WhatsApp 'ਤੇ ਸੇਫ ਨਹੀਂ ਤੁਹਾਡੀ ਫੋਟੋ ਤੇ ਵੀਡੀਓ, ਇਹ ਹੈ ਵਜ੍ਹਾ

07/16/2019 11:16:12 AM

ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਪ੍ਰਸਿੱਧ ਚੈਟਿੰਗ ਪਲੇਟਫਾਰਮਾਂ ’ਚੋਂ ਇਕ ਵਟਸਐਪ ’ਤੇ ਯੂਜ਼ਰਜ਼ ਨੂੰ ਉਂਝ ਤਾਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਮਿਲਦਾ ਹੈ ਪਰ ਇਸ ’ਤੇ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਟੈਕਸਟ ਮੈਸੇਜ ਜਿੰਨੇ ਸੁਰੱਖਿਅਤ ਨਹੀਂ ਹਨ। ਦਰਅਸਲ, ਐਨਕ੍ਰਿਪਸ਼ਨ ਦੇ ਚੱਲਦੇ ਕੋਈ ਥਰਡ ਪਾਰਟੀ ਯੂਜ਼ਰਜ਼ ਦੇ ਮੈਸੇਜ ਐਕਸੈਸ ਨਹੀਂ ਕਰ ਸਕਦੀ ਪਰ ਇਹ ਫੀਚਰ ਸਿਰਫ ਟੈਕਸਟ ਮੈਸੇਜਿਸ ਲਈ ਹੀ ਕੰਮ ਕਰਦਾ ਹੈ। Symantec ਦੇ ਰਿਸਰਚਰਾਂ ਨੇ ਖੁਲਾਸਾ ਕੀਤਾ ਹੈ ਕਿ ਪਲੇਟਫਾਰਮ ’ਚੇ ਭੇਜੀਆਂ ਜਾਣ ਵਾਲੀਆਂ ਤਸਵੀਰਾਂ, ਵੀਡੀਓ ਅਤੇ ਆਡੀਓ ਮੈਸੇਜ ਟੈਕਸਟ ਜਿੰਨੇ ਸੁਰੱਖਿਅਤ ਨਹੀਂ ਹੈ। ਰਿਸਰਚਰਾਂ ਦਾ ਕਹਿਣਾ ਹੈ ਕਿ ਇਕ ਗੜਬੜੀ ਦੇ ਚੱਲਦੇ ਹੈਕਰ ਵਟਸਐਪ ਮੀਡੀਆ ਫਾਇਲਾਂ ਤਕ ਪਹੁੰਚ ਸਕਦੇ ਹਨ। 

ਐਂਡਰਾਇਡ ਐਪਸ ਡਿਵਾਈਸ ਦੇ ਇੰਟਰਨਲ ਜਾਂ ਐਕਸਟਰਨਲ ਸਟੋਰੇਜ ’ਚ ਡਾਊਨਲੋਡ ਕੀਤੀਆਂ ਗਈਆਂ ਮੀਡੀਆ ਫਾਇਲਾਂ ਸੇਵ ਕਰ ਸਕਦੀਆਂ ਹਨ। ਇੰਟਰਨਲ ਸਟੋਰੇਜ ਨੂੰ ਜਿਥੇ ਸਿਰਫ ਐਪ ਐਕਸੈਸ ਕਰ ਸਕਦਾ ਹੈ ਉਥੇ ਹੀ ਐਕਸਟਰਨਲ ਸਟੋਰੇਜ ਦਾ ਐਕਸੈਸ ਥਰਡ ਪਾਰਟੀ ਐਪਸ ਕੋਲ ਵੀ ਹੁੰਦਾ ਹੈ। ਇਸ ਦੀ ਮਦਦ ਨਾਲ ਬਹੁਤ ਸਾਰੇ ਥਰਡ ਪਾਰਟੀ ਐਪਸ ਮੀਡੀਆ ਫਾਇਲਾਂ ਸ਼ੇਅਰ ਕਰ ਸਕਦੇ ਹਨ ਅਤੇ ਐਪਸ ਦੇ ਵਿਚ ਫਾਇਲਾਂ ਨੂੰ ਮੂਵ ਕਰਦੇ ਹਨ। ਰਿਸਰਚਰਾਂ ਦਾ ਕਹਿਣਾ ਹੈ ਕਿ ਐਕਸਟਰਨਲ ਸਟੋਰੇਜ ਡਿਜ਼ਾਈਨ ਇਕ ਲੂਪਹੋਲ ਵੀ ਤਿਆਰ ਕਰ ਦਿੰਦਾ ਹੈ ਜਿਸ ਦੀ ਮਦਦ ਨਾਲ ਹੈਕਰ ਡਿਵਾਈਸ ’ਚੋਂ ਵਟਸਐਪ ਫੋਟੋ ਜਾਂ ਵੀਡੀਓਜ਼ ਚੋਰੀ ਕਰ ਸਕਦੇ ਹਨ। 

