ਖ਼ੁਸ਼ਖ਼ਬਰੀ: ਹੁਣ ਆਨਲਾਈਨ ਵੀ ਇਸਤੇਮਾਲ ਕਰ ਸਕੋਗੇ ‘ਅਡੋਬ ਫੋਟੋਸ਼ਾਪ’, ਨਹੀਂ ਕਰਨਾ ਪਵੇਗਾ ਇੰਸਟਾਲ

Thursday, Oct 28, 2021 - 02:36 PM (IST)

ਗੈਜੇਟ ਡੈਸਕ– ਜੇਕਰ ਤੁਹਾਨੂੰ ਵੀ ਇਸ ਗੱਲ ਦੀ ਸ਼ਿਕਾਇਤ ਹੈ ਕਿ ਅਡੋਬ ਫੋਟੋਸ਼ਾਪ (Adobe Photoshop) ਨੂੰ ਇਸਤੇਮਾਲ ਕਰਨ ਲਈ ਤੁਹਾਡੇ ਕੰਪਿਊਟਰ ’ਚ ਲੋੜੀਂਦੀ ਸਟੋਰੇਜ ਅਤੇ ਕੰਫਿਗ੍ਰੇਸ਼ਨ ਨਹੀਂ ਹੈ ਤਾਂ ਤੁਹਾਡੀ ਇਹ ਸ਼ਿਕਾਇਤ ਹੁਣ ਦੂਰ ਹੋਣ ਵਾਲੀ ਹੈ। ਅਡੋਬ ਫੋਟੋਸ਼ਾਪ ਨੂੰ ਜਲਦ ਹੀ ਤੁਸੀਂ ਵੈੱਬ ’ਤੇ ਐਕਸੈੱਸ ਕਰ ਸਕੋਗੇ। ਅਡੋਬ ਫੋਟੋਸ਼ਾਪ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਸਾਫਟਵੇਅਰ ਨੂੰ ਕੰਪਿਊਟਰ ’ਚ ਇੰਸਟਾਲ ਕਰਨ ਦੀ ਲੋੜ ਨਹੀਂ ਹੋਵੇਗੀ। 

‘ਦਿ ਵਰਜ’ ਦੀ ਇਕ ਰਿਪੋਰਟ ਮੁਤਾਬਕ, ਅਡੋਬ ਫੋਟੋਸ਼ਾਪ ਦਾ ਵੈੱਬ ਵਰਜ਼ਨ ਕਲਾਊਡ ’ਤੇ ਆਧਾਰਿਤ ਹੋਵੇਗਾ ਅਤੇ ਇਸ ਵਿਚ ਯੂਜ਼ਰਸ ਨੂੰ ਫੋਟੋਸ਼ਾਪ ਦੇ ਕੁਝ ਬੇਸਿਕ ਫੀਚਰਜ਼ ਮਿਲਣਗੇ। ਕਲਾਊਡ ਆਧਾਰਿਤ ਹੋਣ ਕਾਰਨ ਯੂਜ਼ਰਸ ਨੂੰ ਅਡੋਬ ਫੋਟੋਸ਼ਾਪ ਦੀ ਸਾਈਟ ’ਤੇ ਅਕਾਊਂਟ ਬਣਾਉਣਾ ਹੋਵੇਗਾ ਅਤੇ ਇਸੇ ਅਕਾਊਂਟ ’ਚ ਐਡਿਟ ਕੀਤੀਆਂ ਗਈਆਂ ਤਸਵੀਰਾਂ ਰਹਿਣਗੀਆਂ। ਅਡੋਬ ਫੋਟੋਸ਼ਾਪ ਤੋਂ ਇਲਾਵਾ Adobe Illustrator ਦਾ ਵੀ ਵੈੱਬ ਵਰਜ਼ਨ ਆਉਣ ਵਾਲਾ ਹੈ। 

ਇਹ ਵੀ ਪੜ੍ਹੋ– ਪੋਰਨਹਬ ’ਤੇ ਗਣਿਤ ਪੜ੍ਹਾਉਂਦੇ ਹਨ ਇਹ ਮਾਸਟਰ ਸਾਹਿਬ, ਹਰ ਸਾਲ ਕਮਾਉਂਦੇ ਹਨ 2 ਕਰੋੜ ਰੁਪਏ

PunjabKesari

ਇਹ ਵੀ ਪੜ੍ਹੋ– ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਵਾਸ਼ਿੰਗ ਮਸ਼ੀਨ, ਕੀਮਤ 7,990 ਰੁਪਏ ਤੋਂ ਸ਼ੁਰੂ

ਅਡੋਬ ਫੋਟੋਸ਼ਾਪ ਦੇ ਵੈੱਬ ਵਰਜ਼ਨ ’ਚ ਲੇਅਰਸ, ਬਰਸ਼, ਲਾਸੋ ਟੂਲ, ਇਰੇਜ਼ਰ ਵਰਗੇ ਬੇਸਿਕ ਟੂਲ ਮਿਲਣਗੇ। ਇਸ ਤੋਂ ਇਲਾਵਾ ਤੁਸੀਂ ਫੋਟੋ ’ਤੇ ਟੈਕਸਟ ਆਦਿ ਐਡ ਕਰ ਸਕੋਗੇ। ਵੈੱਬ ਵਰਜ਼ਨ ’ਤੇ ਪੀ.ਐੱਸ.ਡੀ. ਫਾਈਲਾਂ ਅਪਲੋਡ ਕੀਤੀਆਂ ਜਾ ਸਕਗੀਆਂ। ਅਡੋਬ ਫੋਟੋਸ਼ਾਪ ਅਤੇ Illustrator ਦਾ ਵੈੱਬ ਵਰਜ਼ਨ ਅਗਲੇ ਹਫਤੇ ਹੋਣ ਵਾਲੇ Max 2021 ਵਰਚੁਅਲ ਈਵੈਂਟ ’ਚ ਲਾਂਚ ਹੋ ਸਕਦਾ ਹੈ।

ਅਡੋਬ ਫੋਟੋਸ਼ਾਪ ਦਾ ਵੈੱਬ ਵਰਜ਼ਨ ਪਹਿਲਾਂ ਬੀਟਾ ’ਚ ਜਾਰੀ ਕੀਤਾ ਜਾਵੇਗਾ। ਵੈੱਬ ਵਰਜ਼ਨ ’ਚ ਅਡੋਬ ਫੋਟੋਸ਼ਾਪ ਦਾ ਮੁਕਾਬਲਾ ਪਹਿਲਾਂ ਤੋਂ ਮੌਜੂਦ Canva, BeFunky, Pixlr, Fotor, Picsart ਅਤੇ PhotoScape ਵਰਗੇ ਆਨਲਾਈਨ ਫੋਟੋਸ਼ਾਪ ਪਲੇਟਫਾਰਮ ਨਾਲ ਹੋਵੇਗਾ। ਅਡੋਬ ਫੋਟੋਸ਼ਾਪ ਆਨਲਾਈਨ ਇਸਤੇਮਾਲ ਕਰਨ ਲਈ ਕ੍ਰਿਏਟਿਵ ਕਲਾਊਡ ਅਕਾਊਂਡ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ– 6,000 ਰੁਪਏ ਸਸਤਾ ਮਿਲ ਰਿਹਾ Xiaomi ਦਾ ਇਹ 5G ਸਮਾਰਟਫੋਨ​​​​​​​


Rakesh

Content Editor

Related News