ਇਹ ਵਾਇਰਸ ਖਤਰਨਾਕ ਸਾਬਤ ਹੋ ਸਕਦਾ ਹੈ ਤੁਹਾਡੇ iPhone ਲਈ

10/07/2015 2:05:12 PM

ਜੇਲਬ੍ਰੇਕ ਅਤੇ ਨਾਨ ਜੇਲਬ੍ਰੇਕ iOS ਡਿਵਾਈਸਿਸ ਨੂੰ ਇਫੈਕਟ ਕਰਦਾ ਹੈ YiSpecter ਵਾਇਰਸ
ਜਲੰਧਰ- ਪਿਛਲੇ ਮਹੀਨੇ ਤੋਂ ਐਂਡ੍ਰਾਇਡ ਫੋਨ ਅਤੇ ਆਈਫੋਨਸ ''ਚ ਬਹੁਤ ਸਾਰੇ ਵਾਇਰਸ ਦੇਖਣ ਨੂੰ ਮਿਲੇ ਹਨ, ਜੋ ਤੁਹਾਡੇ ਫੋਨ ''ਚ ਪਏ ਡਾਟਾ ਨੂੰ ਲੀਕ ਕਰ ਸਕਦੇ ਹਨ ਅਤੇ ਤੁਹਾਡੇ ਡਿਵਾਈਸ ਦੇ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਹੁਣ ਇਕ ਨਵੇਂ ਤਰ੍ਹਾਂ ਦੇ ਵਾਇਰਸ ਦਾ ਪਤਾ ਲੱਗਾ ਹੈ ਜੋ ਜੇਲਬ੍ਰੇਕ ਅਤੇ ਨਾਨ ਜੇਲਬ੍ਰੇਕ ਦੋਵੇਂ ਆਈਫੋਨਸ ਦੇ ਲਈ ਖਤਰਨਾਕ ਮੰਨਿਆ ਜਾ ਰਿਹਾ ਹੈ। ਚੀਨ ਅਤੇ ਤਾਈਵਾਨ ''ਚ ਸਾਹਮਣੇ ਆਏ ਇਸ ਮਾਲਵੇਅਰ (ਵਾਇਰਸ) ਦਾ ਨਾਂ YiSpecter ਹੈ।

ਇਕ ਵਾਰ ਡਿਵਾਈਸ ਇਫੈਕਟ ਹੋਣ ਦੇ ਬਾਅਦ ਇਹ ਵਾਇਰਸ ਅਣਚਾਹੇ ਐਪਸ ਨੂੰ ਇੰਸਟਾਲ, ਜਾਇਜ਼ ਐਪਸ ਨੂੰ ਰਿਪਲੇਸ ਅਤੇ ਡਿਸਪਲੇਅ ''ਤੇ ਫੁਲ ਸਕ੍ਰੀਨ ਐਡ ਨਾਲ ਅਵਿਵਸਥਾ ਪੈਦਾ ਕਰ ਦਿੰਦਾ ਹੈ। ਇਹ ਵਾਇਰਸ 10 ਮਹੀਨੇ ਪਹਿਲੇ ਤੋਂ ਉਪਲਬਧ ਹੈ ਅਤੇ ਹਰ ਸੁਰੱਖਿਆ ਸੂਟ ਇਸ ਨੂੰ ਇਫੈਕਟ ਕਰਨ ''ਚ ਫੇਲ ਹੈ।

ਸੁਰੱਖਿਆ ਫਰਮ Palo Alto Network ਨੇ iOS ''ਚ ਨਵੇਂ ਵਾਇਰਸ ਦੀ ਰਿਪੋਰਟ ਦਿੱਤੀ ਹੈ ਜੋ ਮਨਮਰਜ਼ੀ ਦੇ iOS ਐਪਸ ਨੂੰ ਲਾਂਚ, ਬੁਕਮਾਰਕ ਕਰਨ ''ਤੇ ਵੀ ਜ਼ਬਰਦਸਤੀ ਐਡਸ ਅਤੇ ਸਫਾਰੀ ''ਚ ਡਿਫਾਲਟ ਸਰਚ ਇੰਜਨ ਨੂੰ ਆਨ ਕਰਦਾ ਹੈ। ਇਸ ਤੋਂ ਇਲਾਵਾ ਇਹ ਵਾਇਰਸ  ਯੂਜ਼ਰਸ ਦੀ ਜਾਣਕਾਰੀ ਨੂੰ ਵਾਪਸ ਸਰਵਰ ''ਚ ਵੀ ਭੇਜਦਾ ਹੈ।

ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਖਤਰਨਾਕ ਨਹੀਂ ਹੈ ਤਾਂ ਦੱਸ ਦਈਏ ਕਿ ਇਸ ਨੂੰ ਹਟਾਉਣ ਤੋਂ ਬਾਅਦ ਵੀ ਇਹ ਦੁਬਾਰਾ ਦਿਖਾਈ ਦਿੰਦਾ ਹੈ, ਕਿਉਂਕਿ ਇਸ ਵਾਇਰਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ। ਸੁਰੱਖਿਆ ਫਰਮ ਨੇ ਇਹ ਵੀ ਕਿਹਾ ਹੈ ਕਿ ਕਈ ਸਾਲਾਂ ''ਚ iOS ''ਚ ਦੇਖੇ ਗਏ ਵਾਇਰਸ ਤੋਂ YiSpecter ਅਲਗ ਹੈ।

ਇਹ ਇਕ ਐਪ ਦੇ ਤੌਰ ''ਤੇ ਕੰਮ ਕਰਦਾ ਹੈ ਜੋ ਯੂਜ਼ਰਸ ਨੂੰ ਫ੍ਰੀ ਪੋਰਨ ਦੇਖਣ ਲਈ ਕਹਿੰਦਾ ਹੈ ਅਤੇ ਬਾਅਦ ''ਚ ਡਿਵਾਈਸ ਨੂੰ ਇਫੈਕਟ ਕਰਦਾ ਹੈ। ਇਹ ਵਿੰਡੋਜ਼ ਵਾਰਮ ਦੇ ਰੂਪ ''ਚ ਮੌਜੂਦ IM ਸੇਵਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸੁਰੱਖਿਆ ਫਰਮ ਦੇ ਮੁਤਾਬਕ ਉਨ੍ਹਾਂ ਨੇ YiSpecter ਦੇ 23 ਵੱਖ-ਵੱਖ ਨਮੂਨਿਆਂ ਦੀ ਪਛਾਣ ਕੀਤੀ ਹੈ ਜਿਸ ''ਚੋਂ ਕਈ ਸਾਰੇ ਪਿਛਲੇ ਸਾਲ ਤੋਂ ਜਨਤਕ ਤੌਰ ''ਤੇ ਉਪਲਬਧ ਹਨ। ਫਿਲਹਾਲ ਅਜੇ ਇਹ ਜਾਣਕਾਰੀ ਨਹੀਂ ਹੈ ਕਿ ਐਪਲ ਨੂੰ ਇਸ ਵਾਇਰਸ ਦੇ ਬਾਰੇ ਕੁਝ ਪਤਾ ਹੈ ਜਾਂ ਨਹੀਂ ਕਿਉਂਕਿ ਐਪਲ ਨੇ ਇਸ ਬਾਰੇ ''ਚ ਕੁਝ ਨਹੀਂ ਕਿਹਾ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News