ਨੇ ਇਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ।

ਥਰਡ ਪਾਰਟੀ ਨੂੰ ਵੇਚਦੇ ਸਨ ਡਾਟਾ
ਐਕਸਪਰਟਸ ਨੇ ਦੱਸਿਆ ਕਿ ਹੈਕਰ ਇਨ੍ਹਾਂ ਐਪਸ ਤੋਂ ਜੁਟਾਏ ਗਏ ਡਾਟਾ ਨੂੰ ਥਰਡ ਪਾਰਟੀ ਨੂੰ ਵੇਚ ਕੇ ਮੋਟੀ ਕਮਾਈ ਕਰ ਰਹੇ ਸਨ। ਇਨ੍ਹਾਂ ਐਪਸ ਨੂੰ ਚੀਨੀ ਸਰਕਾਰ ਨਾਲ ਜੁੜੀ ਇਕ ਵੱਡੀ ਕੰਪਨੀ Shenzen Hawk Internet Co ਨੇ ਡਿਵੈੱਲਪ ਕੀਤਾ ਹੈ। ਇਨ੍ਹਾਂ 'ਚੋਂ ਇਕ ਡਿਵੈੱਲਪਰ Hi Security ਜਿਸ ਦਾ Virus Cleaner 2019 ਐਪ 10 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਸੀ।

ਕਰੋੜਾਂ ਵਾਰ ਡਾਊਨਲੋਡ ਹੋਈਆਂ ਐਪਸ
ਦੂਜੀਆਂ ਖਤਰਨਾਕ ਐਪਸ 'ਚ 50 ਲੱਖ ਡਾਊਨਲੋਡ ਨਾਲ ਹਾਈ-ਸਕਿਓਰਟੀ 2019, 5 ਕਰੋੜ ਡਾਊਨਲੋਡ ਨਾਲ ਫਾਈਲ ਮੈਨੇਜਰ, 10 ਕਰੋੜ ਡਾਊਨਲੋਡ ਨਾਲ ਸਾਊਂਡ ਰਿਕਾਰਡਰ ਅਤੇ 1 ਕਰੋੜ ਡਾਊਨਲੋਡ ਨੇ ਵੈਦਰ ਫੋਰਕਾਸਟ ਮੌਜੂਦ ਸਨ। ਇਨ੍ਹਾਂ ਸਾਰੀਆਂ ਐਪਸ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਹ ਐਪਸ ਦੇ ਕਲੈਕਟ ਕੀਤੇ ਗਏ ਡਾਟਾ ਨੂੰ ਚੀਨ 'ਚ ਮੌਜੂਦ ਸਰਵਰ 'ਤੇ ਭੇਜਦੇ ਸਨ।


Karan Kumar

Content Editor

Related News