ਭਾਰਤੀ ਬਾਜ਼ਾਰ ’ਚ ਫਿਰ ਦਸਤਕ ਦੇਣ ਆ ਰਹੀ ਹੈ Yezdi ਮੋਟਰਸਾਈਕਲ

Tuesday, Nov 20, 2018 - 12:58 PM (IST)

ਭਾਰਤੀ ਬਾਜ਼ਾਰ ’ਚ ਫਿਰ ਦਸਤਕ ਦੇਣ ਆ ਰਹੀ ਹੈ Yezdi ਮੋਟਰਸਾਈਕਲ

ਆਟੋ ਡੈਸਕ– ਭਾਰਤੀ ਬਾਜ਼ਾਰ ’ਚ ਇਸ ਸਮੇਂ ਕਈ ਵਿਦੇਸ਼ੀ ਬਾਈਕ ਨਿਰਮਾਤਾ ਕੰਪਨੀਆਂ ਦਸਤਕ ਦੇ ਰਹੀਆਂ ਹਨ। ਉਥੇ ਹੀ ਮੰਨਿਆ ਜਾ ਰਿਹਾ ਹੈ ਕਿ BSA ਅਤੇ Yezdi ਮੋਟਰਸਾਈਕਲਜ਼ ਵੀ ਭਾਰਤੀ ਬਾਜ਼ਾਰ ’ਚ ਜਲਦੀ ਹੀ ਦੇਖਣ ਨੂੰ ਮਿਲ ਸਕਦੀਆਂ ਹਨ। Yezdi ਬਾਈਕ ਨੂੰ ਸਾਲ 2019 ਦੇ ਅੰਤ ਜਾਂ 2020 ਦੀ ਸ਼ੁਰੂਆਤ ’ਚ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਹ ਸਾਫ ਨਹੀਂ ਹੋਇਆ ਕਿ ਨਵੀਂ Yezdi ਕਿਹੋ ਜਿਹੀ ਬਾਈਕ ਹੋਵੇਗੀ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਜਾਵਾ ਪਲੇਟਫਾਰਮ ’ਤੇ ਆਧਾਰਿਤ ਹੋਵੇਗੀ ਅਤੇ ਅਲੱਗ ਕੀਮਤ ਰੇਂਜ ’ਚ ਉਤਾਰੀ ਜਾਵੇਗੀ।

PunjabKesari

ਜਾਣਕਾਰੀ ਮੁਤਾਬਕ ਬਾਈਕ 500cc ਜਾਂ 700cc ਇੰਜਣ ਨਾਲ ਆਏਗੀ। ਹਾਲਾਂਕਿ, ਇਹ ਬਾਈਕ ਸਿਰਫ ਐਕਸਪੋਰਟ ਕੀਤੀ ਜਾਵੇਗੀ, ਇਸ ਨੂੰ ਭਾਰਤੀ ਬਾਜ਼ਾਰ ’ਚ ਨਹੀਂ ਬਣਾਇਆ ਜਾਵੇਗਾ। Yezdi ਬਾਈਕ ’ਚ ਨਵਾਂ ਅਤੇ ਇਸ ਤੋਂ ਘੱਟ ਡਿਸਪਲੇਸਮੈਂਟ ਦਾ ਇੰਜਣ ਹੋਵੇਗਾ। ਨਵੀਂ Yezdi ਦਾ ਭਾਰਤ ਵੀ ਘੱਟ ਹੋਵੇਗਾ ਜੋ ਭਾਰਤੀ ਬਾਜ਼ਾਰ ’ਚ ਇਕ ਨਵੇਂ ਸੈਗਮੈਂਟ ਦੀ ਸ਼ੁਰੂਆਤ ਕਰੇਗੀ। 1970 ਅਤੇ 1980 ਦੇ ਦਹਾਕੇ ’ਚ ਭਾਰਤ ’ਚ Jawa ਅਤੇ Yezdi ਦੋਵਾਂ ਬ੍ਰਾਂਡ ਨੇ ਖੂਬ ਧੂਮ ਮਚਾਈ ਸੀ।

PunjabKesari

ਪੁਰਾਣੀ Yezdi ਮੋਟਰਸਾਈਕਲ ’ਚ 250cc, 2-ਸਟ੍ਰੋਕ, ਏਅਰ ਕੂਲਡ ਇੰਜਣ ਦਿੱਤਾ ਗਿਆ ਸੀ ਜੋ 13 bhp ਦੀ ਪਾਵਰ ਅਤੇ 20.5 Nm ਟਾਰਕ ਜਨਰੇਟ ਕਰਦਾ ਸੀ। Yezdi ਰੇਂਜ ’ਚ Road King, Oil King, Classic, CL-II, Monarch, Deluxe, 350 ਅਤੇ 175 ਮਾਡਲਜ਼ ਪ੍ਰਮੁੱਖ ਰੂਪ ਨਾਲ ਸ਼ਾਮਲ ਸਨ।


Related News