ਹੁਣ ਟਵੀਟ ਕਰਨ ''ਤੇ ਵੀ ਦੇਣੇ ਪੈ ਸਕਦੇ ਹਨ ਪੈਸੇ!

07/24/2020 7:55:33 PM

ਗੈਜੇਟ ਡੈਸਕ—ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿੱਟਰ ਪਿਛਲੇ ਕੁਝ ਦਿਨਾਂ ਤੋਂ ਹਾਈ ਪ੍ਰੋਫਾਈਲ ਹੈਕਿੰਗ ਨੂੰ ਲੈ ਕੇ ਸੁਰਖੀਆਂ 'ਚ ਹੈ। ਪਰ ਹੁਣ ਖਬਰ ਹੈ ਕਿ ਕੰਪਨੀ ਟਵਿੱਟਰ ਲਈ ਸਬਸਕਰੀਪਸ਼ਨ ਮਾਡਲ ਦਾ ਆਪਸ਼ਨ ਲੱਭ ਰਹੀ ਹੈ। ਟਵਿੱਟਰ ਦੇ ਫਾਊਂਡਰ ਅਤੇ ਸੀ.ਈ.ਓ. ਜੈਕ ਡਾਰਸੀ ਨੇ ਕਿਹਾ ਕਿ ਕੰਪਨੀ ਪੈਸੇ ਕਮਾਉਣ ਲਈ ਸਬਸਕਰੀਪਸ਼ਨ ਮਾਡਲ ਦੇ ਬਾਰੇ 'ਚ ਵਿਚਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਟਵਿੱਟਰ ਦਾ ਮੁੱਖ ਸੋਰਸ ਆਫ ਇਨਕਮ ਵਿਗਿਆਪਨ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇਸ 'ਚ ਗਿਰਾਵਟ ਆਈ ਹੈ।

ਹਾਲਾਂਕਿ ਜੈਕ ਡਾਰਸੀ ਨੇ ਇਹ ਵੀ ਸਾਫ ਕੀਤਾ ਹੈ ਕਿ ਸਬਸਕਰੀਪਸ਼ਨ ਮਾਡਲ ਦੇ ਬਾਰੇ 'ਚ ਵਿਚਾਰ ਅਜੇ ਸ਼ੁਰੂਆਤੀ ਦੌਰ 'ਚ ਹੈ। ਦਰਅਸਲ ਵਿਗਿਆਪਨ ਨਾਲ ਹੋ ਰਹੀ ਕਮਾਈ 'ਚ ਗਿਰਾਵਟ ਹੋਈ ਹੈ ਅਤੇ ਇਸ ਕਾਰਣ ਕੰਪਨੀ ਰੈਵੀਨਿਊ ਜਨਰੇਟ ਕਰਨ ਦੇ ਦੂਜੇ ਰਸਤੇ ਦੇਖ ਰਹੀ ਹੈ। ਸੀ.ਐੱਨ.ਐੱਨ. ਦੀ ਇਕ ਰਿਪੋਰਟ ਮੁਤਾਬਕ ਜੈਕ ਡਾਰਸੀ ਨੇ ਐਨਾਲਿਸਟਸ ਨੂੰ ਕਿਹਾ ਕਿ ਇਸ ਸਾਲ ਤੁਸੀਂ ਕੁਝ ਟੈਸਟ ਦੇਖ ਸਕਦੇ ਹੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਇਹ ਕਾਫੀ ਸ਼ੁਰੂਆਤੀ ਫੇਜ਼ 'ਚ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਦੀ ਦੂਜੀ ਤਿਮਾਹੀ 'ਚ ਕੰਪਨੀ ਨੂੰ ਵਿਗਿਆਪਨ ਨਾਲ ਹੋਈ ਕਮਾਈ 'ਚ 23 ਫੀਸਦੀ ਦੀ ਗਿਰਾਵਟ ਆਈ ਹੈ। ਕੁਝ ਸਮੇਂ ਪਹਿਲਾਂ ਤੋਂ ਇਹ ਅਫਵਾਹ ਸੀ ਕਿ ਟਵਿੱਟਰ 'ਤੇ ਜਲਦ ਹੀ ਸਬਸਕਰੀਪਸ਼ਨ ਮਾਡਲ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਹੁਣ ਇਸ ਅਫਵਾਹ 'ਤੇ ਇਕ ਤਰ੍ਹਾਂ ਨਾਲ ਰੋਕ ਤਾਂ ਲੱਗੀ ਹੈ ਪਰ ਇਹ ਫੁਲ ਸਟਾਪ ਨਹੀਂ ਹੈ ਕਿਉਂਕਿ ਇੰਨੀ ਜਲਦੀ ਟਵਿੱਟਰ ਪੇਡ ਨਹੀਂ ਹੋਵੇਗਾ।

ਫਿਲਹਾਲ ਇਹ ਸਾਫ ਨਹੀਂ ਹੈ ਕਿ ਟਵਿੱਟਰ ਜਦ ਸਬਸਕਰੀਪਸ਼ਨ ਮਾਡਲ ਲੈ ਕੇ ਆਵੇਗਾ ਤਾਂ ਇਹ ਕੰਮ ਕਿਸ ਤਰ੍ਹਾਂ ਨਾਲ ਕਰੇਗਾ। ਕੰਪਨੀ ਕਿੰਨਾਂ ਯੂਜ਼ਰਸ ਨੂੰ ਟਾਰਗੇਟ ਕਰੇਗੀ ਅਤੇ ਕੀ ਟਵਿੱਟਰ 'ਤੇ ਅਕਾਊਂਟ ਓਪਨ ਕਰਨ ਜਾਂ ਇਸ ਦੇ ਐਡਵਾਂਸਡ ਫੀਚਰਜ਼ ਨੂੰ ਯੂਜ਼ ਕਰਨ ਲਈ ਲੋਕਾਂ ਨੂੰ ਪੈਸੇ ਦੇਣੇ ਹੋਣਗੇ? ਇਨ੍ਹਾਂ ਸਾਰਿਆਂ ਦਾ ਜਵਾਬ ਤਾਂ ਹੀ ਮਿਲ ਸਕਦਾ ਹੈ ਜਦ ਕੰਪਨੀ ਇਸ ਦੇ ਬਾਰੇ 'ਚ ਕੁਝ ਆਫੀਸ਼ੀਅਲ ਸਟੇਟਮੈਂਟ ਜਾਰੀ. ਕਰੇਗੀ।


Karan Kumar

Content Editor

Related News