PunjabKesari

ਥਰਡ ਪਾਰਟੀ ਐਪ ਕਰਦਾ ਹੈ ਹੈਕਰ ਦੀ ਮਦਦ 
ਵਟਸਐਪ ਆਮ ਰੂਪ ਨਾਲ ਐਪ ’ਚ ਆਉਣ ਵਾਲੀਆਂ ਮੀਡੀਆ ਫਾਇਲਾਂ ਨੂੰ ਐਕਸਟਰਨਲ ਸਟੋਰੇਜ ’ਚ ਡਾਊਨਲੋਡ ਕਰਦਾ ਹੈ। ਇਸ ਤਰ੍ਹਾਂ ਡਾਊਨਲੋਡ ਕੀਤੀਆਂ ਗਈਆਂ ਤਸਵੀਰਾਂ ਜਾਂ ਵੀਡੀਓਜ਼ ਐਕਸਟਰਨਲ ਸਟੋਰੇਜ ਐਕਸੈਸ ਦੀ ਪਰਮਿਸ਼ਨ ਵਾਲੇ ਥਰਡ ਪਾਰੀਟ ਐਪਸ ਵੀ ਦੇਖ ਸਕਦੇ ਹਨ। ਇਹੀ ਖਾਮੀ ਸਾਹਮਣੇ ਆਈ ਹੈ ਅਤੇ ਰਿਸਰਚਰਾਂ ਦਾ ਕਹਿਣਾ ਹੈ ਕਿ ਹੈਕਰ ਕਿਸੇ ਖਤਰਨਾਕ ਐਪ ਦੀ ਮਦਦ ਨਾਲ ਐਕਸਟਰਨਲ ਸਟੋਰੇਜ ਦਾ ਐਕਸੈਸ ਪਾ ਸਕਦਾ ਹੈ ਅਤੇ ਆਸਾਨੀ ਨਾਲ ਡਾਟਾ ਤਕ ਪਹੁੰਚ ਸਕਦਾ ਹੈ। ਇਸ ਪੂਰੀ ਪ੍ਰਕਿਰਿਆ ’ਚ ਯੂਜ਼ਰਜ਼ ਨੂੰ ਕਸੇ ਅਜੀਬ ਹਰਕਤ ਦੀ ਭਨਕ ਤਕ ਨਹੀਂ ਲਗਦੀ। 

PunjabKesari

ਫਾਇਲਾਂ ’ਚ ਬਦਲਾਅ ਕਰਨਾ ਵੀ ਸੰਭਵ
ਸਟੋਰੇਜ ਲੂਪਹੋਲ ਦੀ ਮਦਦ ਨਾਲ ਹੈਕਰ ਨਾ ਸਿਰਫ ਫਾਇਲਾਂ ਤਕ ਪਹੁੰਚ ਸਕਦਾ ਹੈ ਸਗੋਂ ਉਨ੍ਹਾਂ ’ਚ ਬਦਲਾਅ ਵੀ ਕਰ ਸਕਦਾ ਹੈ। ਰਿਸਰਚਰਾਂ ਦਾ ਕਹਿਣਾ ਹੈ ਕਿ ਖਤਰਨਾਕ ਐਪ ਦੀ ਮਦਦ ਨਾਲ ਵਟਸਐਪ ’ਤੇ ਰਿਸੀਵ ਕਿਸੇ ਫੋਟੋ ਜਾਂ ਵੀਡੀਓ ਨਾਲ ਛੇੜਛਾੜ ਵੀ ਕੀਤੀ ਜਾ ਸਕਦੀ ਹੈ। ਇਸ ਦਾ ਨੁਕਸਾਨ ਉਨ੍ਹਾਂ ਯੂਜ਼ਰਜ਼ ਨੂੰ ਹੋ ਸਕਦਾ ਹੈ ਜੋ ਬਿਨਾਂ ਰੀਵਿਊ ਦੇਖੇ ਜਾਂ ਬਿਨਾਂ ਸੋਚੇ-ਸਮਝੇ ਕੋਈ ਵੀ ਐਪ ਇੰਸਟਾਲ ਕਰ ਲੈਂਦੇ ਹਨ। ਵਟਸਐਪ ਦਾ ਕਹਿਣਾ ਹੈ ਕਿ ਸਟੋਰੇਜ ਸੈਟਿੰਗਸ ’ਚ ਬਦਲਾਅ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਜ਼ਰੂਰੀ ਹੈ ਕਿ ਸਿਰਫ ਟ੍ਰਸਟਿਡ ਥਰਡ ਪਾਰਟੀ ਐਪਸ ਨੂੰ ਹੀ ਸਟੋਰੇਜ ਐਕਸੈਸ ਦਿੱਤਾ ਜਾਵੇ। ਇਸ ਤੋਂ ਇਲਾਵਾ ਕੋਈ ਵੀ ਐਪ ਸੋਚ-ਸਮਝ ਕੇ ਹੀ ਡਾਊਨਲੋਡ ਕਰੋ। 


Related News