ਆਈਫੋਨ ''ਚ ਵੀ ਚੱਲ ਸਕਦੈ ਐਂਡ੍ਰਾਇਡ (ਵੀਡੀਓ)
Wednesday, Jun 08, 2016 - 06:51 PM (IST)
ਜਲੰਧਰ : ਐਪਲ ਆਈਫੋਨ ''ਤੇ ਐਂਡ੍ਰਾਇਡ ਚਲਾਉਣਾ ਕੁਝ ਅਜੀਬ ਲੱਗ ਸਕਦਾ ਹੈ ਪਰ ਇਕ ਡਿਵੈੱਲਪਰ ਨੇ ਇਹ ਸੰਭਵ ਕਰ ਦਿਖਾਇਆ ਹੈ। ਇਸ ਦਾ ਮਤਲਬ ਕਿ ਆਈਫੋਨ ''ਤੇ ਐਂਡ੍ਰਾਇਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਿਕ ਲੀ ਨਾਂ ਦੇ ਇਸ ਡਿਵੈੱਲਪਰ ਨੇ ਇਕ ਕੇਸ ਤਿਆਰ ਕੀਤਾ ਹੈ। ਨਿਕ ਲੀ ਓਹੀ ਹੈ ਜਿਸ ਨੇ ਐਪਲ ਵਾਚ ''ਤ ਵਿੰਡੋਜ਼ 95 ਆਪ੍ਰੇਟਿੰਗ ਸਿਟਮ ਚਲਾਇਆ ਸੀ।
ਨਿਕ ਲੀ ਨੇ ਆਈਫੋਨ ''ਚ ਐਂਡ੍ਰਾਇਡ ਚਲਾਉਣ ਲਈ 3ਜੀ ਪ੍ਰਿੰਟਿੰਡ ਕੇਸ ਤਿਆਰ ਕੀਤਾ ਤੇ ਇਸ ''ਚ ਐਂਡ੍ਰਾਇਡ ਓਪਰ ਸੋਰਸ ਪ੍ਰਾਜੈਕਟ ਨੂੰ ਕਲੋਨ ਕਰਕੇ ਮਾਰਸ਼ਮੈਲੋ ਦਾ ਇਕ ਕਸਟਮ ਵਰਜ਼ਨ ਤਿਆਰ ਕੀਤਾ ਹੈ। ਇਸ ਕੇਸ ''ਚ ਫਿਟ ਕੀਤੇ ਗਏ ਬੋਰਡ ''ਚ ਬੈਟ੍ਰੀ, ਬੂਸਟ ਕਨਵਰਟਰ ਤੇ ਰੇਜ਼ਿਸਟਰ ਲੱਗੇ ਹੋਏ ਹਨ। ਇਸ ਦੇ ਇਲਾਵਾ ਇਸ ''ਚ ਐੱਡ. ਡੀ. ਐੱਮ. ਆਈ. ਪੋਰਟ, ਯੂ. ਐੱਸ. ਬੀ. ਪੋਰਟ ਤੇ ਐੱਸ. ਡੀ. ਕਾਰਡ ਸਲਾਟ ਵੀ ਲਗਾਇਆ ਹੈ। ਇਸ ਤਿਆਰ ਕੀਤੇ ਕੇਸ ਨੂੰ ਆਈਫੋਮ ''ਤੇ ਚੜ੍ਹਾ ਕੇ ਇਸ ਨੂੰ ਕੁਨੈਕਟਰ ਦੀ ਮਦਦ ਨਾਲ ਆਈਫੋਨ ਨਾਲ ਅਟੈਚ ਕਰਨ ਹੋਵੇਗਾ। ਇਸ ਨੂੰ ਬਿਹਤਰ ਸਮਝਣ ਲਈ ਤੁਸੀਂ ਉੱਪਰ ਦਿੱਤੀ ਵੀਡੀਓ ਦੇਖ ਸਕਦੇ ਹੋ।